ਰੋਬਿਨਦੀਪ ਨੇ ਰਾਈਫਲ ਸ਼ੂਟਿੰਗ ’ਚ ਜਿੱਤਿਆ ਗੋਲਡ ਮੈਡਲ
ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲਪਬਲਿਕ ਸਕੂਲ ਦੇ ਵਿਦਿਆਰਥੀ ਨੇ ਗੋਲਡ ਮੈਡਲ ਪ੍ਰਾਪਤ ਕੀਤਾ
Publish Date: Thu, 29 Jan 2026 05:23 PM (IST)
Updated Date: Fri, 30 Jan 2026 04:05 AM (IST)
ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸਿੱਖਿਆ ਅਤੇ ਖੇਡਾਂ ਦੇ ਖ਼ੇਤਰ ਵਿਚ ਮੋਹਰੀ ਸੰਸਥਾ ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝੋਟੀਵਾਲਾ ਜਿਲ੍ਹਾ ਫਰੀਦਕੋਟ ਦੇ ਹੋਣਹਾਰ ਖਿਡਾਰੀ ਰੋਬਿਨਦੀਪ ਸਿੰਘ ਸੰਧੂ ਪੁੱਤਰ ਗੁਰਪ੍ਰੀਤ ਸਿੰਘ ਸੰਧੂ ਵਾਸੀ ਕਿੱਲੀ ਅਰਾਈਾਂਵਾਲਾ ਖੁਰਦ ਵੱਲੋ ਰਾਈਫਲ ਸ਼ੂਟਿੰਗ ਖੇਡ ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ ਨੇ ਦੱਸਿਆ ਕਿ ਪੋਖਰਾ ਨੇਪਾਲ ਵਿਖ਼ੇ ਕਰਵਾਈ ਗਈ ਇੰਡੋ ਨੇਪਾਲ ਸ਼ੂਟਿੰਗ ਚੈਪੀਅਨਸ਼ਿਪ ਵਿਚ ਸਾਡੇ ਵਿਦਿਆਰਥੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ ।ਸਕੂਲ ਪਹੁੰਚਣ ਤੇ ਸਮੂਹ ਸਟਾਫ ਵੱਲੋ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਖੁਸ਼ੀ ਦੇ ਮੌਕੇ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਿਚ ਖੁਸ਼ੀ ਦਾ ਮਾਹੌਲ ਸੀ।ਸਕੂਲ ਪ੍ਰਿੰਸੀਪਲ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਅੱਗੇ ਤੋਂ ਹੋਰ ਵੀ ਜਿਆਦਾ ਮਿਹਨਤ ਕਰਨ ਦੀ ਅਪੀਲ ਕੀਤੀ।