ਆਕਸਬ੍ਰਿਜ ਸਕੂਲ ’ਚ ਵਾਈਬਜ਼ ਐਂਡ ਵਿਜ਼ਨ ਪ੍ਰੋਗਰਾਮ ਹੋਇਆ
ਆਕਸਬ੍ਰਿਜ ਵਰਲਡ ਸਕੂਲ ਵਿਖੇ ਕਰਵਾਇਆ ਗਿਆ ‘ਵਾਈਬਜ ਐਂਡ ਵਿਜਨ’ : ਪ੍ਰਿੰਸੀਪਲ ਖੁਰਾਣਾ
Publish Date: Fri, 13 Feb 2026 04:52 PM (IST)
Updated Date: Sat, 14 Feb 2026 04:06 AM (IST)

ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ : ਸਥਾਨਕ ਆਕਸਬ੍ਰਿਜ ਵਰਲਡ ਸਕੂਲ ਵਿਖੇ ਜੂਨੀਅਰ ਵਿੰਗ ਲਈ (ਪ੍ਰੀ-ਨਰਸਰੀ ਤੋਂ ਯੂ.ਕੇ.ਜੀ. ਜਮਾਤ) ਵਿਸ਼ੇ ਇੰਟਰੈਕਟਿਵ ਸ਼ੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮਾਪਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ਦੀ ਸਿਖਲਾਈ ਦੀਆਂ ਨਵੀਆਂ ਗਤੀਵਿਧੀਆਂ ਅਤੇ ਉਹਨਾ ਦੇ ਭਵਿੱਖੀ ਵਿਕਾਸ ਬਾਰੇ ਜਾਣਕਾਰੀ ਸਾਂਝੀ ਕਰਨਾ ਸੀ। ਪ੍ਰਿੰਸੀਪਲ ਮੈਡਮ ਸਮੀਨਾ ਖੁਰਾਣਾ ਮੁਤਾਬਿਕ ਉਕਤ ਸ਼ੈਸ਼ਨ ਦੌਰਾਨ ਅਧਿਆਪਕਾਂ ਨੇ ਪਲੇਵੇਅ ਮੈਥਡ, ਫੋਨਿਕਸ, ਰਾਈਮਜ, ਸਟੇਜ ਐਕਸਪੋਜਰ, ਫਨ-ਬੇਸਡ, ਐਕਟੀਵਿਟੀਜ ਅਤੇ ਸਟੈਪ ਐਂਡ ਲਰਨ ਸਿੱਖਣ ਦੇ ਢੰਗ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮਾਪਿਆਂ ਨੂੰ ਬੱਚਿਆਂ ਦੇ ਸਮੁੱਚੇ ਵਿਕਾਸ, ਆਤਮ ਵਿਸ਼ਵਾਸ਼ ਅਤੇ ਅਨੁਸ਼ਾਸ਼ਨ ਬਾਰੇ ਵੀ ਦੱਸਿਆ ਗਿਆ। ਉਹਨਾ ਦੱਸਿਆ ਕਿ ਇਸ ਸਮਾਗਮ ਵਿੱਚ ਰੋਚਕ ਖੇਡਾਂ ਦਾ ਆਯੋਜਨ ਹੋਇਆ, ਇਸ ਤੋਂ ਇਲਾਵਾ ਖੇਡਾਂ ਵਿੱਚ ਜੇਤੂਆਂ ਨੂੰ ਕਈ ਇਨਾਮਾ ਨਾਲ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਸਮੀਨਾ ਖੁਰਾਣਾ ਨੇ ਦਾਅਵਾ ਕੀਤਾ ਕਿ ਇਸ ਦਿਨ ਸਕੂਲ ਵੱਲੋਂ ਤੁਰਤ ਦਾਖਲੇ ’ਤੇ 20 ਫੀਸਦੀ ਛੋਟ ਦੀ ਵਿਸ਼ੇਸ਼ ਪੇਸ਼ਕਸ਼ ਵੀ ਕੀਤੀ ਗਈ, ਜਿਸ ਦਾ ਮਾਪਿਆਂ ਨੇ ਖੁਸ਼ੀ ਨਾਲ ਸੁਆਗਤ ਕੀਤਾ ਅਤੇ ਮੌਕੇ ’ਤੇ ਪ੍ਰੀ-ਨਰਸਰੀ ਜਮਾਤ ਵਿੱਚ 10 ਮਾਪਿਆਂ ਨੇ ਆਪਣੇ ਬੱਚਿਆਂ ਨੂੰ ਦਾਖਲ ਕਰਵਾਇਆ। ਅੱਗੋਂ ਕਈ ਮਾਪਿਆਂ ਨੇ ਮੈਨੇਜਮੈਂਟ ਨੂੰ ਬੇਨਤੀ ਕੀਤੀ ਕਿ ਦਾਖਲੇ ਦੀ 20 ਫੀਸਦੀ ਵਿਸ਼ੇਸ਼ ਛੋਟ ਵਿੱਚ ਦੋ ਦਿਨ ਦਾ ਹੋਰ ਵਾਧਾ ਕੀਤਾ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਦਾਖਲ ਕਰਵਾ ਕੇ ਇਹ ਫਾਇਦਾ ਲੈ ਸਕਣ।