- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨਜ਼ ਕਲੱਬ ਵਿਸ਼ਾਲ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਵੱਲੋਂ ਸਾਂਝੇ ਰੂਪ ’ਚ ਮਨਾਇਆ ਗਿਆ ਅਧਿਆਪਕ ਦਿਵਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਫ਼ਰੀਦਕੋਟ ਵੱਲੋਂ ਅੱਜ ਸਾਂਝੇ ਰੂਪ ’ਚ ਅਧਿਆਪਕ ਦਿਵਸ ਵਿਸ਼ਵਕਰਮਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਮਨਾਇਆ ਗਿਆ। ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਰਵੀ ਬਾਂਸਲ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਫ਼ਰੀਦਕੋਟ ਦੇ ਪ੍ਰਧਾਨ ਐਲੀ ਬਲਦੇਵ ਤੇਰੀਆ ਦੀ ਯੋਗ ਅਗਵਾਈ ਹੇਠ ਅਧਿਆਪਕ ਦਿਵਸ ਮਨਾਉਣ ਲਈ ਕੀਤੇ ਸਮਗਾਮ ’ਚ ਮੁੱਖ ਮਹਿਮਾਨ ਵਜੋਂ ਵਿਸ਼ਵਕਰਮਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਰੂਪਰਾ ਸ਼ਾਮਲ ਹੋਏ। ਉਨ੍ਹਾਂ ਇਸ ਮੌਕੇ ਕਿਹਾ ਕਿ ਵਿਦਿਆਰਥੀ ਦਾ ਪਹਿਲਾ ਗੁਰੂ ਉਸ ਦੀ ਮਾਤਾ ਹੈ। ਫ਼ਿਰ ਮਾਪਿਆਂ ਤੋਂ ਬਾਅਦ ਅਧਿਆਪਕ ਵਿਦਿਆਰਥੀ ਦੇ ਜੀਵਨ ਨੂੰ ਅਕਾਰ ਦਿੰਦਾ ਹੈ। ਉਨ੍ਹਾਂ ਕਿਹਾ ਦੁਨੀਆਂ ਹਰ ਮਹਾਨ ਇਨਸਾਨ ਆਪਣੇ ਅਧਿਆਪਕ ਦੀ ਬਦੌਲਤ ਹੀ ਮਨਚਾਹੀ ਮੰਜ਼ਿਲ ਤੇ ਪਹੁੰਚਦਾ ਹੈ। ਸਤਿਕਾਰਿਤ ਮਹਿਮਾਨ ਵਜੋਂ ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਸ਼ਾਮਿਲ ਹੋਏ। ਉਨ੍ਹਾਂ ਕਿਹਾ ਵਿਦਿਆਰਥੀ ਨੂੰ ਪੜਾਈ ਕਰਾਉਣ ਦੇ ਨਾਲ-ਨਾਲ, ਨਸ਼ੇ ਤੋਂ ਬਚਾਉਣਾ, ਅਜੋਕੇ ਇੰਟਰਨੈੱਟ ਦੇ ਦੌਰ ’ਚ ਸਹੀ ਮਟੀਰੀਅਲ ਦੀ ਚੋਣ ਕਰਨ ਬਾਰੇ ਸੋਝੀ ਪੈੱਦਾ ਕਰਨਾ ਵੀ ਵੱਡੀ ਚਣੌਤੀ ਹੈ। ਇਸ ਮੌਕੇ ਐਲੀ ਬਲਦੇਵ ਰਾਜ ਤੇਰੀਆ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਇਸ ਸਮੇਂ ਸਿੱਖਿਆ ਖੇਤਰ ’ਚ ਵਿਲੱਖਣ ਪੈੜਾਂ ਪਾਉਣ ਬਦਲੇ ਪ੍ਰਭਜੋਤ ਕੌਰ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਮੁਕਤਸਰ ਸਾਹਿਬ, ਲੈਕਚਰਾਰ ਬਾਇਓਲੌਜੀ ਅੰਜੂ ਸਿੰਗਲਾ ਪੀ.ਐੱਮ.ਸ਼੍ਰੀ ਡਾ.ਮਹਿੰਦਰ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ,ਹੈਡ ਮਿਸਟ੍ਰੈਸ ਸਰਬਜੀਤ ਕੌਰ ਸਰਕਾਰੀ ਹਾਈ ਸਕੂਲ ਟਹਿਣਾ, ਨਵਦੀਪ ਰਿੱਕੀ ਐੱਸ.ਐੱਸ.ਮਾਸਟਰ ਸਰਕਾਰੀ ਹਾਈ ਨਵੀਂ ਪਿੱਪਲੀ, ਅਮਨਦੀਪ ਸਿੰਘ ਡੀ.ਪੀ.ਈ. ਵਿਸ਼ਵਕਰਮਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਗਗਨਦੀਪ ਕੌਰ ਅੰਗਰੇਜ਼ੀ ਮਿਸਟ੍ਰੈਸ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਜਸਜੀਤ ਕੌਰ ਕੋਆਰਡੀਨੇਟਰ ਸੰਗਤ ਸਾਹਿਬ ਭਾਈ ਫ਼ੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਦਪਿੰਦਰ ਕੌਰ ਸੰਧੂ ਸਪੈਸ਼ਲ ਐਜੂਕੇਟਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਅਤੇ ਜਗਦੀਪ ਕੌਰ ਕੰਪਿਊਟਰ ਫ਼ੈਕਲਿਟੀ ਬਲਬੀਰ ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੇਵਾ ਮੁਕਤ ਜ਼ਿਲਾ ਸਿੱਖਿਆ ਅਫ਼ਸਰ ਪ੍ਰਭਜੋਤ ਕੌਰ ਨੇ ਕਿਹਾ ਹਰ ਵਿਦਿਆਰਥੀ ਨੂੰ ਆਪਣੇ ਇੱਕ ਵਿਦਿਆਰਥੀ ਦੀ ਬਚਪਨ ਤੋਂ ਤਕੜੇ ਹੋ ਕੇ ਬਾਂਹ ਫ਼ੜਨੀ ਚਾਹੀਦੀ ਹੈ ਤੇ ਉਸ ਨੂੰ ਸਮਾਜ ’ਚ ਸਥਾਪਿਤ ਵਿਅਕਤੀ ਬਣਾਉਣ ਤੱਕ ਨਿਰੰਤਰ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਅਧਿਆਪਕ ਦਾ ਦਰਜਾ ਹਮੇਸ਼ਾ ਸਤਿਕਾਰਿਤ ਰਹੇਗਾ। ਅਧਿਆਪਕ ਨੂੰ ਹੋਰ ਸੁਹਿਦਰਤਾ ਨਾਲ ਬਦਲੇ ਦੌਰ ’ਚ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਸਕੱਤਰ ਗੁਰਵਿੰਦਰ ਸਿੰਘ ਧਿੰਗੜਾ ਨੇ ਮਨਮੋਹਕ ਢੰਗ ਨਾਲ ਸਟੇਜ ਦਾ ਸੰਚਾਲਨ ਕਰਦਿਆਂ ਖੂਬ ਰੰਗ ਬੰਨਿਆ। ਅੰਤ ’ਚ ਇਲਾਕੇ ਦੇ ਨਾਮਵਰ ਡਾ.ਐੱਸ.ਐੱਸ.ਬਰਾੜ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮਾਗਮ ਦੀ ਸਫ਼ਲਤਾ ਲਈ ਵਰਿੰਦਰ ਸਿੰਘ ਰੂਪਰਾ, ਖਜ਼ਾਨਚੀ ਐਲੀ. ਵਰਿੰਦਰ ਕੋਛੜ, ਡਾ. ਗੁਰਸੇਵਕ ਸਿੰਘ ਡਾਇਰੈਕਟਰ ਦਸਮੇਸ਼ ਡੈਂਟਲ ਕਾਲਜ, ਸਵਰਨਜੀਤ ਸਿੰਘ ਗਿੱਲ ਜੁਆਇੰਟ ਡਾਇਰੈਕਟਰ ਦਸਮੇਸ਼ ਡੈਂਟਲ ਕਾਲਜ, ਗੁਰਮੀਤ ਸਿੰਘ ਢਿੱਲੋਂ ਕਾਰਜਕਾਰੀ ਕਮੇਟੀ ਮੈਂਬਰ, ਲਾਇਨ ਹਰਿੰਦਰ ਦੂਆ, ਲਾਇਨ ਰਾਜੇਸ਼ ਧਿੰਗੜਾ, ਲਾਇਨ ਜਗਜੀਤ ਧਿੰਗੜਾ, ਐਲੀ.ਨਵਨੀਤ ਜੈਨ, ਐਲੀ. ਗੁਰਪ੍ਰੀਤ ਸਿੰਘ ਵਿਰਕ, ਸੇਵਾ ਮੁਕਤ ਪ੍ਰਿੰਸੀਪਲ ਵਿਨੋਦ ਸਿੰਗਲਾ, ਦੇਸ਼ ਭਗਤ ਪੰਡਤ ਚੇਤੰਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਵਿਦਿਆਰਥੀਆਂ, ਵਿਸ਼ਵਕਰਮਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਸਮੁੱਚੇ ਸਟਾਫ਼ ਨੇ ਅਹਿਮ ਭੂਮਿਕਾ ਅਦਾ ਕੀਤੀ।