- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਾਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅੰਡਰ 19 ਜ਼ੋਨਲ ਖੇਡਾਂ ’ਚ ਸ਼ਤਰੰਜ ਅਤੇ ਕ੍ਰਿਕਟ ਵਿੱਚੋਂ ਬਾਜ਼ੀ ਮਾਰੀ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਤਾਜ ਪਬਲਿਕ ਸਕੂਲ ਵਿਖੇ ਚੱਲ ਰਹੇ ਜ਼ੋਨ ਪੱਧਰੀ ਖੇਡ ਟੂਰਨਾਮੈਂਟ ਵਿੱਚ ਤਾਜ ਪਬਲਿਕ ਸਕੂਲ ਦੀਆਂ ਟੀਮਾਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਕਈ ਸਾਰੇ ਮੈਚਾਂ ਵਿੱਚ ਆਪਣੀ ਜਿੱਤ ਪ੍ਰਾਪਤ ਕੀਤੀ। ਇਸ ਟੂਰਨਾਮੈਂਟ ਵਿੱਚ ਤਾਜ ਪਬਲਿਕ ਸਕੂਲ ਜੰਡ ਸਾਹਿਬ ਸ਼ਤਰੰਜ (ਅੰਡਰ 19 ਲੜਕੇ) ਅਤੇ ਪੀ.ਐਸ.ਟੀ ਸਕੂਲ ਘੁੱਦੂਵਾਲਾ ਵਿਚਕਾਰ ਚੌਥਾ ਮੈਚ ਹੋਇਆ। ਇਸ ਮੈਚ ਵਿੱਚ ਤਾਜ ਸਕੂਲ ਦੀ ਟੀਮ ਨੇ ਪੀ.ਐਸ.ਟੀ ਘੁੱਦੂਵਾਲਾ ਦੀ ਟੀਮ ਨੂੰ ਹਰਾ ਕੇ ਆਪਣਾ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਥਾਨ ਪੱਕਾ ਕੀਤਾ। ਕ੍ਰਿਕਟ (ਅੰਡਰ 19 ਲੜਕੇ) ਤਾਜ ਸਕੂਲ ਅਤੇ ਸ.ਸ.ਹ ਮਚਾਕੀ ਵਿਚਕਾਰ ਮੈਚ ਹੋਇਆ। ਇਸ ਮੈਚ ਵਿੱਚ ਤਾਜ ਸਕੂਲ ਦੀ ਟੀਮ ਨੇ 10 ਓਵਰ ਵਿੱਚ 108 ਸਕੋਰ ਦੀ ਟੀਚਾ ਰੱਖਿਆ। ਇਸ ਟੀਚੇ ਨੂੰ ਪੂਰਾ ਕਰਨ ਲਈ ਮੈਦਾਨ ’ਚ ਉੱਤਰੀ ਮਚਾਕੀ ਦੀ ਟੀਮ ਇਸ ਸਕੋਰ ਨੂੰ ਪੂਰਾ ਨਾ ਕਰ ਸਕੀ। ਮਚਾਕੀ ਦੀ ਟੀਮ 55 ਸਕੋਰ ਤੇ ਹੀ ਆਲ ਆਊਟ ਹੋ ਗਈ। ਸਿੱਟੇ ਵਜੋਂ ਇਸ ਮੈਚ ਤੇ ਤਾਜ ਪਬਲਿਕ ਸਕੂਲ ਦੀ ਟੀਮ ਨੇ ਕਬਜਾ ਕਰ ਲਿਆ। ਫੁੱਟਬਾਲ (ਅੰਡਰ 17 ਲੜਕੇ) ਦਾ ਮੈਚ ਤਾਜ ਸਕੂਲ ਅਤੇ ਅਕਾਲ ਅਕੈਡਮੀ ਵਿੱਚਕਾਰ ਹੋਇਆ। ਤਾਜ ਸਕੂਲ ਦੀ ਟੀਮ ਨੇ 16 0 ਨਾਲ ਅਕਾਲ ਅਕੈਡਮੀ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਨੇ ਕਿਹਾ ਕਿ ਹੁਣ ਬੱਚੇ ਜ਼ੋਨ ਪੱਧਰੀ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਹਨ। ਸਕੂਲ ਦੀ ਮੈਨੇਜਮੈਂਟ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਚੰਗੇ ਕੀਤੇ ਖੇਡ ਪ੍ਰਦਰਸ਼ਨ ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸਾਡੇ ਸਕੂਲ ਦੇ ਬੱਚੇ ਅੱਗੇ ਵੀ ਇਸੇ ਤਰਾਂ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਰਹਿਣਗੇ। ਕਿਉਂਕਿ ਜਿੱਥੇ ਚੰਗਾ ਜੀਵਨ ਜਿਉਣ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ ਉੱਥੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਵੀ ਅਤਿ ਜ਼ਰੂਰੀ ਹਨ। ਇਸ ਕਰਕੇ ਅਸੀਂ ਆਪਣੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਦੋਨਾਂ ਨੂੰ ਤੰਦਰੁਸਤ ਰੱਖਣ ਵਾਸਤੇ ਹਰ ਪ੍ਰਕਾਰ ਦੇ ਯਤਨ ਕਰਦੇ ਰਹਾਂਗੇ। ਇਸ ਸਮੇਂ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ, ਚੇਅਰਪਰਨ ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਸ਼ਮਨਪ੍ਰੀਤ ਕੌਰ ਸੰਧੂ, ਰਾਜਵੀਰ ਸਿੰਘ ਮਹਿਮੂਆਣਾ, ਸਤਰੰਜ਼ ਕੋਚ ਜੈ ਅਵੀਨਾਸ਼ ਸਿੰਘ, ਫੁੱਟਬਾਲ ਕੋਚ ਰਾਕੇਸ਼ ਸ਼ਰਮਾ, ਫੁੱਟਬਾਲ ਕੋਚ ਕਰਨਵੀਰ ਸਿੰਘ, ਕ੍ਰਿਕਟ ਕੋਚ ਪ੍ਰਦੀਪ ਟੰਡਨ, ਅਥਲੈਟਿਕਸ ਕੋਚ ਰਵਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।