ਸੁਰਿੰਦਰ ਮਚਾਕੀ ਦੀ ਯਾਦ ’ਚ ਸਿਹਤ ਜਾਂਚ ਕੈਂਪ 25 ਨੂੰ
ਸਵ.ਸੁਰਿੰਦਰ ਮਚਾਕੀ ਦੀ ਯਾਦ ’ਚ ਚੌਥਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ 25 ਜਨਵਰੀ ਨੂੰ ਬਲਬੀਰ ਐਵੀਨਿਊ ’ਚ ਲੱਗੇਗਾ
Publish Date: Thu, 22 Jan 2026 03:29 PM (IST)
Updated Date: Fri, 23 Jan 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਾਈਵ-ਵੁੱਡ ਮੀਡੀਆ ਦੇ ਮੈਨੇਜਿੰਗ ਡਾਇਰੈਕਟਰ ਫ਼ਰੀਦਕੋਟੀਏ ਸਪਨ ਮਨਚੰਦਾ ਦੇ ਪਿਤਾ ਸਵਰਗੀ ਸੁਰਿੰਦਰ ਮਚਾਕੀ ਉੱਘੇ ਮੁਲਾਜ਼ਮ ਆਗੂ ਦੀ ਯਾਦ ’ਚ ਰੋਟਰੀ ਕਲੱਬ ਫ਼ਰੀਦਕੋਟ, ਕਰ ਭਲਾ ਸ਼ੋਸ਼ਲ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਫ਼ਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ/ਹਸਪਤਾਲ ਫ਼ਰੀਦਕੋਟ ਅਤੇ ਦੇ ਸਹਿਯੋਗ ਨਾਲ ਚੌਥਾ ਮੁਫ਼ਤ ਮੈਡੀਕਲ ਚੈੱਕਅੱਪ 25 ਜਨਵਰੀ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਸਰਕਾਰੀ ਮਿਡਲ ਸਕੂਲ ਜੀਵਨ ਨਗਰ (ਬਲਬੀਰ ਐਵੀਨਿਊ ਗਲੀ ਨੰਬਰ-10) ਫ਼ਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ। ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ, ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼, ਕਰ ਭਲਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਜਗਮੀਤ ਸਿੰਘ ਸੰਧੂ ਅਤੇ ਸਪਨ ਮਨਚੰਦਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਹੱਡੀਆਂ ਦੇ ਮਾਹਿਰ, ਅੱਖਾਂ, ਨੱਕ, ਕੰਨ, ਗਲੇ ਦੇ ਮਾਹਿਰ, ਦੰਦਾਂ ਦੇ ਮਾਹਿਰ, ਔਰਤਾਂ ਦੀਆਂ ਬੀਮਾਰੀਆਂ, ਮੈਡੀਸਨ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਜਾਵੇਗਾ। ਇਸ ਮੌਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ।