- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨ ਜਰੂਰ ਗਰਾਊਂਡਾਂ ਨਾਲ ਜੁੜ ਕੇ ਆਪਣਾ ਜੀਵਨ ਰੁਸ਼ਨਾਉਣ ਦੀ ਕੋਸ਼ਿਸ਼ ਕਰਨ: ਬੰਟੀ ਰੋਮਾਣਾ

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ ਨੌਜਵਾਨਾਂ ਵਿੱਚ ਖੇਡ ਪ੍ਰਤੀ ਰੁਚੀ ਦੇਖ ਕੇ ਇਸ ਖੇਡ ਨੂੰ ਹੋਰ ਵੀ ਵੱਡੇ ਪੱਧਰ ਤੇ ਲੈ ਕੇ ਜਾਣ ਲਈ ਹਮੇਸ਼ਾ ਮੈਂ ਨੌਜਵਾਨਾਂ ਦੇ ਨਾਲ ਹਾਂ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੀ ਰਾਤ ਟਵੰਟੀ ਟਵੰਟੀ ਸਪੋਰਟਸ ਕ੍ਰਿਕਟ ਗਰਾਊਂਡ ਸੰਧਵਾਂ ਵਿਖੇ ਦਸਵੇਂ ਕਿਸਾਨ ਫੂਡ ਕੰਪਨੀ ਅਤੇ ਪਾਵਰ ਲਾਈਨ ਸਟੀਲ ਕੱਪ ਦੇ ਸਮਾਪਤੀ ਸਮਾਰੋਹ ਦੌਰਾਨ ਫਾਈਨਲ ਮੈਚ ਦਾ ਲੁਤਫ ਲੈਂਦਿਆਂ ਮੁੱਖ ਮਹਿਮਾਨ ਪਰਮਬੰਸ ਸਿੰਘ ਬੰਟੀ ਰੁਮਾਣਾ ਹਲਕਾ ਇੰਚਾਰਜ ਫਰੀਦਕੋਟ ਨੇ ਆਪਣੇ ਸੰਬੋਧਨ ਦੌਰਾਨ ਨੌਜਵਾਨਾਂ ਨੂੰ ਕਹੇ। ਉਹਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਅਨੁਸ਼ਾਸਨ ਮਈ ਜ਼ਿੰਦਗੀ ਜਿਉਣ ਲਈ ਗਰਾਊਂਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਸੋ ਸਾਰੇ ਨੌਜਵਾਨ ਜਰੂਰ ਗਰਾਊਂਡਾਂ ਨਾਲ ਜੁੜ ਕੇ ਆਪਣਾ ਜੀਵਨ ਰੁਸ਼ਨਾਉਣ ਦੀ ਕੋਸ਼ਿਸ਼ ਕਰਨ । ਅੱਜ ਦੇ ਫਾਈਨਲ ਮੈਚ ਦੌਰਾਨ ਵਿਸ਼ੇਸ਼ ਮਹਿਮਾਨ ਅਨੂਪ ਗਰੋਵਰ ਕੌਂਸਲਰ ਫਰੀਦਕੋਟ ਨੇ ਆਪਣੇ ਸੰਬੋਧਨ ਦੌਰਾਨ ਖਿਡਾਰੀਆਂ ਨੂੰ ਕਿਹਾ ਕਿ ਇਹ ਗਰਾਊਂਡ ਨੌਕਰੀ ਪੇਸ਼ਾ, ਕਾਰੋਬਾਰੀ ਲੋਕਾਂ ਲਈ ਵਰਦਾਨ ਹੈ। ਜੋ ਦਿਨ ਭਰ ਦੀ ਸਰੀਰਕ ਅਤੇ ਮਾਨਸਿਕ ਥਕਾਵਟ ਨੂੰ ਰਾਤ ਨੂੰ ਇਹ ਟੂਰਨਾਮੈਂਟ ਖੇਡ ਕੇ ਸਰੀਰਕ ਤੰਦਰੁਸਤੀ ਪ੍ਰਾਪਤ ਕਰਦੇ ਹਨ। ਗਰਾਊਂਡ ਦੇ ਸੰਸਥਾਪਕ ਬਲਜੀਤ ਸਿੰਘ ਖੀਵਾ ਅਤੇ ਹਨੀ ਸ਼ਰਮਾ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਇਹ ਰਾਤ ਦੇ ਟੂਰਨਾਮੈਂਟ ਵਿੱਚ 12 ਟੀਮਾਂ ਨੇ ਭਾਗ ਲਿਆ। ਜਿਨਾਂ ਦਾ ਫਾਈਨਲ ਮੈਚ ਸੈਮਰੀਜ ਸੈਲੂਨ ਫਰੀਦਕੋਟ ਅਤੇ ਕਪਿਲ ਲੈਬ ਕੋਟਕਪੂਰਾ ਦੇ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਸੈਮਰੀਨ ਸੈਲੂਨ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 24 ਓਵਰਾਂ ਵਿੱਚ 214 ਦੌੜਾਂ ਬਣਾ ਕੇ ਵੱਡਾ ਟੀਚਾ ਰੱਖਿਆ। ਜਿਸ ਦਾ ਟੀਮ ਕਪਿਲ ਲੈਬ ਵੱਲੋਂ ਪਿੱਛਾ ਕਰਦਿਆਂ 22.2 ਓਵਰ ਵਿੱਚ ਕੇਵਲ 170 ਰਨ ਬਣਾ ਕੇ ਟੀਮ ਆਲ ਆਊਟ ਹੋ ਗਈ। ਗ੍ਰਾਊਂਡ ਦੇ ਮੈਨੇਜਰ ਸੁੱਖ ਸ਼ਰਮਾ ਨੇ ਦੱਸਿਆ ਕਿ ਇਹ ਟੂਰਨਾਮੈਂਟ ਵਿੱਚ ਕੈਟਾਗਰੀ ਵਾਈਜ ਮੈਨ ਆਫ ਦੀ ਸੀਰੀਜ਼ ,ਵਿਸ਼ਾਲ ਨੂੰ 43 ਇੰਚੀ ਐਲਈਡੀ, ਸਨੀ ਮਲਿਕ ਨੂੰ ਵਾਸ਼ਿੰਗ ਮਸ਼ੀਨ, ਹੈਪੀ ਗਰਗ ਨੂੰ 32 ਇੰਚ ਐਲਈਡੀ ,ਗੁਰਪ੍ਰੀਤ ਵਿਰਦੀ ਨੂੰ ਮਾਈਕਰੋਵੇਵ ,ਡਾਕਟਰ ਲਵਪ੍ਰੀਤ ਲਵੀ ਨੂੰ ਏਅਰ ਫਰਾਇਰ ,ਪਰਮਜੀਤ ਸਿੰਘ ਨੂੰ 2100 ਨਗਦ ਅਤੇ ਟਰਾਫੀ ਅਤੇ ਹਨੀ ਕਟਾਰੀਆਂ ਨੂੰ 2100 ਨਗਦ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ । ਸੈਮਰੀਨ ਸਲੂਨ ਦੇ ਕੈਪਟਨ ਖੇਮ ਚੰਦ ਪਰਾਸ਼ਰ ਅਤੇ ਕਪਿਲ ਲੈਬ ਤੇ ਕੈਪਟਨ ਸ਼ਿਵਮ ਰਾਠੌਰ ਨੇ ਦੱਸਿਆ ਕਿ ਸਾਨੂੰ ਇਹ ਟੂਰਨਾਮੈਂਟ ਖੇਡ ਕੇ ਬਹੁਤ ਵਧੀਆ ਲੱਗਿਆ । ਦੋਵਾਂ ਟੀਮਾਂ ਨੇ ਪੂਰੀ ਲੀਡ ਚ ਖੇਡ ਭਾਵਨਾ ਦਿਖਾ ਕੇ ਗਰਾਊਂਡ ਦਾ ਅਤੇ ਖੇਡ ਦਾ ਨਾਮ ਉੱਚਾ ਕੀਤਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅੰਪਾਇਰ ਪਿੰਕੂ ਛਾਪੜਾ, ਸਰਬਜੀਤ ਸਿੰਘ ਫਰੀਦਕੋਟ, ਧੋਨੀ ਤਲਵੰਡੀ ਭਾਈ, ਕਮੈਂਟਰੀ ਸਿੰਮੂ ਢਿੱਲੋਂ ਅਤੇ ਹੈਪੀ ਸਰਾਂ ਨੇ ਬਖੂਬੀ ਨਿਭਾਈ। ਇਸ ਸਮੇਂ ਸੀਨੀਅਰ ਯੂਥ ਆਗੂ ਬਬਰੀਕ ਸਿੰਘ ਬੀਕਾ ਰੁਮਾਣਾ, ਅਨੂਪ ਲੋਹੀਆ( ਕਪਿਲ ਲੈਬ) ਸੋਨੂ ਗਰੋਵਰ, ਵੀਨੂ ਗੋਇਲ, ਸ਼ੇਰ ਬਾਜ ਸਿੰਘ ਅਤੇ ਸੈਕੜੇ ਕ੍ਰਿਕਟ ਪ੍ਰੇਮੀ ਹਾਜ਼ਰ ਸਨ।