ਸਫ਼ਾਈ ਸੇਵਕਾਂ ਦੀ ਮੰਗਾਂ ਨੂੰ ਲੈ ਕੇ ਹੜਤਾਲ ਛੇਵੇਂ ਦਿਨ ਵੀ ਜਾਰੀ ਨਗਰ ਕੌਂਸਲ ਫ਼ਰੀਦਕੋਟ ਦੇ ਸਫ਼ਾਈ ਸੇਵਕਾਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਨਗਰ ਕੌਂਸਲ ਦੇ ਬਾਹਰ ਰੋਸ ਪ੍ਰਦਰਸ਼ਨ ਛੇਵੇਂ ਦਿਨ ਜ਼ਾਰੀ।
Publish Date: Tue, 14 Jul 2026 05:44 PM (IST)
Updated Date: Wed, 15 Jul 2026 04:04 AM (IST)
ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫ਼ਰੀਦਕੋਟ : ਸਫ਼ਾਈ ਸੇਵਕ ਯੂਨੀਅਨ ਪੰਜਾਬ ਤੇ ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ਤੇ ਲਗਾਤਾਰ ਪੰਜਾਬ ਭਰ ਦੇ ਸਫ਼ਾਈ ਕਾਮਿਆ ਦੀ ਹੜਤਾਲ ਛੇਵੇਂ ਦਿਨ ਜ਼ਾਰੀ ਹੈ। ਇਸ ਲੜੀ ਤਹਿਤ ਨਗਰ ਕੌਸਲ ਫਰੀਦਕੋਟ ਦੇ ਸਮੂਹ ਸਫ਼ਾਈ ਕਾਮਿਆ ਵੱਲੋਂ ਵੀ ਨਗਰ ਕੌਸਲ ਫ਼ਰੀਦਕੋਟ ਦੇ ਬਾਹਰ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਨਾਲ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਲਗਾਤਾਰ ਕੀਤਾ ਜਾ ਰਿਹਾ ਹੈ। ਅੱਜ ਦੇ ਪ੍ਰਦਰਸ਼ਨ ਤੇ ਹੜਤਾਲ ਦੀ ਅਗਵਾਈ ਸਫ਼ਾਈ ਸੇਵਕ ਯੂਨੀਅਨ ਦੇ ਵਿੱਕੀ ਪ੍ਰਧਾਨ ਵੱਲੋ ਕੀਤੀ ਗਈ । ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਹੜਤਾਲ ਪਹਿਲਾ ਮਈ 2026 ਵਿੱਚ ਲਗਾਤਾਰ 16 ਦਿਨ ਚਲੀ ।ਜਿਸ ਵਿੱਚ ਪੰਜਾਬ ਸਰਕਾਰ ਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਿਚਕਾਰ ਸਫ਼ਾਈ ਕਾਮਿਆ, ਸਿਵਰਮੈਨਾ, ਮਾਲੀ, ਚੌਕੀਦਾਰ, ਇਲੈਕਟ੍ਰਿਸਨ , ਫਾਇਰਮੈਨਾ ਦੀਆਂ ਮੰਗਾਂ ਸਬੰਧੀ ਲਗਾਤਾਰ ਮੀਟਿੰਗਾਂ ਹੋਈਆਂ ਤੇ ਸਰਕਾਰ ਵੱਲੋਂ ਯੂਨੀਅਨ ਤੋ 20 ਦਿਨ ਦਾ ਸਮਾਂ ਮੰਗਿਆ ਗਿਆ ਯੂਨੀਅਨ ਵੱਲੋਂ ਇਕ ਮਹੀਨੇ ਦੇ ਸਮਾਂ ਦੇਣ ਉਪਰੰਤ ਹੜਤਾਲ ਨੂੰ 21 ਮਈ ਤੋ ਪੋਸਟ ਪੋਨ ਕਰ ਦਿੱਤਾ ਗਿਆ ਸੀ ਪਰ ਇਸ ਅੰਨੀ ਤੇ ਬੋਲੀ ਸਰਕਾਰ ਨੇ ਨਾ ਤਾਂ ਮੰਗਾ ਮੰਨੀਆ ਨਾ ਮੰਗਾ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ । ਉਨ੍ਹਾਂ ਦੱਸਿਆ ਕਿ ਰੋਸ਼ ਵਜੋਂ ਸਫ਼ਾਈ ਸੇਵਕ ਯੂਨੀਅਨ ਵੱਲੋਂ ਖਰੜ ਵਿਖੇ ਵਿਸ਼ਾਲ ਰੈਲੀ ਕੀਤੀ ਗਈ ਜਿਸਦੇ ਸਿੱਟੇ ਵਜੋਂ ਸਰਕਾਰ ਵੱਲੋਂ 2 ਜੁਲਾਈ ਨੂੰ ਯੂਨੀਅਨ ਨੂੰ ਮੀਟਿੰਗ ਲਈ ਸੱਦਿਆ ਜਿਸ ਵਿੱਚ ਮੰਤਰੀ ਸਾਹਿਬਾਨ ਵੱਲੋਂ ਹੋਰ ਸਮੇਂ ਦੀ ਮੰਗ ਕੀਤੀ ਗਈ ਜਿਸਨੂੰ ਯੂਨੀਅਨ ਵੱਲੋਂ ਸਿਰੇ ਤੋਂ ਨਿਕਾਰਦੇ ਹੋਏ 8 ਜੁਲਾਈ ਤੋਂ ਮੁੜ ਪੰਜਾਬ ਭਰ ਵਿੱਚ ਅਣਮਿੱਥੇ ਸਮੇਂ ਹੜਤਾਲ਼ ਦਾ ਬਿਗਲ ਵਜਾਇਆ ਜੋਂ ਅੱਜ ਛੇਵੇਂ ਦਿਨ ਵੀ ਜਾਰੀ ਹੈ । ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਸਾਡੀਆ ਹੱਕੀ ਤੇ ਜਾਇਜ਼ ਮੰਗਾਂ ਨੂੰ ਜਲਦੀ ਨਹੀਂ ਮੰਨਦੀ ਤਾਂ ਨਵੀ ਰੂਪ ਰੇਖਾ ਤਿਆਰ ਕਰਦੇ ਹੋਏ ਪੰਜਾਬ ਭਰ ਵਿਚ ਐੱਮ ਐਲ ਏ ਸਾਹਿਬਾਨਾ ਤੇ ਡੀ. ਸੀ . ਸਹਿਬਾਨਾਂ ਦੇ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਜਿਸਦੀ ਸਾਰੀ ਜਿੰਮੇਵਾਰੀ ਪੰਜ਼ਾਬ ਸਰਕਾਰ ਦੀ ਹੋਵੇਗੀ।ਸਫ਼ਾਈ ਸੇਵਕਾਂ ਦੀਆਂ ਮੁੱਖ ਮੰਗਾਂ- ਸਫ਼ਾਈ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹਾਂ ਸਮੇਂ ਸਿਰ ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਦਿੱਤੀਆਂ ਜਾਣ, ਘੱਟ -2 ਉਜਰਤਾ 40000 ਪ੍ਰਤੀ ਮਹੀਨਾ ਕੀਤੀ ਜਾਵੇ, ਕੱਚੇ ਮੁਲਾਜ਼ਮ ਦੀ ਮੌਤ ਹੋਣ ਤੇ ਉਸਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ। ਇਸ ਹੜਤਾਲ਼ ਵਿਚ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੰਤ ਰਾਮ, ਅਸ਼ੋਕ ਸਾਰਵਾਨ,ਸੂਬਾ ਪ੍ਰਧਾਨ, ਰਮੇਸ਼ ਕੁਮਾਰ ਨਿਨੂੰ, ਖਜਾਨਚੀ, ਕੁਲਦੀਪ ਸ਼ਰਮਾ ਮੁੱਖ ਸਲਾਹਕਾਰ,ਕੁਲਦੀਪ ਕੁਮਾਰ ਜੱਥੇਬੰਧਕ ਸਕੱਤਰ,ਸੰਜੇ ਕੁਮਾਰ ਮੀਤ ਪ੍ਰਧਾਨ, ਭੋਲਾ ਰਾਮ ਜਿਲਾ ਮੀਤ ਪ੍ਰਧਾਨ ,ਰਾਹੁਲ ਖਜਾਨਚੀ,ਵਿੱਕੀ ਪ੍ਰਧਾਨ, ਕਲਫੁ, ਵਿੱਕੀ ਗੈਚੰਡ ਜਿਲਾ ਸੈਕਟਰੀ, ਨਿਸ਼ਾਨ ਸਿੰਘ ਜਿਲਾ ਮੀਤ ਪ੍ਰਧਾਨ , ਮਨਦੀਪ ਕੁਮਾਰ , ਅਸ਼ਵਨੀ, ਪ੍ਰੈਸ ਸਕੱਤਰ , ਪਰਮਾ ਨੰਦ ,ਸੁਨੀਲ ਕੁਮਾਰ, ਵਿਕਾਸਦੀਪ, ਵਿਕਰਮ ਚੋਹਾਂਨ, ਰਣਬੀਰ, ਰਜਤ, ਸ਼ੇਖਰ, ਰਾਜ ਕੁਮਾਰ ਟਾਕ, ਸਤਪਾਲ ਮਿੱਤਲ, ਆਦਿ ਹਾਜ਼ਰ ਹੋਏ।