- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀ ਵੱਧ ਤੋਂ ਵੱਧ ਪੁਸਤਕਾਂ ਨਾਲ ਜੁੜਨ,ਚੰਗੇ ਸਾਹਿਤ ਨੂੰ ਪੜਨ : ਮਨਜੀਤ ਪੁਰੀ

ਜਗਮੀਤ ਸਿੰਘ ਪੰਜਾਬੀ ਜਾਕਰਣ ਫਰੀਦਕੋਟ : ਸਹੀਦ ਲਾਂਸ ਹਵਲਦਾਰ ਪਰਮਿੰਦਰ ਸਿੰਘ ਪੀ ਐਮ ਸ੍ਰੀ ਸਰਕਾਰੀ ਹਾਈ ਸਕੂਲ ਟਹਿਣਾ ਫਰੀਦਕੋਟ ਵਿਖੇ ਐਮੀਨੈਂਟ ਐਕਸਪਰਟ ਟਾਕ ਗਤੀਵਿਧੀ ਅਧੀਨ ਸਕੂਲ ਹੈੱਡ ਮਿਸਟ੍ਰੈਸ ਸਰਬਜੀਤ ਕੌਰ ਦੀ ਯੋਗ ਅਗਵਾਈ ਹੇਠ ਸ੍ਰੀ ਮਨਜੀਤ ਪੁਰੀ ਜ਼ਿਲਾ ਭਾਸਾ ਅਫਸਰ ਫਰੀਦਕੋਟ ਵਿਦਿਆਰਥੀਆਂ ਦੇ ਰੂ-ਬ ਰੂ ਹੋਏ। ਉਹਨਾਂ ਨੇ ਸਾਹਿਤ ਅਤੇ ਜੀਵਨ ਵਿਸੇ ਨਾਲ ਸੰਬੰਧਿਤ ਵਿਦਿਆਰਥੀ ਨਾਲ ਗੱਲਬਾਤ ਕੀਤੀ ਵਿਦਿਆਰਥੀਆਂ ਨੂੰ ਸਾਹਿਤ ਅਤੇ ਪੁਸਤਕਾਂ ਪੜਨ ਲਈ ਪ੍ਰੇਰਿਤ ਕਰਨ ਲਈ ਕਹਾਣੀਆਂ ਅਤੇ ਕਵਿਤਾਵਾਂ ਰਾਹੀਂ ਵਿਦਿਆਰਥੀਆਂ ਦਾ ਉਤਸਾਹ ਵਧਾਇਆ ਕਿ ਉਹ ਵੱਧ ਤੋਂ ਵੱਧ ਪੁਸਤਕਾਂ ਨਾਲ ਜੁੜਨ,ਚੰਗੇ ਸਾਹਿਤ ਨੂੰ ਪੜਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਉਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਰਵਿੰਦਰ ਕੌਰ ਹੈੱਡ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਨਵੀਂ ਪਿਪਲੀ ਵੀ ਇਸ ਸਮਾਗਮ ਚ ਸਾਮਿਲ ਹੋਏ ।ਉਹਨਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਈਬ੍ਰੇਰੀ ਵਿੱਚ ਪੁਸਤਕਾਂ ਪੜਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਸਾਹਿਤ ਦਾ ਸਾਡੇ ਜੀਵਨ ਵਿੱਚ ਕੀ ਯੋਗਦਾਨ ਹੈ, ਇਸ ਬਾਰੇ ਵੀ ਚਾਨਣਾ ਪਾਇਆ। ਇਸ ਸਮੇਂ ਵਿਭਾਗ ਵੱਲੋਂ ਜਾਰੀ ਕੀਤੀ ਗਈ ਇਕ ਲੱਖ ਰੁਪਏ ਦੀ ਗਰਾਂਟ ਨਾਲ ਐਗਜ਼ਮਪਲਰ ਬੁੱਕਸ ਆਫ਼ ਪ੍ਰਾਬਲਮ ਕਿਤਾਬਾਂ ਜੋ ਖਰੀਦੀਆਂ ਗਈਆਂ ਹਨ, ਉਹਨਾਂ ਦੀ ਪ੍ਰਦਰਸਨੀ ਵੀ ਲਗਾਈ ਗਈ। ਇਹ ਕਿਤਾਬਾਂ ਲਾਇਬਰੇਰੀ ਵਿੱਚ ਰੱਖੀਆਂ ਜਾਣਗੀਆਂ ਅਤੇ ਇਨਾ ਕਿਤਾਬਾਂ ਤੋਂ ਵਿਦਿਆਰਥੀ ਵੱਧ ਤੋਂ ਵੱਧ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਨ ਲਈ ਲਾਇਬਰੇਰੀ ਚੋਂ ਇਸੂ ਕਰਾ ਸਕਣਗੇ । ਇਹ ਕਿਤਾਬਾਂ ਵਿਦਿਆਰਥੀ ਅਰਪਣ ਕੀਤੀਆਂ ਗਈਆਂ। ਇਸ ਸਮੇਂ ਸਕੂਲ ਹੈੱਡ ਮਿਸਟ੍ਰੈਸ ਸਰਬਜੀਤ ਕੌਰ, ਗੁਰਜੀਤ ਸਿੰਘ ਐਸ.ਐਸ ਮਾਸਟਰ,ਰਸੀਮਾ ਬਾਂਸਲ ਹਿੰਦੀ ਮਿਸਟ੍ਰੈਸ, ਰਮਨ ਕੁਮਾਰੀ ਆਰਟ ਐਂਡ ਕ੍ਰਾਫਟ ਟੀਚਰ, ਮਨਪ੍ਰੀਤ ਕੌਰ ਪੰਜਾਬੀ ਮਿਸਟ੍ਰੈਸ, ਰੁਪਿੰਦਰ ਕੌਰ ਸਾਇੰਸ ਮਿਸਟ੍ਰੈਸ ,ਨਵਲਦੀਪ ਕੌਰ ਕੰਪਿਊਟਰ ਫੈਕਲਟੀ ,ਸੁਨੀਤਾ ਰਾਣੀ ਮੈਥ ਮਿਸਟ੍ਰੈਸ, ਮਲਕੀਤ ਸਿੰਘ ਵੀ ਟੀ ਹਾਜਰ ਸਨ।