ਸਰਕਾਰੀ ਹਾਈ ਸਕੂਲ ਸੂਰਘੁਰੀ ਵਿਖੇ ਪੀਟੀਐੱਮ ਕਰਵਾਈ
ਸਰਕਾਰੀ ਹਾਈ ਸਕੂਲ ਸੂਰਘੁਰੀ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ
Publish Date: Mon, 30 Mar 2026 03:58 PM (IST)
Updated Date: Tue, 31 Mar 2026 04:01 AM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਰਕਾਰੀ ਹਾਈ ਸਕੂਲ ਸੂਰਘੁਰੀ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਅੰਜਨਾ ਕੌਸ਼ਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਰੀਦਕੋਟ ਤੇ ਪੰਨਾ ਲਾਲ ਬੀ.ਐੱਨ.ਓ ਜੈਤੋ ਦੀ ਯੋਗ ਅਗਵਾਈ ਅਧੀਨ ਮਾਪੇ ਅਧਿਆਪਕ ਮਿਲਣੀ ਕੀਤੀ ਗਈ ਅਤੇ ਸਕੂਲ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਹਮੇਸ਼ਾ ਦੀ ਤਰ੍ਹਾਂ ਕੁੜੀਆਂ ਨੇ ਹਰ ਜਮਾਤ ਵਿੱਚੋਂ ਪਹਿਲੀ, ਦੂਜੀ ਅਤੇ ਤੀਸਰੀ ਪੁਜ਼ੀਸ਼ਨ ਹਾਸਿਲ ਕੀਤੀ। ਇਸ ਮੌਕੇ ਸਕੂਲ ਦੇ ਹੈੱਡ ਮਾਸਟਰ ਕਪਿਲ ਕੁਮਾਰ ਗੋਇਲ ਵੱਲੋਂ ਮਾਪਿਆਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਮਾਪਿਆਂ ਨਾਲ ਅਗਲੇ ਸੈਸ਼ਨ ਲਈ ਦਾਖ਼ਲਾ, ਪ੍ਰਗਤੀ ਰਿਪੋਰਟ ਕਾਰਡ, ਗੈਰਹਾਜ਼ਰ ਹੋਣ ’ਤੇ ਐੱਸ.ਐੱਮ.ਐੱਸ. ਆਉਣ ਅਤੇ 4-14 ਸਾਲ ਦੀਆਂ ਕੁੜੀਆਂ ਤੇ ਐੱਚ.ਪੀ.ਵੀ. ਵੈਕਸੀਨ ਸਬੰਧੀ ਗੱਲਬਾਤ ਕੀਤੀ ਗਈ। ਮਾਪੇ ਅਧਿਆਪਕ ਮਿਲਣੀ ਨੂੰ ਸਫ਼ਲ ਬਣਾਉਣ ਵਿੱਚ ਅਧਿਆਪਕ ਜਤਿੰਦਰ ਸਿੰਘ, ਅਧਿਆਪਕ ਜਸਕਰਨ ਸਿੰਘ, ਅਧਿਆਪਕ ਜਸ਼ਵਨੀ ਕੁਮਾਰ, ਅਧਿਆਪਕਾ ਕੁਲਵਿੰਦਰ ਕੌਰ, ਅਧਿਆਪਕਾ ਗਗਨਦੀਪ ਕੌਰ, ਅਧਿਆਪਕਾ ਸੁਰਿੰਦਰ ਕੌਰ, ਅਧਿਆਪਕਾ ਪਰਮਜੀਤ ਕੌਰ ਵੱਲੋਂ ਸ਼ਲਾਘਾਯੋਗ ਸਾਥ ਦਿੱਤਾ ਗਿਆ।