ਗੰਨੇ ਦੇ ਵਧੇਰੇ ਝਾੜ ਲਈ ਵਿਗਿਆਨਕ ਤਕਨੀਕਾਂ ਬਾਰੇ ਦਿੱਤੀ ਜਾਣਕਾਰੀ
ਬਸੰਤ ਰੁੱਤ ਦੇ ਗੰਨੇ ਤੋਂ ਵਧ ਝਾੜ ਅਤੇ ਖੰਡ ਦੀ ਮਾਤਰਾ ਲਈ ਨਵੀਆਂ ਤਕਨੀਕਾਂ” ਵਿਸ਼ੇ ’ਤੇ ਕਿਸਾਨਾਂ ਲਈ ਸਿਖਲਾਈ ਕੈਂਪ ਆਯੋਜਿਤ
Publish Date: Tue, 17 Feb 2026 04:27 PM (IST)
Updated Date: Wed, 18 Feb 2026 04:01 AM (IST)

ਬਸੰਤ ਰੁੱਤ ਦੇ ਗੰਨੇ ਤੋਂ ਵਧ ਝਾੜ ਅਤੇ ਖੰਡ ਦੀ ਮਾਤਰਾ ਲਈ ਨਵੀਆਂ ਤਕਨੀਕਾਂ” ਵਿਸ਼ੇ ’ਤੇ ਕਿਸਾਨਾਂ ਲਈ ਸਿਖਲਾਈ ਕੈਂਪ ਆਯੋਜਿਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਖੇਤਰੀ ਖੋਜ ਕੇਂਦਰ, ਕਪੂਰਥਲਾ ਵੱਲੋਂ ਸਹਿਕਾਰੀ ਖੰਡ ਮਿੱਲ ਫਾਜ਼ਿਲਕਾ ਦੇ ਸਹਿਯੋਗ ਨਾਲ “ਗੰਨੇ ਦੀ ਵਧੇਰੇ ਉਤਪਾਦਕਤਾ ਲਈ ਨਵੀਆਂ ਤਕਨੀਕਾਂ” ਵਿਸ਼ੇ ’ਤੇ ਕਿਸਾਨਾਂ ਲਈ ਸਿਖਲਾਈ ਕੈਂਪ ਮਿਤੀ 17 ਫਰਵਰੀ ਨੂੰ ਖੰਡ ਮਿੱਲ ਫਾਜ਼ਿਲਕਾ ਵਿਖੇ ਲਾਇਆ ਗਿਆ। ਇਹ ਕੈਂਪ ਮੁੱਖ ਖੇਤੀਬਾੜੀ ਅਫਸਰ ਫ਼ਰੀਦਕੋਟ ਡਾ. ਕੁਲਵੰਤ ਸਿੰਘ ਅਤੇ ਸਹਾਇਕ ਗੰਨਾ ਵਿਕਾਸ ਅਫਸਰ ਫ਼ਰੀਦਕੋਟ ਡਾ. ਰਣਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਪਰਮਿੰਦਰ ਸਿੰਘ (ਏ.ਡੀ.ਓ., ਖੰਡ ਮਿੱਲ ਫਾਜ਼ਿਲਕਾ) ਨੇ ਕਿਸਾਨਾਂ ਨੂੰ ਗੰਨੇ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਮੂਢੇ ਦੀ ਸੰਭਾਲ ਸੰਬੰਧੀ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ। ਡਾ. ਜਸ਼ਨਜੋਤ ਕੌਰ (ਫਸਲ ਵਿਗਿਆਨੀ) ਨੇ ਗੰਨੇ ਦੇ ਵਧੇਰੇ ਝਾੜ ਲਈ ਵਿਗਿਆਨਕ ਤਕਨੀਕਾਂ ਬਾਰੇ ਜਾਣਕਾਰੀ ਦਿੰਦਿਆਂ ਗੰਨੇ ਵਿੱਚ ਅੰਤਰ ਫਸਲਾਂ ਅਤੇ ਨਦੀਨ ਪ੍ਰਬੰਧਨ ਬਾਰੇ ਵੀ ਵਿਸਥਾਰ ਨਾਲ ਦੱਸਿਆ। ਡਾ. ਗੁਲਜ਼ਾਰ ਸਿੰਘ ਸੰਘੇੜਾ (ਡਾਇਰੈਕਟਰ, ਖੇਤਰੀ ਖੋਜ ਕੇਂਦਰ, ਕਪੂਰਥਲਾ) ਨੇ ਗੰਨੇ ਦੇ ਵੱਧ ਝਾੜ ਅਤੇ ਉੱਚੀ ਰਿਕਵਰੀ ਪ੍ਰਾਪਤ ਕਰਨ ਲਈ ਉੱਨਤ ਕਿਸਮਾਂ ਦੀ ਚੋਣ ਤੇ ਬਿਜਾਈ ਦੀ ਸੁਚੱਜੀ ਵਿਉਂਤਬੰਦੀ ਬਾਰੇ ਕਿਸਾਨਾਂ ਨੂੰ ਮਾਰਗਦਰਸ਼ਨ ਪ੍ਰਦਾਨ ਕੀਤਾ। ਕੈਂਪ ਦੌਰਾਨ ਮੰਚ ਸੰਚਾਲਨ ਅਮਰ ਸਿੰਘ ਵੱਲੋਂ ਕੀਤਾ ਗਿਆ। ਅੰਤ ਵਿੱਚ ਅਸ਼ੋਕ ਬਬਰ, ਸੀ.ਓ., ਸੀ.ਐਸ.ਐਮ. ਫਾਜ਼ਿਲਕਾ ਨੇ ਪਹੁੰਚੇ ਕਿਸਾਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਇਲਾਕੇ ਦੇ ਅਗਾਂਹਵਧੂ ਕਿਸਾਨ ਗੁਰਜੰਟ ਸਿੰਘ, ਸੁਰਿੰਦਰਾ ਕੁਮਾਰ, ਇੰਦਰਜੀਤ ਸਿੰਘ, ਪਵਨ ਕੁਮਾਰ, ਰਾਮ ਚੰਦਰ, ਮਨੋਜ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਹੋਰ ਪਤਵੰਤੇ ਹਾਜ਼ਰ ਰਹੇ।