ਸ਼੍ਰੀ ਗੋਗਾ ਮੈੜੀ ਮੰਦਰ ਪ੍ਰਬੰਧਕ ਕਮੇਟੀ ਨੇ ਕਰਵਾਇਆ ਸਨਮਾਨ ਸਮਾਰੋਹ ਸ਼੍ਰੀ ਗੋਗਾ ਮੈੜੀ ਮੰਦਰ ਪ੍ਰਬੰਧਕ ਕਮੇਟੀ ਨੇ ਕਰਵਾਇਆ ਸਨਮਾਨ ਸਮਾਰੋਹ, ਸੇਵਾਦਾਰਾਂ ਤੇ ਸ਼ਰਧਾਲੂਆਂ ਦਾ ਕੀਤਾ ਧੰਨਵਾਦ
Publish Date: Sun, 13 Sep 2026 05:39 PM (IST)
Updated Date: Sun, 13 Sep 2026 05:41 PM (IST)
ਜਗਮੀਤ ਨੀਟਾ, ਪੰਜਾਬੀ ਜਾਗਰਣ, ਫਰੀਦਕੋਟ : ਸ਼੍ਰੀ ਗੋਗਾ ਮੈੜੀ ਮੰਦਰ ਪ੍ਰਬੰਧਕ ਕਮੇਟੀ ਕੋਟਕਪੂਰਾ ਵੱਲੋਂ ਗੋਗਾ ਨੌਮੀ ਦੇ ਪਵਿੱਤਰ ਤਿਉਹਾਰ ਅਤੇ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਯੋਗਦਾਨ ਪਾਉਣ ਵਾਲੇ ਸੇਵਾਦਾਰਾਂ ਅਤੇ ਸ਼ਰਧਾਲੂਆਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਧੰਨਵਾਦੀ ਅਤੇ ਸਨਮਾਨ ਸਮਾਰੋਹ ਸ਼੍ਰੀ ਗੋਗਾ ਮੈੜੀ ਮੰਦਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੈਲਾਸ਼ ਗੋਇਲ ਅਤੇ ਸਕੱਤਰ ਪੰਡਿਤ ਅਖਿਲ ਕੌਸ਼ਿਕ ਨੇ ਦੱਸਿਆ ਕਿ ਇਸ ਵਾਰ ਗੋਗਾ ਬਾਬਾ ਜੀ ਦਾ ਉਤਸਵ ਬਹੁਤ ਹੀ ਅਲੌਕਿਕ, ਭਵਯ ਅਤੇ ਵਿਸ਼ਾਲ ਰਿਹਾ। ਮੇਲੇ ਦੌਰਾਨ 17-18 ਛੜੀਆਂ ਦਾ ਆਗਮਨ ਹੋਇਆ ਅਤੇ ਮੰਦਰ ਦੇ ਵਿਹੜੇ ਨੂੰ ਵਿਸ਼ੇਸ਼ ਤੌਰ ਤੇ ਫੁੱਲਾਂ ਨਾਲ ਸਜਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਸ਼੍ਰੀ ਸ਼ਿਵ ਮਹਿਮਾ ਕਾਂਵੜ ਸੰਘ, ਗੋਗੇਸ਼ਵਰ ਮਹਾਦੇਵ ਡਾਕ ਕਾਂਵੜ ਸੰਘ ਅਤੇ ਭੋਲੇ ਮਹਾਦੇਵ ਕਾਂਵੜ ਸੰਘ ਦੇ ਸੇਵਾਦਾਰਾਂ ਦੇ ਨਿਸ਼ਕਾਮ ਸਹਿਯੋਗ, ਮਿਹਨਤ ਅਤੇ ਸੇਵਾ ਭਾਵਨਾ ਕਰਕੇ ਹੀ ਪੂਰੇ ਮੇਲੇ ਦੇ ਪ੍ਰਬੰਧ ਸੁਚਾਰੂ ਅਤੇ ਸੁੰਦਰ ਢੰਗ ਨਾਲ ਚੱਲ ਸਕੇ। ਇਸੇ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਨ ਹਿਤ ਮੰਦਰ ਪਰਿਸਰ ਵਿੱਚ ਇਹ ਸਮਾਰੋਹ ਕਰਵਾ ਕੇ ਸਾਰੇ ਸੇਵਾਦਾਰਾਂ ਅਤੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਜੈਕਾਰਿਆਂ ਨਾਲ ਸਮਾਰੋਹ ਦੀ ਸਮਾਪਤੀ ਹੋਈ। ਇਸ ਮੌਕੇ ਮੰਦਰ ਕਮੇਟੀ ਦੇ ਸਰਪ੍ਰਸਤ ਵੇਦ ਪ੍ਰਕਾਸ਼ ਗੋਇਲ, ਇੰਜੀ. ਰਾਜ ਕੁਮਾਰ ਅਗਰਵਾਲ, ਉਪ-ਪ੍ਰਧਾਨ ਤੇ ਮੰਦਰ ਇੰਚਾਰਜ ਰਾਜਿੰਦਰ ਗੋਇਲ, ਕੈਸ਼ੀਅਰ ਨਵੀਨ ਕੁਮਾਰ ਮਿੱਤਲ, ਪੀਆਰਓ ਚੰਦਰ ਕੁਮਾਰ, ਮੈਂਬਰ ਪ੍ਰਕਾਸ਼ ਚੰਦ, ਸੇਵਾਦਾਰ ਅਮਿਤ ਗੋਇਲ, ਜਯੰਤ ਗੋਇਲ, ਰਮਨ ਗੋਇਲ, ਬਿੱਟਾ ਗੋਇਲ, ਅਜੇ ਕੁਮਾਰ, ਮੋਹਿਤ ਮਹਿਤਾ, ਪੰਡਿਤ ਬ੍ਰਜੇਸ਼ ਸ਼ਰਮਾ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।