ਆਰਗੈਨਿਕ ਖੇਤੀ ਲਈ ਕਿਸਾਨ ਦਾ ਕੀਤਾ ਸਨਮਾਨ
ਪਗੜੀ ਸੰਸਥਾਂ ਵੱਲੋਂ ਜਗਸੀਰ ਸਿੰਘ ਸੁੱਖਣਵਾਲਾ ਨੂੰ ਆਰਗੈਨਿਕ ਖੇਤੀ ਕਰਨ ਕਰਕੇ ਸਨਮਾਨਿਤ ਕੀਤਾ ।
Publish Date: Sun, 29 Mar 2026 03:31 PM (IST)
Updated Date: Mon, 30 Mar 2026 04:00 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਕਿਸਾਨਾਂ ਦੀ ਭਲਾਈ ਲਈ ਸੇਵਾ ਕਾਰਜ ਕਰ ਰਹੀ ਪਗੜੀ ਸੰਸਥਾ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਦੀ ਹੌਸਲਾਅਫਜਾਈ ਤੇ ਸਹਾਇਤਾ ਲਈ ਤਤਪਰ ਟੀਮ ਵੱਲੋਂ ਫਰੀਦਕੋਟ ਜਿਲ੍ਹੇ ਦੇ ਵੱਖ ਵੱਖ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਹੱਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਸਬੰਧੀ ਇੱਥੇ ਹਰਵਿੰਦਰ ਸਿੰਘ ਡਵੀਜ਼ਨ ਕੋਆਰਡੀਨੇਟਰ ਫਰੀਦਕੋਟ ਨੇ ਦੱਸਿਆ ਕਿ ਪਗੜੀ ਸੰਸਥਾ ਵੱਲੋਂ ਪਿੰਡ ਸੁੱਖਣਵਾਲਾ ਦੇ ਉੱਦਮੀ ਕਿਸਾਨ ਜਗਸੀਰ ਸਿੰਘ ਜੋ ਕਿ ਬਿਨ੍ਹਾ ਰੇਅ ਸਪਰੇਅ ਦੇ ਖੇਤੀ ਕਰ ਰਹੇ ਹਨ ਉਹਨਾਂ ਦੇ ਖੇਤ ਵਿੱਚ ਜਾ ਕੇ ਟੀਮ ਵੱਲੋਂ ਜਾਣਕਾਰੀ ਇੱਕਤਰ ਕੀਤੀ ਗਈ ਅਤੇ ਉਹਨਾਂ ਨੂੰ ਆਰਗੈਨਿਕ ਖੇਤੀ ਵੱਲ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ । ਇਸ ਮੌਕੇ ਪਗੜੀ ਸੰਸਥਾਂ ਵੱਲੋਂ ਜਗਸੀਰ ਸਿੰਘ ਸੁੱਖਣਵਾਲਾ ਨੂੰ ਆਰਗੈਨਿਕ ਖੇਤੀ ਕਰਨ ਕਰਕੇ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਉਹਨਾਂ ਕਿਹਾ ਕਿ ਪਗੜੀ ਸੰਸਥਾ ਵੱਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਘਰੇਲੂ ਬਗੀਚੀ ਲਈ ਪੇ੍ਰਰਿਤ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਘਰੇਲੂ ਬਗੀਚੀਆਂ (ਕਿਚਨ ਗਾਰਡਨ) ਤਾਜ਼ੀਆਂ, ਜ਼ਹਿਰ-ਮੁਕਤ ਅਤੇ ਪੌਸ਼ਟਿਕ ਸਬਜ਼ੀਆਂ ਪ੍ਰਾਪਤ ਕਰਨ ਦਾ ਇੱਕ ਸ਼ਾਨਦਾਰ ਤਰੀਕਾ ਹੈ, ਜੋ ਪਰਿਵਾਰ ਦੀ ਸਿਹਤ ਲਈ ਬਹੁਤ ਲਾਭਦਾਇਕ ਹਨ। ਇਹ ਘਰ ਦੀ ਖਾਲੀ ਜਗ੍ਹਾ ਜਾਂ ਛੱਤ ’ਤੇ ਆਸਾਨੀ ਨਾਲ ਲਗਾਈਆਂ ਜਾ ਸਕਦੀਆਂ ਹਨ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹਰਵਿੰਦਰ ਸਿੰਘ ਡਵੀਜ਼ਨ ਕੋਆਰਡੀਨੇਟਰ ਫਰੀਦਕੋਟ ਨੇ ਦੱਸਿਆ ਕਿ ਪਗੜੀ ਸੰਸਥਾ ਵੱਲੋਂ ਘੱਟ ਜ਼ਮੀਨ ਵਾਲੇ ਕਿਸਾਨ ਅਤੇ ਬੇਜ਼ਮੀਨੇ ਕਿਸਾਨਾਂ ਦੀ ਭਲਾਈ ਲਈ ਸੇਵਾ ਕਾਰਜ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ ਲਾਲ ਸਿੰਘ ਸ਼ਿਕਾਗੋ, ਕੁਲਦੀਪ ਸਿੰਘ, ਹਰੀ ਸਿੰਘ ਅਮਰੀਕਾ ਦੀ ਅਗਵਾਈ ਵਿੱਚ ਪਗੜੀ ਸੰਸਥਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਕਿਸਾਨਾਂ ਦੀ ਮੱਦਦ ਕੀਤੀ ਹੈ । ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਛੋਟੇ ਕਿਸਾਨਾਂ ਦੀ ਮੱਦਦ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ । ਹਰਵਿੰਦਰ ਸਿੰਘ ਡਵੀਜ਼ਨ ਕੋਆਰਡੀਨੇਟਰ ਫਰੀਦਕੋਟ ਨੇ ਦੱਸਿਆ ਕਿ ਇਸ ਸਾਲ ਦੌਰਾਨ 100 ਤੋਂ ਵੱਧ ਮੁਰਗੀ ਫਾਰਮਿੰਗ ਦਾ ਕੰਮ ਕਿਸਾਨਾਂ ਨੂੰ ਕਰਵਾ ਕੇ ਦੇਣ ਦਾ ਟੀਚਾ ਹੈ ਅਤੇ ਕਿਸਾਨਾਂ ਨੂੰ 500 ਘਰੇਲੂ ਬਗੀਚੀਆਂ ਲਾਉਣ ਦਾ ਟੀਚਾ ਹੈ । ਹਰਵਿੰਦਰ ਸਿੰਘ ਡਵੀਜ਼ਨ ਕੋਆਰਡੀਨੇਟਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀ ਭਲਾਈ ਲਈ ਐਫ ਪੀ ਓ ਬਣਾਉਣ ਦਾ ਪ੍ਰੋਗਰਾਮ ਹੈ ਅਤੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਫਸਲਾਂ ਦੀ ਮਾਰਕੀਟਿੰਗ ਦਾ ਵੀ ਪ੍ਰਬੰਧ ਕੀਤਾ ਜਾਵੇਗਾ । ਇਸ ਮੌਕੇ ਹਰਵਿੰਦਰ ਸਿੰਘ ਕੋਆਰਡੀਨੇਟਰ , ਜਸਪਾਲ ਸਿੰਘ ਡਵੀਜ਼ਨ ਜਰਨਲ ਸਕੱਤਰ ਹਾਜ਼ਰ ਸਨ।