27 ਸਾਲਾ ਨੌਜਵਾਨ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ, ਟਰੱਕ ਦਾ ਟਾਇਰ ਚੈੱਕ ਕਰਦਿਆਂ ਵਾਪਰਿਆ ਹਾਦਸਾ; ਜਨਵਰੀ 'ਚ ਤੈਅ ਸੀ ਵਿਆਹ
ਟੱਕਰ ਇੰਨੀ ਭਿਆਨਕ ਸੀ ਕਿ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਭੂਆ ਦੇ ਪੁੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਗੁਰਕੀਰਤ 2019 ’ਚ ਵਿਦੇਸ਼ ਗਏ ਸਨ ਅਤੇ ਘਰ ਦੇ ਇਕਲੌਤੇ ਕਮਾਉਣ ਵਾਲੇ ਸਨ। 2018 ’ਚ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ, ਜਿਸ ਕਾਰਨ ਹੁਣ ਘਰ ਵਿੱਚ ਸਿਰਫ਼ ਬਜ਼ੁਰਗ ਮਾਂ ਅਤੇ ਦਾਦੀ ਹੀ ਬਚੀਆਂ ਹਨ।
Publish Date: Sun, 29 Nov 2026 03:33 PM (IST)
Updated Date: Sun, 29 Nov 2026 03:38 PM (IST)
ਦੀਪਕ ਸੂਦ, ਫਤਿਹਗੜ੍ਹ ਸਾਹਿਬ। ਹਲਕਾ ਫਤਿਹਗੜ੍ਹ ਸਾਹਿਬ ਦੇ ਪਿੰਡ ਰਾਜਿੰਦਰਗੜ੍ਹ ਵਾਸੀ 27 ਸਾਲਾ ਨੌਜਵਾਨ ਗੁਰਕੀਰਤ ਸਿੰਘ ਦੀ ਅਮਰੀਕਾ ਦੇ ਮੋਂਟਾਨਾ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਕੈਨੇਡਾ ਤੋਂ ਅਮਰੀਕਾ ਵਿਚਾਲੇ ਟਰੱਕ ਚਲਾਉਣ ਵਾਲੇ ਗੁਰਕੀਰਤ ਇੰਟਰਸਟੇਟ-94 (I-94) ਹਾਈਵੇਅ 'ਤੇ ਟਰੱਕ ਖੜ੍ਹਾ ਕਰਕੇ ਟਾਇਰ ਦੀ ਜਾਂਚ ਕਰ ਰਹੇ ਸਨ, ਤਾਂ ਪਿੱਛੇ ਤੋਂ ਆ ਰਹੇ ਇੱਕ ਹੋਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਭੂਆ ਦੇ ਪੁੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਗੁਰਕੀਰਤ 2019 ’ਚ ਵਿਦੇਸ਼ ਗਏ ਸਨ ਅਤੇ ਘਰ ਦੇ ਇਕਲੌਤੇ ਕਮਾਉਣ ਵਾਲੇ ਸਨ। 2018 ’ਚ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ, ਜਿਸ ਕਾਰਨ ਹੁਣ ਘਰ ਵਿੱਚ ਸਿਰਫ਼ ਬਜ਼ੁਰਗ ਮਾਂ ਅਤੇ ਦਾਦੀ ਹੀ ਬਚੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ 22 ਜਨਵਰੀ 2027 ਨੂੰ ਆਉਣ ਵਾਲੀ ਜਨਵਰੀ ਵਿੱਚ ਉਨ੍ਹਾਂ ਦਾ ਵਿਆਹ ਤੈਅ ਸੀ ਅਤੇ ਉਹ 3 ਦਸੰਬਰ ਨੂੰ ਘਰ ਪਰਤਣ ਵਾਲੇ ਸਨ, ਜਿਸ ਕਾਰਨ ਪਰਿਵਾਰ ਵਿੱਚ ਖ਼ੁਸ਼ੀਆਂ ਦੀ ਥਾਂ ਸੋਗ ਪਸਰ ਗਿਆ ਹੈ। ਮੁੱਢਲੀ ਰਿਪੋਰਟ ਵਿੱਚ ਦੂਜੇ ਚਾਲਕ ਨੇ ਤੇਜ਼ ਹਵਾ ਕਾਰਨ ਕੰਟਰੋਲ ਗੁਆਉਣ ਦਾ ਦਾਅਵਾ ਕੀਤਾ ਹੈ, ਜਿਸ ਨੂੰ ਪਰਿਵਾਰ ਨੇ ਨਕਾਰਦਿਆਂ ਲਾਪਰਵਾਹੀ ਦਾ ਦੋਸ਼ ਲਾਇਆ ਹੈ।
ਪਰਿਵਾਰਕ ਮੈਂਬਰਾਂ ਨੇ ਸਥਾਨਕ ਪ੍ਰਸ਼ਾਸਨ ਦੀ ਜਾਂਚ 'ਤੇ ਸਵਾਲ ਚੁੱਕਦਿਆਂ ਭਾਰਤ ਸਰਕਾਰ ਤੋਂ ਦਖ਼ਲ ਦੇ ਕੇ ਜਲਦ ਮੌਤ ਦਾ ਸਰਟੀਫਿਕੇਟ ਜਾਰੀ ਕਰਵਾਉਣ ਅਤੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।