- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੈਰਾਨੀ ਦੀ ਗੱਲ ਹੈ ਕਿ ਇਹ ਜੁਗਾੜ ਉਨ੍ਹਾਂ ਨੇ ਯੂ-ਟਿਊਬ ਤੋਂ ਵੀਡੀਓ ਦੇਖ ਕੇ ਖ਼ੁਦ ਤਿਆਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਰੀਬ 14 ਲੱਖ ਰੁਪਏ ਦੀ ਲਾਗਤ ਲਗਾਈ। ਇੱਕ ਯੂਨਿਟ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਪਰਾਲੀ ਅਤੇ ਚੌਲਾਂ ਦੇ ਛਿਲਕਿਆਂ ਤੋਂ ਇੱਕ ਫਿਊਲ ਤਿਆਰ ਕੀਤਾ ਜਾ ਰਿਹਾ ਹੈ, ਜੋ ਲੱਕੜੀ ਅਤੇ ਕੋਲੇ ਦਾ ਬਦਲ ਬਣ ਰਿਹਾ ਹੈ।

ਜਤਿੰਦਰ ਕੁਮਾਰ, ਫ਼ਰੀਦਕੋਟ। ਹਰ ਸਾਲ ਝੋਨੇ ਦੀ ਵਾਢੀ ਤੋਂ ਬਾਅਦ ਖੇਤਾਂ ’ਚ ਪਰਾਲੀ ਸਾੜਨ ਕਾਰਨ ਪਾਕਿਸਤਾਨ ਸਥਿਤ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਰ ਕੋਈ ਪ੍ਰਦੂਸ਼ਣ ਤੋਂ ਪਰੇਸ਼ਾਨ ਹੋ ਜਾਂਦਾ ਹੈ। ਪਰ ਫ਼ਰੀਦਕੋਟ ਦੇ ਦੋ ਕਿਸਾਨ ਚਾਚਾ-ਭਤੀਜੇ ਨੇ ਯੂ-ਟਿਊਬ ਤੋਂ ਸਿੱਖ ਕੇ ਇੱਕ ਅਜਿਹਾ ਜੁਗਾੜ ਤਿਆਰ ਕੀਤਾ ਹੈ, ਜਿਸ ਨਾਲ ਹੁਣ ਦੋਵੇਂ ਪਰਾਲੀ ਤੋਂ ਕਮਾਈ ਵੀ ਕਰ ਰਹੇ ਹਨ। ਪਿੰਡ ਸੁੱਖਣਵਾਲਾ ਦੇ ਚਾਚਾ ਜਗਦੀਪ ਸਿੰਘ ਅਤੇ ਭਤੀਜੇ ਬਹਾਦਰ ਸਿੰਘ ਨੇ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਤੋਂ ਲਾਹੇਵੰਦ ਠੋਸ ਫਿਊਲ ਤਿਆਰ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ।
ਹੈਰਾਨੀ ਦੀ ਗੱਲ ਹੈ ਕਿ ਇਹ ਜੁਗਾੜ ਉਨ੍ਹਾਂ ਨੇ ਯੂ-ਟਿਊਬ ਤੋਂ ਵੀਡੀਓ ਦੇਖ ਕੇ ਖ਼ੁਦ ਤਿਆਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਰੀਬ 14 ਲੱਖ ਰੁਪਏ ਦੀ ਲਾਗਤ ਲਗਾਈ। ਇੱਕ ਯੂਨਿਟ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਪਰਾਲੀ ਅਤੇ ਚੌਲਾਂ ਦੇ ਛਿਲਕਿਆਂ ਤੋਂ ਇੱਕ ਫਿਊਲ ਤਿਆਰ ਕੀਤਾ ਜਾ ਰਿਹਾ ਹੈ, ਜੋ ਲੱਕੜੀ ਅਤੇ ਕੋਲੇ ਦਾ ਬਦਲ ਬਣ ਰਿਹਾ ਹੈ।
ਜਾਣਕਾਰੀ ਅਨੁਸਾਰ ਜਗਦੀਪ ਸਿੰਘ ਅਤੇ ਬਹਾਦਰ ਸਿੰਘ ਕਰੀਬ 20 ਏਕੜ ਜ਼ਮੀਨ 'ਤੇ ਖੇਤੀ ਕਰਦੇ ਹਨ ਅਤੇ ਪਿਛਲੇ ਲਗਭਗ 15 ਸਾਲਾਂ ਤੋਂ ਆਪਣੇ ਖੇਤਾਂ ’ਚ ਪਰਾਲੀ ਨਹੀਂ ਸਾੜ ਰਹੇ ਹਨ। ਹਰ ਸੀਜ਼ਨ ਵਿੱਚ ਪਰਾਲੀ ਪ੍ਰਬੰਧਨ ਅਤੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਦੇਖਦਿਆਂ ਉਨ੍ਹਾਂ ਨੇ ਕੋਈ ਪੱਕਾ ਰਾਹ ਕੱਢਣ ਦੀ ਸੋਚੀ। ਜਗਦੀਪ ਸਿੰਘ ਨੂੰ ਯੂ-ਟਿਊਬ ਰਾਹੀਂ ਪਰਾਲੀ ਤੋਂ ਫਿਊਲ ਬਣਾਉਣ ਦੀ ਤਕਨੀਕ ਬਾਰੇ ਪਤਾ ਲੱਗਾ।
ਪੰਜਾਬ ’ਚ ਇਸ ਤਰ੍ਹਾਂ ਦੀ ਵਿਵਸਥਾ ਨਾ ਮਿਲਣ 'ਤੇ ਉਹ ਹਰਿਆਣਾ ਦੇ ਪਿੰਜੌਰ ਗਏ, ਜਿੱਥੇ ਉਨ੍ਹਾਂ ਨੇ ਇਸ ਤਕਨੀਕ ਨੂੰ ਬਾਰੀਕੀ ਨਾਲ ਸਮਝਿਆ। ਉੱਥੇ ਬਣੇ ਫਿਊਲ ਨੂੰ ਖ਼ਰੀਦ ਕੇ ਅਤੇ ਬਾਲ ਕੇ ਉਸ ਦੀ ਗੁਣਵੱਤਾ ਪਰਖੀ। ਤਸੱਲੀਬਖਸ਼ ਨਤੀਜੇ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿੰਡ ਸੁੱਖਣਵਾਲਾ ਵਿੱਚ ਇਹ ਯੂਨਿਟ ਸਥਾਪਤ ਕੀਤਾ।
ਇਸ ਪ੍ਰਕਿਰਿਆ ’ਚ ਲਗਭਗ 30 ਫ਼ੀਸਦੀ ਪਰਾਲੀ ਅਤੇ 70 ਫ਼ੀਸਦੀ ਚੌਲਾਂ ਦੇ ਛਿਲਕੇ ਅਤੇ ਹੋਰ ਫ਼ਸਲੀ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਇਨ੍ਹਾਂ ਰਹਿੰਦ-ਖੂੰਹਦ ਨੂੰ ਬਾਰੀਕ ਚੂਰੇ ਵਿੱਚ ਬਦਲਿਆ ਜਾਂਦਾ ਹੈ। ਇਸ ਤੋਂ ਬਾਅਦ ਮਸ਼ੀਨਾਂ ਦੀ ਮਦਦ ਨਾਲ ਸੁਕਾ ਕੇ ਅਤੇ ਖ਼ਾਸ ਪ੍ਰਕਿਰਿਆ ਰਾਹੀਂ ਠੋਸ ਫਿਊਲ ਤਿਆਰ ਕੀਤਾ ਜਾਂਦਾ ਹੈ। ਤਿਆਰ ਫਿਊਲ ਦਾ ਆਕਾਰ ਅਤੇ ਮਜ਼ਬੂਤੀ ਲੱਕੜੀ ਦੇ ਟੁਕੜਿਆਂ ਵਰਗੀ ਹੁੰਦੀ ਹੈ, ਜਿਸ ਦੀ ਵਰਤੋਂ ਖਾਣਾ ਪਕਾਉਣ ਅਤੇ ਵਪਾਰਕ ਕੰਮਾਂ ਵਿੱਚ ਕੀਤੀ ਜਾ ਸਕਦੀ ਹੈ।
ਕੱਚੇ ਮਾਲ ਦਾ ਅਨੁਪਾਤ: ਇਸ ਪ੍ਰਕਿਰਿਆ ਵਿੱਚ ਲਗਭਗ 30 ਫ਼ੀਸਦੀ ਪਰਾਲੀ ਅਤੇ 70 ਫ਼ੀਸਦੀ ਚੌਲਾਂ ਦੇ ਛਿਲਕੇ ਅਤੇ ਹੋਰ ਫ਼ਸਲੀ ਰਹਿੰਦ-ਖੂੰਹਦ ਮਿਲਾਏ ਜਾਂਦੇ ਹਨ।
ਬਾਰੀਕ ਚੂਰਾ ਬਣਾਉਣਾ: ਸਭ ਤੋਂ ਪਹਿਲਾਂ ਪਰਾਲੀ ਅਤੇ ਬਾਕੀ ਖੇਤੀ ਰਹਿੰਦ-ਖੂੰਹਦ ਨੂੰ ਮਸ਼ੀਨਾਂ ਰਾਹੀਂ ਬਾਰੀਕ ਚੂਰੇ ਵਿੱਚ ਬਦਲਿਆ ਜਾਂਦਾ ਹੈ।
ਸੁਕਾਉਣਾ ਅਤੇ ਪ੍ਰੋਸੈਸਿੰਗ: ਤਿਆਰ ਚੂਰੇ ਨੂੰ ਮਸ਼ੀਨਾਂ ਨਾਲ ਸੁਕਾ ਕੇ ਇੱਕ ਖ਼ਾਸ ਪ੍ਰਕਿਰਿਆ ਵਿੱਚੋਂ ਲੰਘਾਇਆ ਜਾਂਦਾ ਹੈ।
ਠੋਸ ਫਿਊਲ ਦਾ ਰੂਪ: ਇਸ ਪ੍ਰਕਿਰਿਆ ਤੋਂ ਬਾਅਦ ਲੱਕੜੀ ਦੇ ਟੁਕੜਿਆਂ ਵਰਗਾ ਸਖ਼ਤ ਅਤੇ ਠੋਸ ਬਾਲਣ ਤਿਆਰ ਹੋ ਜਾਂਦਾ ਹੈ।
ਵਰਤੋਂ ਅਤੇ ਸਪਲਾਈ: ਇਹ ਬਾਲਣ ਖਾਣਾ ਪਕਾਉਣ ਅਤੇ ਵਪਾਰਕ ਲੋੜਾਂ ਲਈ ਸਕੂਲਾਂ ਵਿੱਚ ਮਿਡ-ਡੇ ਮੀਲ ਅਤੇ ਢਾਬਿਆਂ ਤੱਕ ਭੇਜਿਆ ਜਾਂਦਾ ਹੈ।
ਫ਼ਿਲਹਾਲ ਇਸ ਯੂਨਿਟ ਵਿੱਚ ਤਿਆਰ ਫਿਊਲ ਕੁਝ ਸਕੂਲਾਂ ਵਿੱਚ ਮਿਡ-ਡੇ ਮੀਲ ਪਕਾਉਣ ਅਤੇ ਸਥਾਨਕ ਢਾਬਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਕੂਲਾਂ ਦੀਆਂ ਰਸੋਈਆਂ, ਢਾਬਿਆਂ, ਤੰਦੂਰਾਂ ਅਤੇ ਇੱਟਾਂ ਦੇ ਭੱਠਿਆਂ ਵਿੱਚ ਇਸ ਫਿਊਲ ਦੀ ਵਰਤੋਂ ਵਧੇ ਤਾਂ ਮੰਗ ਵਿੱਚ ਤੇਜ਼ੀ ਆ ਸਕਦੀ ਹੈ। ਇਸ ਨਾਲ ਪਰਾਲੀ ਦਾ ਬਿਹਤਰ ਨਿਪਟਾਰਾ ਹੋਣ ਦੇ ਨਾਲ-ਨਾਲ ਲੱਕੜੀ 'ਤੇ ਨਿਰਭਰਤਾ ਵੀ ਘਟੇਗੀ।
ਚਾਚਾ-ਭਤੀਜੇ ਨੇ ਅਜੇ ਆਪਣੇ ਖੇਤਾਂ ਦੀ ਪਰਾਲੀ ਤੋਂ ਸ਼ੁਰੂਆਤ ਕੀਤੀ ਹੈ ਪਰ ਸਰਕਾਰੀ ਹੱਲਾਸ਼ੇਰੀ, ਤਕਨੀਕੀ ਮਦਦ ਅਤੇ ਬਾਜ਼ਾਰ ਮਿਲਣ 'ਤੇ ਉਹ ਹੋਰ ਕਿਸਾਨਾਂ ਤੋਂ ਪਰਾਲੀ ਇਕੱਠੀ ਕਰਕੇ ਉਤਪਾਦਨ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀ ਪਹਿਲ ਨੂੰ ਹੁਲਾਰਾ ਮਿਲਣ ਨਾਲ ਪਰਾਲੀ ਸਾੜਨ ਦੀ ਸਮੱਸਿਆ 'ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ।