ਬਾੜੇ ’ਚੋਂ 3 ਮੱਝਾਂ ਤੇ ਕੱਟਾ ਗਾਇਬ, ਕੇਸ ਦਰਜ
ਬਾੜੇ ’ਚੋਂ 3 ਮੱਝਾਂ ਤੇ ਕੱਟਾ ਗਾਇਬ, ਕੇਸ ਦਰਜ
Publish Date: Sun, 22 Feb 2026 04:47 PM (IST)
Updated Date: Sun, 22 Feb 2026 04:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਸ਼ੂ ਚੋਰਾਂ ਵੱਲੋਂ ਪਿੰਡ ਝਾਮਪੁਰ ਵਿਖੇ ਇਕ ਬਾੜੇ ’ਚੋਂ ਪਸ਼ੂ ਚੋਰੀ ਹੋ ਜਾਣ ਦੀ ਸੂਚਨਾ ਹੈ। ਰਾਜਿੰਦਰ ਸਿੰਘ ਚੀਮਾ ਵਾਸੀ ਪਿੰਡ ਝਾਮਪੁਰ ਨੇ ਬਡਾਲੀ ਵਾਲਾ ਪੁਲਿਸ ਥਾਣੇ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ 19 ਫਰਵਰੀ ਨੂੰ ਆਪਣੀਆਂ ਮੱਝਾਂ ਦੇ ਬਾੜੇ ਦੇ ਗੇਟ ਨੂੰ ਜਿੰਦਾ ਲਗਾ ਕੇ ਸੌਣ ਚਲਾ ਗਿਆ। ਅਗਲੇ ਦਿਨ ਸਵੇਰੇ ਉਸ ਨੇ ਦੇਖਿਆ ਬਾੜੇ ਦੇ ਗੇਟ ਦਾ ਜਿੰਦਾ ਟੁੱਟਿਆ ਸੀ ਤੇ ਉੱਥੋਂ 3 ਮੱਝਾਂ ਤੇ ਇਕ ਕੱਟਾ ਗਾਇਬ ਸੀ। ਪੁਲਿਸ ਨੇ ਬਡਾਲੀ ਆਲਾ ਸਿੰਘ ਥਾਣੇ ’ਚ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।