- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਸ਼ਾ ਵਰਕਰ 24 ਸਿਤੰਬਰ ਨੂੰ ਕਰਨਗੀਆ ਮੁੱਖ ਮੰਤਰੀ ਦੇ ਪਿੰਡ ਪ੍ਰਦਰਸ਼ਨ

ਜਗਮੀਤ ਸਿੰਘ ਪੰਜਾਬੀ ਜਾਗਰਣ ਫਰੀਦਕੋਟ : ਪੰਜਾਬ ਦੀਆਂ ਆਸ਼ਾ ਵਰਕਰਾਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਆਰ ਪਾਰ ਦੀ ਲੜਾਈ ਲੜਨ ਲਈ 24 ਸਿਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ ਇੱਕ ਵੱਡਾ ਇਕੱਠ ਕਰਨ ਜਾ ਰਹੀਆਂ ਹਨ। ਪੱਤਰਕਾਰ ਮਿਲਣੀ ਦੌਰਾਨ ਪ੍ਰਧਾਨ ਅਮਰਜੀਤ ਕੌਰ ਆਲ ਇੰਡੀਆ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਯੂਨੀਅਨ ਪੰਜਾਬ ਗਰੁੱਪ ਏਟਕ ਨੇ ਦੱਸਿਆ ਕਿ ਪਿੱਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ । ਸਾਨੂੰ ਜਿਹੜਾ ਕੰਮ ਕਹਿ ਕੇ ਨੌਕਰੀ ਤੇ ਰੱਖਿਆ ਗਿਆ ਸੀ ਉਸ ਤੋਂ ਇਲਾਵਾ 54 ਕੰਮ ਹੋਰ ਸਾਡੇ ਤੋਂ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਇਵਜ ਵਿੱਚ ਸਾਨੂੰ ਮਹਿਜ 2500 ਰੁਪਏ ਪ੍ਰਤੀ ਮਹੀਨਾ ਮੁਆਵਜ਼ਾ ਦਿੱਤਾ ਜਾਂਦਾ ਹੈ ਜ਼ੋ ਬਹੁਤ ਹੀ ਨਿਗੁਣਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰੀ ਸਾਨੂੰ ਪੱਲਿਓ ਕਿਰਾਇਆ ਲਗਾ ਕੇ ਗਰਭਵਤੀ ਔਰਤਾਂ ਨੂੰ ਹਸਪਤਾਲ਼ ਪਹੁੰਚਾਉਣਾ ਜਾਂ ਉਨ੍ਹਾਂ ਦੇ ਚੈੱਕਅਪ ਕਰਵਾਉਣ ਲਈ ਲੈਕੇ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਲਗਾਤਾਰ ਮੀਡੀਆ ਰਾਹੀਂ ਆਪਣੇ 24 ਤਰੀਕ ਦੇ ਪ੍ਰਦਰਸ਼ਨ ਦੀ ਜਾਣਕਾਰੀ ਲੋਕਾਂ ਅਤੇ ਸਰਕਾਰ ਤੱਕ ਪਹੁੰਚਾ ਰਹੀਆਂ ਹਾਂ ਪਰ ਸਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਅਸੀਂ ਬੀਤੇ ਦਿਨ ਜਦੋ ਪ੍ਰੋਗਰਾਮ ਦੀ ਰੂਪ ਰੇਖਾ ਬਣਾਉਣ ਮੁੱਖ ਮੰਤਰੀ ਦੇ ਪਿੰਡ ਗਏ ਤਾਂ ਉਸ ਸਮੇਂ ਸੀ ਆਈ ਡੀ ਨੂੰ ਸਾਡੇ ਪ੍ਰਦਰਸ਼ਨ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਵਿੱਤ ਮੰਤਰੀ ਦੀ ਅਗਵਾਈ ਵਿੱਚ ਸੱਬ ਕਮੇਟੀ ਨਾਲ਼ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਜ਼ੋ ਸਾਨੂੰ ਮੰਨਜੂਰ ਨਹੀਂ ਹੈ ਜੇਕਰ ਮੀਟਿੰਗ ਕਰਨੀ ਹੈ ਤਾਂ ਮੁੱਖ ਮੰਤਰੀ ਨਾਲ਼ ਮੀਟਿੰਗ ਹੋਵੇ ਉਹ ਵੀ 24 ਸਿਤੰਬਰ ਤੋਂ ਪਹਿਲਾਂ ਜੇਕਰ ਉਸ ਮੀਟਿੰਗ ਨਾਲ਼ ਸਾਡੀਆ ਮੰਗਾ ਜਿੰਨਾ ਵਿੱਚ ਆਸ਼ਾ ਵਰਕਰਾਂ ਨੂੰ ਰੈਗੂਲਰ ਕਰਨਾ ਘੱਟੋ ਘੱਟ 26000 ਤਨਖਾਹ ਬਾਰੇ ਤਸੱਲੀ ਬਖ਼ਸ਼ ਹੱਲ ਲਈ ਠੋਸ ਕਦਮ ਚੱਕੇ ਜਾਂਦੇ ਹਨ ਤਾਂ 24 ਵਾਲਾਂ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਜਾਵੇਗਾ ਨਹੀਂ ਅਸੀਂ ਆਪਣਾ ਪ੍ਰਦਰਸ਼ਨ ਹਰ ਹਾਲਤ ਵਿੱਚ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਚੈਅਰਮੈਨ ਸਿੰਬਲਜੀਤ ਕੌਰ ਝੱਖੜਵਾਲਾ, ਜਿਲ੍ਹਾ ਜਰਨਲ ਸਕੱਤਰ ਗੁਰਮੀਤ ਕੌਰ ਬਹਿਬਲ ਖੁਰਦ, ਜਿਲ੍ਹਾ ਪ੍ਰੈੱਸ ਸਕੱਤਰ ਸੁੱਖਮੰਦਰ ਕੌਰ ਮੱਤਾ, ਜਿਲ੍ਹਾ ਸਲਾਹਕਾਰ ਸੁਖਪਾਲ ਕੌਰ ਜੈਤੋ, ਬਲਾਕ ਪ੍ਰਧਾਨ ਮਨਜੀਤ ਕੌਰ ਜੈਤੋ, ਬਲਾਕ ਜਰਨਲ ਸਕੱਤਰ ਕੁਲਦੀਪ ਕੌਰ ਜੈਤੋ, ਕੁਲਦੀਪ ਕੌਰ ਮੈਬਰ ਹਾਜਿਰ ਸਨ।