- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨਾਂ ਨੂੰ ਗਰਾਊਂਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣ ਅਤੇ ਭਾਈ ਵਾਲਤਾ ਦਾ ਵੱਡਾ ਸੰਦੇਸ਼: ਕੁਲਤਾਰ ਬਰਾੜ

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਟਵੰਟੀ ਟਵੰਟੀ ਸਪੋਰਟਸ ਕ੍ਰਿਕਟ ਗਰਾਊਂਡ ਸੰਧਵਾ ਕ੍ਰਿਕਟ ਪ੍ਰੇਮੀਆਂ ਲਈ ਵੱਡਾ ਤੇ ਨੇਕ ਉਪਰਾਲਾ ਹੈ ਜੋ ਰਾਤ ਨੂੰ ਕ੍ਰਿਕਟ ਖੇਡ ਕੇ ਆਪਣੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦਾ ਧਿਆਨ ਰੱਖਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਟਵੰਟੀ ਟਵੰਟੀ ਸਪੋਰਟਸ ਕ੍ਰਿਕਟ ਗਰਾਊਂਡ ਸੰਧਵਾਂ ਵਿਖੇ ਅੱਠਵੇਂ ਜੈਨ ਸੰਨਜ਼ ਸੇਲਸ ਕਾਰਪੋਰੇਸ਼ਨ ਐਮਆਰਐਫ ਪੇਂਟ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਦੌਰਾਨ ਕੁਲਤਾਰ ਸਿੰਘ ਬਰਾੜ ਸਾਬਕਾ ਚੇਅਰਮੈਨ ਜਿਲਾ ਪਰਿਸ਼ਦ ਫਰੀਦਕੋਟ ਨੇ ਆਪਣੇ ਸੰਬੋਧਨ ਦੌਰਾਨ ਕਹੇ। ਉਹਨਾਂ ਨੇ ਸਾਰੀ ਮੈਨੇਜਮੈਂਟ ਅਤੇ ਸਾਰੀਆਂ ਟੀਮ ਸਪੋਂਸਰਾਂ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਗਰਾਊਂਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣ ਅਤੇ ਭਾਈ ਵਾਲਤਾ ਦਾ ਵੱਡਾ ਸੰਦੇਸ਼ ਇਹਨਾਂ ਗਰਾਊਂਡਾਂ ਵਿੱਚ ਖੇਡ ਕੇ ਮਿਲਦਾ ਹੈ ਅਤੇ ਸਾਨੂੰ ਸਮੇਂ ਚੋਂ ਸਮਾਂ ਕੱਢ ਕੇ ਜਰੂਰ ਖੇਡਾਂ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਸਮੇਂ ਵਿਸ਼ੇਸ਼ ਮਹਿਮਾਨ ਦਰਸ਼ਨ ਸਿੰਘ ਸੰਧੂ ਅੰਤਰਰਾਸ਼ਟਰੀ ਬਾਸਕਟ ਬਾਲ ਕੋਚ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਤਰ੍ਹਾਂ ਦੀਆਂ ਗਰਾਊਂਡਾਂ ਵਿਦੇਸ਼ਾਂ ਵਿੱਚ ਆਮ ਦੇਖਣ ਨੂੰ ਮਿਲਦੀਆ ਸਨ ਪਰ ਇਹਨਾਂ ਨੌਜਵਾਨਾਂ ਨੇ ਕੋਟਕਪੂਰੇ ਦੀ ਇਸ ਧਰਤੀ ਤੇ ਜੰਗਲ ਵਿੱਚ ਮੰਗਲ ਲਾ ਦਿੱਤੇ। ਟਵੰਟੀ ਟਵੰਟੀ ਕ੍ਰਿਕਟ ਗਰਾਊਂਡ ਦੇ ਸੰਸਥਾਪਕ ਬਲਜੀਤ ਸਿੰਘ ਖੀਵਾ ਅਤੇ ਹਰਪ੍ਰੀਤ ਸਿੰਘ ਹਨੀ ਸ਼ਰਮਾ ਨੇ ਦੱਸਿਆ ਕਿ ਅੱਠਵੇਂ ਜੈਨ ਸੇਲਜ਼ ਕਾਰਪੋਰੇਸ਼ਨ ਕ੍ਰਿਕਟ ਕੱਪ ਟੂਰਨਾਮੈਂਟ ਵਿੱਚ 10 ਟੀਮਾਂ ਨੇ ਭਾਗ ਲਿਆ ਸੀ ਅਤੇ ਲੀਗ ਮੈਚਾਂ ਤੋਂ ਬਾਅਦ ਫਾਈਨਲ ਮੈਚ ਆਸ਼ੂਤੋਸ਼ ਐਜੂਕੇਸ਼ਨਲ ਸਰਵਿਸਸ ਫਰੀਦਕੋਟ ਅਤੇ ਬੀ ਸਪੋਕ ਆਰਕੀਟੈਕਟ ਮੋਗਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਮੈਨੇਜਰ ਸੁਖ ਸ਼ਰਮਾ ਨੇ ਦੱਸਿਆ ਕਿ ਫਾਈਨਲ ਮੈਚ ਵਿੱਚ ਬੀ ਸਕੋਪ ਆਰਕੀਟੈਕਟ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 163 ਬਣਾ ਕੇ ਟੀਮ ਆਲ ਆਊਟ ਹੋ ਗਈ। ਉਹਨਾਂ ਦਾ ਪਿੱਛਾ ਕਰਦੇ ਆਸ਼ੂਤੋਸ਼ ਐਜੂਕੇਸ਼ਨਲ ਸਰਵਿਸਸ ਨੇ 18 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ਤੇ 164 ਬਣਾ ਕੇ ਟੂਰਨਾਮੈਂਟ ਤੇ ਜਿੱਤ ਪ੍ਰਾਪਤ ਕੀਤੀ । ਕੱਪ ਸਪੋਂਸਰ ਐਮਆਰਐਫ ਪੇਂਟ ਦੇ ਮੈਨੇਜਰ ਦਿਨੇਸ਼ ਸਿੰਗਲਾ ,ਹਰਸ਼ਤ ਕੁਮਾਰ ਅਤੇ ਰਿਸ਼ਵ ਜੈਨ ਫਰੀਦਕੋਟ ਨੇ ਕਿਹਾ ਕਿ ਸਾਨੂੰ ਇਸ ਟੂਰਨਾਮੈਂਟ ਵਿੱਚ ਸਾਂਝ ਪਾ ਕੇ ਵੱਡੇ ਅਤੇ ਅਨੇਕਾਂ ਫਾਇਦੇ ਮਿਲੇ ਹਨ । ਜਿਨਾਂ ਵਿੱਚ ਲੋਕਲ ਲੈਵਲ ਤੇ ਲੋਕਾਂ ਨਾਲ ਜਾਣ ਪਹਿਚਾਣ ਅਤੇ ਸਮਾਜ ਲਈ ਕੁਝ ਕਰਨ ਦਾ ਸੁਪਨਾ ਪੂਰਾ ਹੋਇਆ ਹੈ। ਅਤੇ ਹਮੇਸ਼ਾ ਕੋਸ਼ਿਸ਼ ਕਰਦੇ ਰਹਾਂਗੇ ਕਿ ਇਸ ਤਰਾਂ ਦੇ ਟੂਰਨਾਮੈਂਟਾਂ ਵਿੱਚ ਸ਼ਮੂਲੀਅਤ ਕਰਕੇ ਨੌਜਵਾਨਾਂ ਨੂੰ ਸਹੀ ਰਾਹ ਪਾ ਸਕੀਏ। ਜਿਕਰਯੋਗ ਹੈ ਕਿ ਇਸ ਟੂਰਨਾਮੈਂਟ ਚ ਪਹਿਲਾਂ ਇਨਾਮ 41000 ਨਗਦ, ਦੂਸਰਾ ਇਨਾਮ 31000 ਨਗਦ ਅਤੇ ਟਰਾਫੀਆਂ ਅਤੇ ਕੈਟਾਗਰੀ ਵਾਈਜ਼ ਇਨਾਮ ਗੋਪੀ ਰੋਡੇ ,ਰੇਸ਼ਮ ਖੋਸਾ, ਸਿਧਾਂਅੰਸ਼ੂ ਚੌਧਰੀ, ਲਾਡੀ ਮੁਦਕੀ ਅਤੇ ਪੁਲਿਕ ਸ਼ਰਮਾ ਵਧੀਆ ਪਲੇਅਰ ਐਲਾਨੇ ਗਏ ਜਿਨਾਂ ਨੂੰ ਵਾਸ਼ਿੰਗ ਮਸ਼ੀਨ, ਐਲ,ਈ,ਡੀ, ਏਅਰ ਫਰਾਇਰ ਅਤੇ ਹੋਰ ਵੀ ਬਹੁਤ ਸਾਰੇ ਦਿਲਕਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮਨਜੀਤ ਸ਼ਰਮਾ ਆਪ ਆਗੂ ਅੰਪਾਇਰ ਕ੍ਰਾਂਤੀ ਪੰਜਗਰਾਈ, ਨੰਦੂ ਫ਼ਰੀਦਕੋਟ, ਲਾਈਵ ਦੀ ਡਿਊਟੀ ਪੰਕਜ ਮਹਿਰਾ, ਵੰਸ਼ ਮਹਿਰਾ ਅਤੇ ਕਮੈਂਟਰੀ ਦੀ ਡਿਊਟੀ ਸਿਮੂ ਢਿੱਲੋ ਨੇ ਬਾਖੂਬ ਨਿਭਾਈ। ਇਸ ਸਮੇਂ ਬਾਬਾ ਜਸਵਿੰਦਰ ਸਿੰਘ ਕਿੰਗ ਨਾਨਕਸਰ ,ਆਸ਼ੂਤੋਸ਼ ਐਜੂਕੇਸ਼ਨਲ ਸਰਵਿਸਸ ਤੋਂ ਆਸੂਤੋਸ਼ ਗਰਗ ,ਸੁਰਿੰਦਰ ਗਰਗ, ਬੀ ਸਪੋਕ ਆਰਕੀਟੈਕਟ ਤੋਂ ਅਕਸ਼ੈ ਜਿੰਦਲ ਅਤੇ ਕਾਫੀ ਕ੍ਰਿਕਟ ਪ੍ਰੇਮੀ ਅਤੇ ਸਪੋਟਰ ਹਾਜ਼ਰ ਸਨ।