- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਈਸ ਚਾਂਸਲਰ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਵਿਖੇ ਵਿਨਟਰੋ 2026 ਦਾ ਉਦਘਾਟਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ, ਫਰੀਦਕੋਟ ਦੇ ਸੈਨੇਟ ਹਾਲ ਵਿਖੇ ਅੱਜ “ਵਰਕਸਾਪ ਆਨ ਨਿਊਅਰ ਟੈਕਨੋਲੋਜੀਜ ਇਨ ਰੇਡੀਏਸਨ ਆਂਕੋਲੋਜੀ - ਵਿਨਟਰੋ 2026 ਦਾ ਉਦਘਾਟਨ ਕੀਤਾ ਗਿਆ। ਇਸ ਵਰਕਸਾਪ ਦਾ ਆਯੋਜਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦੇ ਰੇਡੀਏਸਨ ਆਂਕੋਲੋਜੀ ਵਿਭਾਗ ਵੱਲੋਂ ਐਸੋਸੀਏਸਨ ਆਫ ਰੇਡੀਏਸਨ ਰਿਸਰਚ ਐਂਡ ਟੈਕਨੋਲੋਜੀ ਆਫ ਇੰਡੀਆ ਅਤੇ ਨਾਰਥ ਜੋਨ ਚੈਪਟਰ, ਐਸੋਸੀਏਸਨ ਆਫ ਰੇਡੀਏਸਨ ਆਂਕੋਲੋਜਿਸਟਸ ਆਫ ਇੰਡੀਆ ਦੇ ਸਹਿਯੋਗ ਨਾਲ ਕੀਤਾ ਗਿਆ। ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਦੇ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਮੁੱਖ ਮਹਿਮਾਨ ਵਜੋਂ ਕੀਤੀ। ਸਮਾਗਮ ਵਿੱਚ ਦੇਸ ਭਰ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਨਾਮੀ ਰੇਡੀਏਸਨ ਆਂਕੋਲੋਜਿਸਟ, ਮੈਡੀਕਲ ਫਿਜ਼ਸਿਟ, ਰੇਡੀਏਸਨ ਟੈਕਨੋਲੋਜਿਸਟਾਂ, ਖੋਜਕਾਰਾਂ ਅਤੇ ਉਦਯੋਗ ਭਾਈਵਾਲਾਂ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰਨਾ ਹੈ ਤਾਂ ਜੋ ਸਹੀ ਕੈਂਸਰ ਦੇਖਭਾਲ ਨੂੰ ਅੱਗੇ ਵਧਾਇਆ ਜਾ ਸਕੇ। ਆਪਣੇ ਉਦਘਾਟਨੀ ਸੰਬੋਧਨ ਵਿੱਚ ਪ੍ਰੋ. (ਡਾ.) ਰਾਜੀਵ ਸੂਦ ਨੇ ਆਯੋਜਕ ਕਮੇਟੀ ਨੂੰ ਵਧਾਈ ਦਿੱਤੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਦੀਆਂ ਪ੍ਰਮੁੱਖ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਬੀ.ਐੱਸ.ਸੀ ਰੇਡੀਓਥੈਰੇਪੀ ਟੈਕਨੋਲੋਜੀ ਦੀਆਂ ਸੀਟਾਂ 4 ਤੋਂ ਵਧਾ ਕੇ 10 ਕੀਤੀਆਂ ਗਈਆਂ, ਜੋ ਇਸ ਸੈਸਨ ਵਿੱਚ ਪੂਰੀਆਂ ਭਰ ਗਈਆਂ ਹਨ। ਫਾਜ਼ਲਿਕਾ ਵਿਖੇ ਟਰਸਰੀ ਕੈਂਸਰ ਸੈਂਟਰ ਦੀ ਸਥਾਪਨਾ,ਬਠਿੰਡਾ ਦੇ ਐਡਵਾਂਸਡ ਕੈਂਸਰ ਇੰਸਟੀਚਿਊਟ ਵਿਖੇਡੀ.ਐੱਨ.ਬੀ ਰੇਡੀਏਸਨ ਆਂਕੋਲੋਜੀ ਪ੍ਰੋਗਰਾਮ ਦਾ ਪ੍ਰਸਤਾਵ,ਪੰਜਾਬ ਦਾ ਪਹਿਲਾ ਸਰਕਾਰੀ 3 ਟੈਸਲਾ ਐਮ.ਆਰ.ਆਈ ਅਤੇ ਅਤਿ-ਆਧੁਨਿਕ ਪੈੱਟ ਸੀ.ਟੀ ਸਹੂਲਤ* ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜਚ ਨੂੰ ਭਾਰਤ ਦਾ ਪਹਿਲਾ ਗ੍ਰੀਨ ਹੈਲਥ ਕੈਂਪਸ ਅਤੇ ਗ੍ਰੀਨ ਯੂਨੀਵਰਸਿਟੀ ਵਜੋਂ ਮਾਨਤਾ,ਪੰਜਾਬ ਵਿੱਚ ਕੈਂਸਰ ਨੂੰ ਨੋਟੀਫਾਇਬਲ ਬਿਮਾਰੀ ਘੋਸ਼ਿਤ ਕਰਨਾ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਕੈਂਸਰ ਸੈਂਟਰ ਵਿੱਚ 36,100 ਤੋਂ ਵੱਧ ਮਰੀਜ ਰਜਿਸਟਰਡ, ਵਿਗਿਆਨਕ ਸੈਸਨ ਵਿੱਚ ਰਾਸਟਰੀ ਮਾਹਿਰਾਂ ਨੇ ਰੇਡੀਏਸਨ ਆਂਕੋਲੋਜੀ ਵਿੱਚ ਆਰਟੀਫੀਸੀਅਲ ਇੰਟੈਲੀਜੈਂਸ, ਅਡੈਪਟਿਵ ਰੇਡੀਓਥੈਰੇਪੀ, ਸਟੀਰੀਓਟੈਕਟਿਕ ਰੇਡੀਓਥੈਰੇਪੀ, ਰੇਡੀਓਮਿਕਸ ਅਤੇ ਕੁਆਲਿਟੀ ਅਸੋਰੈਂਸ ਵਰਗੇ ਵਿਸ਼ਿਆਂ ‘ਤੇ ਲੈਕਚਰ ਦਿੱਤੇ ਗਏ ਹਨ। ਆਯੋਜਕ ਕਮੇਟੀ ਨੇ ਵਾਈਸ ਚਾਂਸਲਰ, ਫੈਕਲਟੀ, ਸਪੀਕਰਾਂ, ਵਫਦਾਂ, ਸਹਿਯੋਗੀਆਂ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ ਅਤੇ ਓਨਕੋਲੋਜੀ ਸਿੱਖਿਆ, ਖੋਜ ਅਤੇ ਮਰੀਜ-ਕੇਂਦਰਿਤ ਕੈਂਸਰ ਦੇਖਭਾਲ ਨੂੰ ਅੱਗੇ ਵਧਾਉਣ ਲਈ ਵਚਨਬੱਧਤਾ ਦੁਹਰਾਈ।