ਐੱਨਆਰਆਈ ਹਰਭਜਨ ਸਿੰਘ ਮਠਾੜੂ ਦਾ ਕੀਤਾ ਸਵਾਗਤ
ਐਨ.ਆਰ.ਆਈ. ਹਰਭਜਨ ਸਿੰਘ ਮਠਾੜੂ ਦਾ ਗਰਮਜੋਸ਼ੀ ਨਾਲ ਸਵਾਗਤ ਅਤੇ ਸਨਮਾਨ
Publish Date: Fri, 23 Jan 2026 05:23 PM (IST)
Updated Date: Sat, 24 Jan 2026 04:07 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਐਨ.ਆਰ.ਆਈ. ਹਰਭਜਨ ਸਿੰਘ ਮਠਾੜੂ ਦੁਬਈ ਤੋਂ ਆਪਣੇ ਜੱਦੀ ਸ਼ਹਿਰ ਕੋਟਕਪੂਰਾ ਵਿਖੇ ਪੁੱਜੇ ਤਾਂ ਮਿਉਸਪਲ ਪਾਰਕ ਦੀ ਸਾਂਭ ਸੰਭਾਲ ਅਤੇ ਸੁੰਦਰਤਾ ਨੂੰ ਦੇਖ ਕੇ ਖੁਸ਼ੀ ਜਾਹਰ ਕਰਦਿਆਂ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਅਤੇ ਸਹਾਇਕ ਖਜਾਨਚੀ ਓਮ ਪ੍ਰਕਾਸ਼ ਗੁਪਤਾ ਨੂੰ ਸੇਵਾ ਕਾਰਜਾਂ ’ਚ ਯੋਗਦਾਨ ਪਾਉਣ ਲਈ 2100 ਰੁਪਏ ਦੀ ਨਗਦ ਰਾਸ਼ੀ ਸੌਂਪੀ। ਕਈ ਦਿਨਾਂ ਤੋਂ ਬਾਅਦ ਦੁਬਈ ਵਿਖੇ ਵਾਪਸ ਪਰਤਣ ਤੋਂ ਪਹਿਲਾਂ ਗੁੱਡ ਮੌਰਨਿੰਗ ਕਲੱਬ ਦੇ ਮੰਚ ’ਤੇ ਉਹਨਾਂ ਦਾ ਸਨਮਾਨ ਰੱਖਣ ਲਈ ਪੋ੍ਰ. ਮਨਵਿੰਦਰ ਸਿੰਘ ਨੇ ਚਾਹ ਪਾਰਟੀ ਦਾ ਪ੍ਰਬੰਧ ਕੀਤਾ। ਸਾਰਿਆਂ ਨੇ ਪਹਿਲਾਂ ਹਰਭਜਨ ਸਿੰਘ ਮਠਾੜੂ ਦਾ ਹਾਰ ਪਾ ਕੇ ਸੁਆਗਤ ਕੀਤਾ ਤੇ ਫਿਰ ਜੋਗਿੰਦਰ ਸਿੰਘ ਸਰਪੰਚ ਸੂਰਘੁਰੀ, ਮਾ ਸੋਮਨਾਥ ਅਰੋੜਾ, ਦਰਸ਼ਨ ਸਿੰਘ ਆਰੇਵਾਲੇ, ਕੁਲਬੀਰ ਸਿੰਘ ਮੱਕੜ ਅਤੇ ਜਸਬੀਰ ਸਿੰਘ ਰਿੰਕੀ ਸੇਠੀ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਮਠਾੜੂ ਨੇ ਮੰਨਿਆ ਕਿ ਅੱਜ ਕੈਨੇਡਾ, ਅਮਰੀਕਾ, ਆਸਟੇ੍ਲੀਆ, ਯੂ.ਐਸ.ਏ. ਅਤੇ ਯੂ.ਕੇ. ਵਰਗੇ ਦੇਸ਼ਾਂ ਵਿੱਚ ਪਾਰਕ ਵਿੱਚ ਸੈਰ ਕਰਦਿਆਂ ਜਾਂ ਧਾਰਮਿਕ ਅਸਥਾਨਾ ’ਤੇ ਨਤਮਸਤਕ ਹੋਣ ਵਾਲੇ ਪੰਜਾਬੀ ਅਕਸਰ ਗੁੱਡ ਮੌਰਨਿੰਗ ਕਲੱਬ ਦੇ ਸੇਵਾ ਕਾਰਜਾਂ ਦੀ ਚਰਚਾ ਕਰਦੇ ਦੇਖੇ ਜਾ ਸਕਦੇ ਹਨ। ਉਹਨਾ ਮੰਨਿਆ ਕਿ ਉਹ ‘ਗੁੱਡ ਮੌਰਨਿੰਗ ਕਲੱਬ’ ਦੇ ਮੈਂਬਰ ਬਣ ਕੇ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਵਿੰਦਰ ਸਿੰਘ ਬਾਗੀ, ਸੁਰਿੰਦਰ ਕੁਮਾਰ ਕਾਕਾ ਸ਼ਰਮਾ, ਵਿਜੈ ਕੁਮਾਰ ਟੀਟੂ ਛਾਬੜਾ, ਗੁਰਚਰਨ ਸਿੰਘ ਬੱਬੂ, ਪੱਪਾ ਮਲਹੋਤਰਾ, ਤਰਲੋਚਨ ਸਿੰਘ ਲੋਚਾ, ਪਰਮਜੀਤ ਸਿੰਘ ਮੱਕੜ, ਗੋਂਦਾ ਗੇਰਾ ਆਦਿ ਵੀ ਹਾਜਰ ਸਨ।