
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਸੋਸ਼ੀਏਸ਼ਨ ਆਫ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੋਟਕਪੂਰਾ ਦੀ ਸੱਤਵੀਂ ਵਰੇਗੰਢ ਮੌਕੇ ਹੋਈ ਚੋਣ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਐਸੋਸ਼ੀਏਸ਼ਨ ਆਫ ਆਈਲੈਟਸ ਐਂਡ ਇੰਮੀਗ੍ਰੇਸ਼ਨ, ਕੋਟਕਪੂਰਾ ਦੀ ਪੰਜਵੀਂ ਵਰੇਗੰਢ ਦੇ ਮੌਕੇ ਐਸੋਸ਼ੀਏਸ਼ਨ ਵਲੋਂ ਫਿਊਚਰ ਬਰਾਇਟ ਇੰਸਟੀਚਿਊਟ, ਕੋਟਕਪੂਰਾ ਵਿਖੇ ਇੱਕ ਮੀਟਿੰਗ ਕੀਤੀ ਗਈ ਅਤੇ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਖਵਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਐਸੋਸ਼ੀਏਸ਼ਨ ਦੀ ਸੱਤਵੀਂ ਵਰੇਗੰਢ ਦਾ ਜਸ਼ਨ ਮਨਾਇਆ ਗਿਆ ਅਤੇ ਐਸੋਸ਼ੀਏਸ਼ਨ ਦੀ ਨਵੀਂ ਚੋਣ ਕੀਤੀ ਗਈ। ਚੋਣ ਦੌਰਾਨ ਸਰਬਸੰਮਤੀ ਨਾਲ ਓ ਪੀ ਗੋਇਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਓ ਪੀ ਗੋਇਲ ਅਤੇ ਗੁਰਮੀਤ ਸਿੰਘ ਸਰਾਂ ਨੇ ਦੱਸਿਆ ਕਿ ਇਸ ਐਸੋਸ਼ੀਏਸ਼ਨ ਦੀ ਸ਼ੁਰੂਆਤ 7 ਸਾਲ ਪਹਿਲਾਂ ਚਾਰ ਫਾਉਂਡਰ ਮੈਂਬਰਾਂ ਦੁਆਰਾ ਕੀਤੀ ਗਈ ਇਹ ਫਾਉਂਡਰ ਮੈਂਬਰ ਅਮਨ ਵਿਲੀਅਮ, ਗੁਰਮੀਤ ਸਿੰਘ ਸਰਾਂ, ਓ ਪੀ ਗੋਇਲ, ਗੁਰਮੀਤ ਸਿੰਘ ਮਠਾੜੂ ਦੁਆਰਾ ਅੱਜ ਦੇ ਦਿਨ ਹੀ ਕੀਤੀ ਗਈ ਪ੍ਰੰਤੂ ਅੱਜ ਇਸ ਐਸੋਸੀਏਸ਼ਨ ਵਿੱਚ 50 ਤੋਂ ਜਿਆਦਾ ਮੈਂਬਰ ਹਨ। ਗੁਰਵਿੰਦਰ ਸਿੰਘ ,ਵਿਵੇਕ ਅਰੋੜਾ ਅਤੇ ਹਰਵਿੰਦਰ ਸਿੰਘ ਵੈਨਸੀ ਨੇ ਦੱਸਿਆ ਕਿ ਐਸੋਸ਼ੀਏਸ਼ਨ ਗਰੀਬ ਪਰਿਵਾਰਾਂ ਦੀ ਅਬਰੋਡ ਸਟੱਡੀ ਕਰਨ ਵਿੱਚ ਵਿੱਤੀ ਸਹਾਇਤਾ ਵੀ ਕਰਦੀ ਹੈ ਅਤੇ ਜਰੂਰਤਮੰਦ ਪਰਿਵਾਰਾਂ ਦਾ ਬਾਹਰ ਜਾਣ ਦਾ ਸੁਪਨਾ ਪੂਰਾ ਕਰਦੀ ਹੈ। ਐਸੋਸ਼ੀਏਸ਼ਨ ਦੇ ਫਾਉਂਡਰ ਮੈਂਬਰ ਅਮਨ ਵਿਲੀਅਮ, ਹੈਪੀ ਸਿੰਘ ਅਭਿਸ਼ੇਕ ਮਿੱਤਲ ਅਤੇ ਸੋਨੂੰ ਸ਼ਰਮਾ ਨੇ ਦੱਸਿਆ ਕਿ ਇਹ ਐਸੋਸ਼ੀਏਸ਼ਨ ਪੰਜਾਬ ਦੀ ਇੱਕਲੌਤੀ ਐਸੋਸ਼ੀਏਸ਼ਨ ਜੋ ਕੇ ਲੋਕਾਂ ਨੂੰ ਬਾਹਰ ਭੇਜਣ ਦੇ ਨਾਲ-ਨਾਲ ਲੋਕ ਭਲਾਈ ਦੇ ਕੰਮ ਵੀ ਕਰਦੀ ਹੈ। ਆਖਿਰ ਵਿੱਚ ਮੈਡਮ ਨੰਦਿਨੀ ਅਤੇ ਮੈਡਮ ਅਮਨ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕੇ ਜਲਦ ਹੀ ਐਸੋਸ਼ੀਏਸ਼ਨ ਦੀ ਇੱਕ ਭਰਵੀਂ ਮੀਟਿੰਗ ਕੀਤੀ ਜਾਵੇਗੀ ਅਤੇ ਨਵੇਂ ਮੈਂਬਰ ਲਈ ਮੈਂਬਰਸ਼ਿਪ ਖੋਲੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਜੀਤ ਸ਼ਰਮਾ, ਮੈਡਮ ਰਿੰਕੂ ਕੌਰ, ਰਿਸ਼ਭ ਗੋਇਲ ਮਾਜੂਦ ਰਹੇ।