4 ਜਣੇ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਗ੍ਰਿਫ਼ਤਾਰ
4 ਜਣੇ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਗ੍ਰਿਫ਼ਤਾਰ
Publish Date: Wed, 25 Mar 2026 05:43 PM (IST)
Updated Date: Wed, 25 Mar 2026 05:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਟੀਮਾਂ ਨੇ ਵੱਖ-ਵੱਖ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਪਰੋਕਤ ਕਾਰਵਾਈ ਕਾਬੂ ਕੀਤੇ ਵਿਅਕਤੀਆਂ ਦੇ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਖਮਾਣੋਂ ਪੁਲਿਸ ਨੇ ਆਕਾਸ਼ ਕੌਸ਼ਲ, ਸਰਹਿੰਦ ਪੁਲਿਸ ਨੇ ਲਖਵੀਰ ਸਿੰਘ, ਬਸੀ ਪਠਾਣਾਂ ਪੁਲਿਸ ਨੇ ਹਰਵਿੰਦਰ ਸਿੰਘ ਅਤੇ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਹਰਪ੍ਰੀਤ ਸਿੰਘ ਦਾ ਡੋਪ ਟੈਸਟ ਕਰਵਾਇਆ ਸੀ ਜੋ ਪਾਜ਼ੇਟਿਵ ਆਇਆ।