- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਰਾਸ਼ ‘ਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਵਿਦਿਆਰਥਣਾਂ ਜੇਤੂ।

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਕੁਰਾਸ਼ ਚੈਂਪੀਅਨਸ਼ਿਪ ਫਰੀਦਕੋਟ ਜ਼ਿਲ੍ਹੇ ਵਿੱਚ ਸਰਕਾਰੀ ਸਕੂਲ ਆਫ ਐਮੀਨੈਂਸ (ਮੁੰਡਿਆਂ ਵਾਲੇ ) ਸਕੂਲ ਵਿਖੇ ਕਰਵਾਈ ਗਈ।ਕੁਰਾਸ਼ ਚੈਂਪੀਅਨਸ਼ਿਪ ਕੁਰਾਸ਼ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ, ਜਨਰਲ ਸੈਕਟਰੀ ਰਾਜ ਕੁਮਾਰ, ਖਜਾਨਚੀ ਗੁਰਜੀਤ ਸਿੰਘ ਅਤੇ ਹੋਰ ਮੈਂਬਰ ਮਨੋਜ ਭਨਿਆਰ, ਮਨਪ੍ਰੀਤ ਸਿੰਘ ਅਤੇ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਜ਼ਿਲ੍ਹੇ ਦੇ ਵੱਖ—ਵੱਖ ਸਕੂਲਾਂ ਨੇ ਭਾਗ ਲਿਆ।ਫਰੀਦਕੋਟ ਜ਼ਿਲ੍ਹੇ ਦੇ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਅੰਡਰ 14,17 ਅਤੇ 19 ਦੀਆਂ ਵਿਦਿਆਰਥਣਾਂ ਨੇ ਕੁਰਾਸ਼ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪੁਜੀਸ਼ਨਾਂ ਹਾਸਲ ਕਰਕੇ ਮੈਡਲ ਪ੍ਰਾਪਤ ਕੀਤੇ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਜੀ ਨੇ ਦੱਸਿਆ ਕਿ ਅੰਡਰ 14 ਵਿੱਚੋਂ ਭਾਵਿਕਾ ਸਪੁੱਤਰੀ ਰਾਜ ਕੁਮਾਰ (40 ਕਿਲੋ), ਰੋਸ਼ਨਪ੍ਰੀਤ ਕੌਰ ਸਪੁੱਤਰੀ ਤਰਸੇਮ ਸਿੰਘ (36 ਕਿਲੋ), ਸੁਖਮਨ ਕੌਰ ਸਪੁੱਤਰੀ ਸੁਖਦੇਵ ਸਿੰਘ (44 ਕਿਲੋ) ਨੇ ਪਹਿਲਾ ਸਥਾਨ, ਰਾਜਦੀਪ ਕੌਰ ਸਪੁੱਤਰੀ ਗੁਰਸਾਹਿਬ ਸਿੰਘ(36 ਕਿਲੋ), ਲਵਲੀਨ ਕੌਰ ਸਪੁੱਤਰੀ ਰਮਨਦੀਪ ਸਿੰਘ (32 ਕਿਲੋ), ਤਮੰਨਾ ਸਪੁੱਤਰੀ ਵਿਨੈ ਕੁਮਾਰ (44 ਕਿਲੋ), ਅਰਪਨਪ੍ਰੀਤ ਕੌਰ ਸਪੁੱਤਰੀ ਗੁਰਵਿੰਦਰ ਸਿੰਘ (44 ਕਿਲੋ) ਨੇ ਦੂਜਾ ਸਥਾਨ ਅਤੇ ਮਨਸੁਖ ਕੌਰ ਸਪੁੱਤਰੀ ਰਾਜਾ ਸਿੰਘ (32 ਕਿਲੋ) ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 17 ਵਿੱਚੋਂ ਅਰੂਸ਼ੀ ਸਪੁੱਤਰੀ ਹਰਜੀਤ ਸਿੰਘ (44 ਕਿਲੋ), ਤਮੰਨਾ ਸਪੁੱਤਰੀ ਅੰਗਰੇਜ਼ ਸਿੰਘ ਨੇ ਪਹਿਲਾ ਸਥਾਨ, ਚੰਨਪ੍ਰੀਤ ਕੌਰ ਸਪੁੱਤਰੀ ਮਨਦੀਪ ਸਿੰਘ (90 ਕਿਲੋ) ਨੇ ਦੂਜਾ ਸਥਾਨ ਅਤੇ ਜਸਲੀਨ ਕੌਰ ਸਪੁੱਤਰੀ ਨਿਰਮਲ ਸਿੰਘ (48 ਕਿਲੋ) ਨੇ ਤੀਸਰਾ ਹਾਸਲ ਕੀਤਾ।ਅੰਡਰ 19 ਵਿੱਚੋਂ ਵਰਲੀਨ ਕੌਰ ਸਪੁੱਤਰੀ ਲਖਵਿੰਦਰ ਸਿੰਘ (57 ਕਿਲੋ), ਰਵਨੀਸ਼ ਕੌਰ ਸਪੁੱਤਰੀ ਦਵਿੰਦਰ ਸਿੰਘ (44 ਕਿਲੋ), ਕਮਲਪ੍ਰੀਤ ਸਪੁੱਤਰੀ ਰੇਸ਼ਮ ਸਿੰਘ (52 ਕਿਲੋ) ਅਤੇ ਖੁਸ਼ਪ੍ਰੀਤ ਕੌਰ ਸਪੁੱਤਰੀ ਹਰਜਿੰਦਰ ਸਿੰਘ (70 ਕਿਲੋ) ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ, ਸਟਾਫ, ਕੋਚ ਸਾਹਿਬਾਨ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀੇ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਜੀ ਨੇ ਇਸ ਸ਼ਾਨਦਾਰ ਜਿੱਤ ਲਈ ਵਿਦਿਆਰਥਣਾਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥਣਾਂ ਅਤੇ ਕੋਚ ਸਾਹਿਬਾਨਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਨਵਪ੍ਰੀਤ ਸ਼ਰਮਾ, ਮੈਡਮ ਰਾਜਵਿੰਦਰ ਕੌਰ, ਕੋਚ ਹਰਵਿੰਦਰ ਸਿੰਘ, ਕੋਚ ਕੰਵਲਪ੍ਰੀਤ ਕੌਰ ਹਾਜ਼ਰ ਸਨ।