- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਸਮੇਸ਼ ਪਬਲਿਕ ਸਕੂਲ, ਬਰਗਾੜੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ

ਅਮਨ ਗੁਲਾਟੀ, ਪੰਜਾਬੀ ਜਾਗਰਣ, ਬਰਗਾੜੀ : ਦਸਮੇਸ਼ ਪਬਲਿਕ ਸਕੂਲ, ਬਰਗਾੜੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮ- ਧਾਮ ਨਾਲ ਮਨਾਇਆ ਗਿਆ। ਕੁੱਝ ਬੱਚੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਸ਼੍ਰੀ ਰਾਧਾ ਰਾਣੀ ਦੀ ਪੁਸ਼ਾਕ ਵਿੱਚ ਸਜੇ ਹੋਏ ਸਨ। ਸਕੂਲ ਪ੍ਰਿੰਸੀਪਲ ਅਜੈ ਸ਼ਰਮਾ, ਵਾਈਸ ਪ੍ਰਿੰਸੀਪਲ ਕਮਲਜੀਤ ਢਿੱਲੋਂ, ਅਧਿਆਪਕ ਅਤੇ ਬੱਚਿਆਂ ਵੱਲੋਂ ਲੱਡੂ ਗੋਪਾਲ ਜੀ ਦਾ ਪੂਜਨ ਕੀਤਾ ਗਿਆ। ਸਕੂਲ ਅਧਿਆਪਕ ਸੰਜੇ ਕੁਮਾਰ, ਮਨਮਿੰਦਰ ਕੌਰ, ਮੈਡਮ ਰਾਧਿਕਾ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਤ ਬਹੁਤ ਹੀ ਸੁੰਦਰ ਭਜਨ ਗਾਏ ਗਏ। ਸਕੂਲ ਦੀ ਸਜਾਵਟ ਝੰਡੀਆਂ, ਪੋਸਟਰ, ਤਸਵੀਰਾਂ ਨਾਲ ਬਹੁਤ ਹੀ ਸੁੰਦਰ ਤਰੀਕੇ ਨਾਲ ਕੀਤੀ ਗਈ। ਸਕੂਲ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਜੀ ਅਤੇ ਪ੍ਰਿੰਸੀਪਲ ਅਜੈ ਸ਼ਰਮਾ, ਵਾਈਸ ਪ੍ਰਿੰਸੀਪਲ ਕਮਲਜੀਤ ਢਿੱਲੋਂ ਵੱਲੋਂ ਸਭ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਗਈ ਅਤੇ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸਾਨੂੰ ਪ੍ਰੇਮ, ਦਇਆ, ਸੱਚ ਅਤੇ ਧਰਮ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ। ਉਹ ਦੱਸਦੇ ਹਨ ਕਿ ਸਾਹਸ ਅਤੇ ਸਥਿਰਤਾ ਨਾਲ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੇ ਹਮੇਸ਼ਾ ਸਫਲ ਹੁੰਦੇ ਹਨ। ਇਸ ਮੌਕੇ ਸਕੂਲ ਕੁਆਰਡੀਨੇਟਰਜ਼ ਮੈਡਮ ਗੀਤਾਂਜਲੀ ਦਿਉੜਾ, ਮੈਡਮ ਅਨੀਤਾ ਰਾਣੀ , ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ।