ਪੰਜਾਬ ਡਿਗਰੀ ਕਾਲਜ ’ਚ ਦਸਤਾਰ ਮੁਕਾਬਲੇ ਕਰਵਾਏ
ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ
Publish Date: Wed, 25 Feb 2026 04:32 PM (IST)
Updated Date: Thu, 26 Feb 2026 04:04 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਪੰਜਾਬ ਡਿਗਰੀ ਕਾਲਜ ਮਹਿਮੂਆਣਾ ਕੈਂਪਸ ਵਿਖੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਕਾਲਜ ਦੇ ਵਾਈਸ ਪ੍ਰਿੰਸੀਪਲ ਮੈਡਮ ਪ੍ਰੀਤਿੰਦਰ ਕੌਰ ਗੋਂਦਾਰਾ ਨੇ ਦੱਸਿਆ ਕਿ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪ੍ਰੋ ਹਰਵਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਾਲਜ ਦੇ ਵੱਖ-ਵੱਖ ਕੋਰਸਾਂ ਨਾਲ ਸੰਬੰਧਿਤ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਦਸਤਾਰ ਮੁਕਾਬਲੇ ਵਿੱਚ ਕਰਨਵੀਰ ਸਿੰਘ ਬੀ ਕੌਮ ਸਮੈਸਟਰ ਚੌਥਾ ਨੇ ਪਹਿਲਾ ਸਥਾਨ ਅਤੇ ਪ੍ਰਭਜੀਤ ਸਿੰਘ ਬੀ ਕਾਮ ਸਮੈਸਟਰ ਦੂਜਾ ਨੇ ਦੂਸਰਾ ਸਥਾਨ ਅਤੇ ਗੌਰਵ ਸਿੰਘ ਬੀ ਏ ਸਮੈਸਟਰ ਦੂਜਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਇਨਾ ਵਿਦਿਆਰਥੀਆਂ ਨੂੰ ਵਾਈਸ ਪ੍ਰਿੰਸੀਪਲ ਮੈਡਮ ਪ੍ਰੀਤਇੰਦਰ ਕੌਰ ਗੋਂਦਾਰਾ ਵੱਲੋਂ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪ੍ਰੋ ਜਗਰਾਜ ਸਿੰਘ ਸਰੀਰਕ ਸਿੱਖਿਆ ਵਿਭਾਗ ਵੱਲੋਂ ਮੁੱਖ ਰੋਲ ਅਦਾ ਕੀਤਾ ਗਿਆ ਇਸ ਦੇ ਨਾਲ ਹੀ ਪ੍ਰੋ ਅਬਜੀਤ ਸਿੰਘ ਡੋਡ ਇਤਿਹਾਸ ਵਿਭਾਗ ਵੱਲੋਂ ਦਸਤਾਰ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਜਨਜੀਤ ਪਾਲ ਸਿੰਘ ਸੇਖੋਂ ਵੱਲੋਂ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਾਲਜ ਸਾਰੇ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ ਮਨਪ੍ਰੀਤ ਕੌਰ, ਪ੍ਰੋ ਰੋਜ਼ੀ ਗਿਰਧਰ,ਪ੍ਰੋ ਨਵਦੀਪ ਕੌਰ, ਪ੍ਰੋ ਜਸ਼ਨਦੀਪ ਕੌਰ,ਪ੍ਰੋ ਰੰਜੂ ਬਾਲਾ,ਪ੍ਰੋ ਸੁਸ਼ਮਾ ਸ਼ਰਮਾ,ਸਤਨਾਮ ਸਿੰਘ, ਲਵਪ੍ਰੀਤ ਸਿੰਘ,ਰੁਦਰ ਨਾਰੰਗ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਸਾਹਿਬਾਨ ਹਾਜ਼ਰ ਸਨ।