- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਟਾਲਰੈਂਸ ਦੀ ਨੀਤੀ ਤਹਿਤ ਸਰਦ ਸੱਤਿਆ ਚੌਹਾਨ ਮਾਨਯੋਗ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਜਗਤਪ੍ਰੀਤ ਸਿੰਘ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਦੀ ਸੁਪਰਵੀਜ਼ਨ ਹੇਠ ਦੋਸ਼ੀ ਕੁਲਵਿੰਦਰ ਸਿੰਘ ਸੀਨੀਅਰ ਸਹਾਇਕ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਫਰੀਦਕੋਟ ਖਿਲਾਫ ਮੁਦਈ ਯੋਗੇਸ਼ ਬਾਂਸਲ ਪਵਨ ਕੁਮਾਰ ਵਾਸੀ ਨੇੜੇ ਰੋਡ ਰੋਜ਼ ਟੇਲਰ, ਬਿਸ਼ਨਈ ਬਜ਼ਾਰ, ਜੈਤੋ ਸ਼ਹਿਰ, ਜ਼ਿਲ੍ਹਾ ਫਰੀਦਕੋਟ ਵੱਲੋਂ ਪੇਸ਼ ਕੀਤੀ ਆਡੀਓ ਰਿਕਾਰਡਿੰਗ ਦੇ ਆਧਾਰ ਤੇ ਮੁਕੱਦਮਾ

ਚਾਨਾ, ਪੰਜਾਬੀ ਜਾਗਰਣ ਫਰੀਦਕੋਟ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਟਾਲਰੈਂਸ ਦੀ ਨੀਤੀ ਤਹਿਤ ਸਰਦ ਸੱਤਿਆ ਚੌਹਾਨ ਮਾਨਯੋਗ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਜਗਤਪ੍ਰੀਤ ਸਿੰਘ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਦੀ ਸੁਪਰਵੀਜ਼ਨ ਹੇਠ ਦੋਸ਼ੀ ਕੁਲਵਿੰਦਰ ਸਿੰਘ ਸੀਨੀਅਰ ਸਹਾਇਕ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਫਰੀਦਕੋਟ ਖਿਲਾਫ ਮੁਦਈ ਯੋਗੇਸ਼ ਬਾਂਸਲ ਪਵਨ ਕੁਮਾਰ ਵਾਸੀ ਨੇੜੇ ਰੋਡ ਰੋਜ਼ ਟੇਲਰ, ਬਿਸ਼ਨਈ ਬਜ਼ਾਰ, ਜੈਤੋ ਸ਼ਹਿਰ, ਜ਼ਿਲ੍ਹਾ ਫਰੀਦਕੋਟ ਵੱਲੋਂ ਪੇਸ਼ ਕੀਤੀ ਆਡੀਓ ਰਿਕਾਰਡਿੰਗ ਦੇ ਆਧਾਰ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਮੁਕੱਦਮਾ ਦੇ ਮੁਦਈ ਯੋਗੇਸ਼ ਬਾਂਸਲ ਦੀ ਮਾਤਾ ਕਿਰਨ ਗੁਪਤਾ ਨਗਰ ਕੌਂਸਲ ਜੈਤੋ ਤੋਂ ਕਰੀਬ 14 ਸਾਲ ਪਹਿਲਾਂ ਰਿਟਾਇਰ ਹੋ ਗਏ ਸਨ, ਜਿਨ੍ਹਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਮਿਲ ਰਹੀ ਸੀ ਤਾਂ ਮੁਦਈ ਦੀ ਮਾਤਾ ਦੀ ਮੌਤ ਮਾਰਚ-2026 ਵਿੱਚ ਹੋ ਗਈ ਸੀ। ਮੁਦਈ ਦੀ ਮਾਤਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਫੈਮਿਲੀ ਪੈਨਸ਼ਨ ਮੁਦਈ ਦੇ ਪਿਤਾ ਪਵਨ ਕੁਮਾਰ ਨੂੰ ਮਿਲਣ ਲੱਗ ਗਈ ਸੀ, ਮੁਦਈ ਦੇ ਪਿਤਾ ਜੀ ਜੂਨ-2025 ਤੋਂ ਬੁਢਾਪਾ ਪੈਨਸ਼ਨ 1500/- ਪ੍ਰਤੀ ਮਹੀਨਾ ਵੀ ਲੈ ਰਹੇ ਸਨ, ਇਸ ਲਈ ਮੁਦਈ ਵੱਲੋਂ 22.06.2026 ਨੂੰ ਆਪਣੇ ਪਿਤਾ ਜੀ ਨੂੰ ਮਿਲਣ ਵਾਲੀ ਬੁਢਾਪਾ ਪੈਨਸ਼ਨ ਬੰਦ ਕਰਵਾਉਣ ਲਈ ਲਿਖਤੀ ਦਰਖਾਸਤ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ, ਫਰੀਦਕੋਟ ਵਿਖੇ ਕਾਊਂਟਰ ਤੇ ਜਮ੍ਹਾਂ ਕਰਵਾ ਦਿੱਤੀ ਗਈ ਸੀ।
16.07.2026 ਦਿਨ ਵੀਰਵਾਰ ਨੂੰ ਮੁਦਈ ਉਕਤ ਸਬੰਧੀ ਦੁਬਾਰਾ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ, ਫਰੀਦਕੋਟ ਵਿਖੇ ਗਿਆ ਤਾਂ ਉੱਥੇ ਉਸਨੂੰ ਦਫਤਰ ਵਿੱਚ ਇੱਕ ਕਰਮਚਾਰੀ ਜੋ ਕੰਪਿਊਟਰ ਪਰ ਕੰਮ ਕਰ ਰਿਹਾ ਸੀ, ਮਿਲਿਆ ਜਿਸਨੂੰ ਮੁਦਈ ਵੱਲੋਂ ਉਕਤ ਸਬੰਧੀ ਗੱਲ ਦੱਸੀ ਤਾਂ ਉਸਨੇ ਕਿਹਾ ਕਿ ਤੁਹਾਡੇ ਪਿਤਾ ਜੀ ਵੱਲੋਂ ਮਾਤਾ ਦੀ ਮੌਤ ਤੋਂ ਬਾਅਦ ਹਾਸਿਲ ਕੀਤੀ 04 ਮਹੀਨੇ ਦੀ ਬੁਢਾਪਾ ਪੈਨਸ਼ਨ ਦੀ ਰਕਮ ਨੂੰ ਡਰਾਫਟ ਰਾਹੀਂ ਜਮ੍ਹਾਂ ਕਰਵਾ ਦਿਉ ਤਾਂ ਮੁਦਈ ਅਗਲੇ ਦਿਨ ਆਪਣੇ ਦੋਸਤ ਨੂੰ ਨਾਲ ਲੈ ਕੇ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਫਰੀਦਕੋਟ ਵਿਖੇ ਜਾਂਦੇ ਤਾਂ ਉੱਥੇ ਕੁਲਵਿੰਦਰ ਸਿੰਘ ਸੀਨੀਅਰ ਸਹਾਇਕ ਮਿਲਿਆ ਜਿਸ ਨੇ ਮੁਦਈ ਦੇ ਪਿਤਾ ਦੀ ਪੈਨਸ਼ਨ ਬੰਦ ਕਰਨ ਬਦਲੇ 30,000/-ਰੁਪਏ ਰਿਸ਼ਵਤ ਦੀ ਮੰਗ ਕੀਤੀ ਮੁਦਈ ਦੇ ਮਿੰਨਤ-ਤਰਲਾ ਕਰਨ ਤੇ ਕੁਲਵਿੰਦਰ ਸਿੰਘ ਸੀਨੀਅਰ ਸਹਾਇਕ 25,000/- ਰੁਪਏ ਲੈਣ ਲਈ ਰਾਜੀ ਹੋ ਗਿਆ, ਜਿਸ ਦੀ ਮੁਦਈ ਯੋਗੇਸ਼ ਬਾਂਸਲ ਨੇ ਰਿਕਾਰਡਿੰਗ ਕਰ ਲਈ ਸੀ। ਮੁਦਈ ਯੋਗੇਸ਼ ਬਾਂਸਲ ਵੱਲੋਂ ਪੇਸ਼ ਕੀਤੀ ਰਿਕਾਰਡਿੰਗ ਅਤੇ ਕਲਮਬੱਧ ਕਰਵਾਏ ਬਿਆਨ ਦੇ ਆਧਾਰ ਪਰ ਕਾਰਵਾਈ ਕਰਦਿਆਂ ਤਵਤੀਸ਼ੀ ਅਫਸਰ ਸੋਹਣ ਸਿੰਘ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਨੇ ਉਕਤ ਮੁਕੱਦਮਾ ਦਰਜ ਕਰਵਾਕੇ ਦੋਸ਼ੀ ਕੁਲਵਿੰਦਰ ਸਿੰਘ ਸੀਨੀਅਰ ਸਹਾਇਕ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਫਰੀਦਕੋਟ ਨੂੰ ਮੁਦਈ ਪਾਸੋਂ 25,000/-ਰੁਪਏ ਰਿਸ਼ਵਤ ਹਾਸਿਲ ਕਰਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।