- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਲਾਸ ਪ੍ਰੀਖਿਆ ’ਚ ਫਤਹਿਗੜ੍ਹ ਸਾਹਿਬ ਦੇ 6112 ਸਿੱਖਿਆਰਥੀਆਂ ਨੇ ਦਿੱਤਾ ਇਮਤਿਹਾਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਭਾਰਤ ਸਰਕਾਰ ਦੇ ਨਵ ਭਾਰਤ ਸਾਖਰਤਾ ਪ੍ਰੋਗਰਾਮ (ਉੱਲਾਸ) ਅਧੀਨ ਕਰਵਾਈ ਗਈ ਐਫਐਲਐਨਏਟੀ (ਫਾਊਂਡੇਸ਼ਨਲ ਲਿਟਰੇਸੀ ਐਂਡ ਨਿਊਮਰੇਸੀ ਅਸੈਸਮੈਂਟ ਟੈਸਟ) ਦੀ ਪ੍ਰੀਖਿਆ ਜ਼ਿਲ੍ਹਾ ਫਤਹਿਗੜ੍ਹ ਸਾਹਿਬ ’ਚ ਸਫ਼ਲਤਾਪੂਰਵਕ ਮੁਕੰਮਲ ਹੋ ਗਈ। ਡਾਇਟ ਫਤਹਿਗੜ੍ਹ ਸਾਹਿਬ ਦੇ ਉੱਲਾਸ ਕਨਵੀਨਰ ਹਰਪ੍ਰੀਤ ਕੌਰ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ’ਚ ਜ਼ਿਲ੍ਹੇ ਦੇ ਕੁੱਲ 6112 ਸਿੱਖਿਆਰਥੀਆਂ ਨੇ ਹਿੱਸਾ ਲਿਆ। ਸਿੱਖਿਆਰਥੀਆਂ ਦੀ ਸਹੂਲਤ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਨੂੰ ਵਿਸ਼ੇਸ਼ ਤੌਰ ’ਤੇ ਖੋਲ੍ਹਿਆ ਗਿਆ ਸੀ ਤਾਂ ਜੋ ਹਰੇਕ ਪ੍ਰੀਖਿਆਰਥੀ ਆਪਣੇ ਨਜ਼ਦੀਕੀ ਪ੍ਰੀਖਿਆ ਕੇਂਦਰ ’ਚ ਆਸਾਨੀ ਨਾਲ ਪਹੁੰਚ ਸਕੇ। ਪ੍ਰਿੰਸੀਪਲ ਆਨੰਦ ਗੁਪਤਾ ਨੇ ਦੱਸਿਆ ਕਿ ਪ੍ਰੀਖਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਾਇਟ ਫਤਹਿਗੜ੍ਹ ਸਾਹਿਬ ਦੇ 78 ਵਲੰਟੀਅਰ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ। ਸਾਰੇ ਵਲੰਟੀਅਰ ਅਧਿਆਪਕਾਂ ਨੇ ਪੂਰੀ ਜ਼ਿੰਮੇਵਾਰੀ, ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਡਿਊਟੀ ਨਿਭਾਈ। ਇਸ ਸਮੁੱਚੀ ਪ੍ਰਕਿਰਿਆ ਦੌਰਾਨ ਲੈਕਚਰਾਰ ਡਾ. ਕੁਲਦੀਪ ਸਿੰਘ ਦੀਪ ਦੀ ਅਗਵਾਈ ਹੇਠ ਡਾਇਟ ਫਤਹਿਗੜ੍ਹ ਸਾਹਿਬ ਦੇ ਸਮੂਹ ਸਟਾਫ਼ ਵੱਲੋਂ ਲਗਾਤਾਰ ਨਿਗਰਾਨੀ ਅਤੇ ਸਹਿਯੋਗ ਦਿੱਤਾ ਗਿਆ। ਪ੍ਰੀਖਿਆ ਪ੍ਰਬੰਧਾਂ ਤੋਂ ਲੈ ਕੇ ਸਿੱਖਿਆਰਥੀਆਂ ਦੀ ਸਹੂਲਤ ਤੱਕ ਹਰ ਪੱਖ ਦਾ ਬਾਰੀਕੀ ਨਾਲ ਧਿਆਨ ਰੱਖਿਆ ਗਿਆ।