- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿੱਚ ਵਿਦਿਆਰਥੀਆਂ ਨੇ ਕੀਤੀ ਘੁੜਸਵਾਰੀ, ਦਿਖਾਇਆ ਉਤਸ਼ਾਹ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਉਦੇਸ਼ ਨਾਲ ਇੰਟਰਨੈਸ਼ਨਲ ਮਿਲੇਨੀਅਮ ਸਕੂਲ, ਕੋਟਕਪੂਰਾ ਵਿੱਚ ਘੁੜਸਵਾਰੀ ਦੀ ਵਿਸ਼ੇਸ਼ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਵਿਦਿਆਰਥੀ ਮਾਹਿਰ ਟ੍ਰੇਨਰਾਂ ਦੀ ਦੇਖ-ਰੇਖ ਹੇਠ ਘੁੜਸਵਾਰੀ ਦੇ ਗੁਰ ਸਿੱਖ ਰਹੇ ਹਨ। ਘੁੜਸਵਾਰੀ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ, ਸੰਤੁਲਨ, ਧੀਰਜ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਵਿੱਚ ਸਹਾਇਕ ਹੈ। ਵਿਦਿਆਰਥੀ ਨਿਯਮਿਤ ਅਭਿਆਸ ਦੌਰਾਨ ਘੋੜਿਆਂ ਨੂੰ ਸੰਭਾਲਣ, ਉਨ੍ਹਾਂ ਨਾਲ ਤਾਲਮੇਲ ਬਣਾਉਣ ਅਤੇ ਸੁਰੱਖਿਅਤ ਢੰਗ ਨਾਲ ਘੁੜਸਵਾਰੀ ਕਰਨ ਦੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਸਕੂਲ ਦੇ ਚੇਅਰਮੈਨ ਵਾਸੂ ਸ਼ਰਮਾ ਅਤੇ ਡਾਇਰੈਕਟਰ ਰਕਸ਼ੰਦਾ ਨੇ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਵੱਖ-ਵੱਖ ਹੁਨਰਾਂ ਨਾਲ ਜੋੜਨਾ ਹੈ। ਮਾਹਿਰ ਮਾਰਗਦਰਸ਼ਨ ਅਤੇ ਨਿਰੰਤਰ ਅਭਿਆਸ ਰਾਹੀਂ ਵਿਦਿਆਰਥੀ ਘੁੜਸਵਾਰੀ ਵਿੱਚ ਆਪਣੀ ਪ੍ਰਤਿਭਾ ਨਿਖਾਰ ਰਹੇ ਹਨ ਅਤੇ ਭਵਿੱਖ ਵਿੱਚ ਇਸ ਖੇਤਰ ਵਿੱਚ ਅੱਗੇ ਵਧਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਸਕੂਲ ਦੀ ਇਹ ਪਹਿਲ ਵਿਦਿਆਰਥੀਆਂ ਨੂੰ ਰਵਾਇਤੀ ਸਿੱਖਿਆ ਤੋਂ ਇਲਾਵਾ ਨਵੇਂ ਤਜਰਬੇ ਅਤੇ ਹੁਨਰ ਸਿੱਖਣ ਦਾ ਮੌਕਾ ਪ੍ਰਦਾਨ ਕਰ ਰਹੀ ਹੈ। ਇਹ ਗਤੀਵਿਧੀ ਸਿੱਖਿਆ, ਖੇਡਾਂ ਅਤੇ ਵਿਹਾਰਕ ਹੁਨਰਾਂ ਦੇ ਸੁਮੇਲ ਦੀ ਉੱਤਮ ਮਿਸਾਲ ਹੈ।