ਸ਼ਹਿਰ ਦੀ ਬਦਲੀ ਜਾਵੇਗੀ ਨੁਹਾਰ : ਦਰਸ਼ਨ ਸਿੰਘ ਚੀਮਾ ਸ਼ਹਿਰ ਦੀ ਨੁਹਾਰ ਬਦਲਣ ਲਈ 3 ਕਰੋੜ ਰੁਪਏ ਖ਼ਰਚੇ ਜਾਣਗੇ : ਦਰਸ਼ਨ ਸਿੰਘ ਚੀਮਾ
Publish Date: Thu, 29 Oct 2026 05:10 PM (IST)
Updated Date: Thu, 29 Oct 2026 05:13 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਸਥਾਨਕ ਗੋਲਡ ਸਵੀਟਸ ਵਿਖੇ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਜਸਵੰਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਗਦੀਪ ਸਿੰਘ ਮਾਨਗੜ੍ਹ ਦੀ ਮਾਤਾ ਸੁਰਜੀਤ ਕੌਰ ਅਤੇ ਜਸਵੰਤ ਸਿੰਘ ਬਾਠ ਦੇ ਸਹੁਰਾ ਦਸੌਂਧ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਕੌਂਸਲ ਪ੍ਰਧਾਨ ਹਰਿੰਦਰ ਕੌਰ ਚੀਮਾ ਵੱਲੋਂ ਚਲਾਏ ਜਾ ਰਹੇ ਸਫ਼ਾਈ ਅਭਿਆਨ ਦੀ ਸ਼ਲਾਘਾ ਕੀਤੀ ਗਈ ਅਤੇ ਸਮਾਜ ਸੇਵੀ ਜਸਵੰਤ ਸਿੰਘ ਗੋਲਡ ਨੂੰ ਰਾਜਪਾਲ ਵੱਲੋਂ ਸਨਮਾਨ ਮਿਲਣ ’ਤੇ ਵਧਾਈ ਦਿੱਤੀ ਗਈ। ਮੀਟਿੰਗ ਦੌਰਾਨ ਨਵ-ਨਿਯੁਕਤ ਕੌਂਸਲ ਪ੍ਰਧਾਨ ਹਰਿੰਦਰ ਕੌਰ ਚੀਮਾ ਦਾ ਸਨਮਾਨ ਉਨ੍ਹਾਂ ਦੇ ਸਹੁਰਾ ਦਰਸ਼ਨ ਸਿੰਘ ਚੀਮਾ ਨੇ ਹਾਸਲ ਕੀਤਾ। ਦਰਸ਼ਨ ਸਿੰਘ ਚੀਮਾ ਨੇ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਪਾਣੀ ਦੀ ਨਿਕਾਸੀ ਅਤੇ ਪਾਰਕਾਂ ਦੇ ਨਵੀਨੀਕਰਨ ਦੇ ਕੰਮ ਸ਼ੁਰੂ ਹੋਣਗੇ ਅਤੇ 3 ਕਰੋੜ ਰੁਪਏ ਖ਼ਰਚ ਕਰਕੇ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ। ਇਸ ਦੌਰਾਨ ਆਗੂਆਂ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਵੀ ਦਿੱਤੀ। ਇਸ ਮੌਕੇ ਭੂਸ਼ਨ ਸੂਦ, ਹਰਪ੍ਰੀਤ ਸਿੰਘ ਗਿੱਲ, ਬ੍ਰਿਜ ਭੂਸ਼ਨ ਗਰਗ, ਜੋਗਿੰਦਰਪਾਲ ਫ਼ੈਜੂਲਾਪੁਰੀਆ, ਕੇਵਲ ਸਿੰਘ, ਗੁਰਚਰਨ ਸਿੰਘ ਜੰਜੂਆ, ਰਾਮ ਸਰਨ ਸੂਦ, ਅਜੇ ਕੁਮਾਰ, ਸਵਰਨਜੀਤ ਸਿੰਘ ਸੇਠੀ, ਨਾਹਰ ਸਿੰਘ ਰੰਗੀਲਾ, ਜਗਦੀਪ ਸਿੰਘ ਮਾਨਗੜ੍ਹ, ਜਗਮੀਤ ਸਿੰਘ, ਜਗਦੇਵ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਕੁਮਾਰ ਪੁਰੀ, ਹਿਤੇਸ਼ ਸ਼ਰਮਾ, ਗੁਰੂ ਦੱਤ ਸ਼ਰਮਾ ਅਤੇ ਲਖਵੀਰ ਸਿੰਘ ਲੱਖਾ ਹਾਜ਼ਰ ਸਨ।