- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀਦਲ ਵੱਲੋਂ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਬਿਜਲੀ ਘਰ ਮੂਹਰੇ ਧਰਨਾ

ਸ਼੍ਰੋਮਣੀ ਅਕਾਲੀ ਦਲ ਨੇ ਬਿਜਲੀ ਘਰ ਸਾਦਿਕ ਅੱਗੇ ਲਾਇਆ ਧਰਨਾ
ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਸ਼੍ਰੋਮਣੀ ਅਕਾਲੀਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਿਜਲੀ ਸਪਲਾਈ ਦੀ ਮਾੜੀ ਹਾਲਤ ਨੂੰ ਲੈ ਕੇ ਪੰਜਾਬ ਭਰ ਵਿੱਚ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤਹਿਤ ਅੱਜ ਸਾਦਿਕ ਦੇ ਬਿਜਲੀ ਘਰ ਮੂਹਰੇ ਸ਼੍ਰ਼ੋਮਣੀ ਅਕਾਲੀਦਲ ਦੇ ਵਰਕਰਾਂ ਵੱਲੋਂ ਧਰਨਾ ਦਿੱਤਾ ਗਿਆ।ਇਕੱਠ ਨੂੰ ਸੰਬੋਧਨ ਕਰਦਿਆਂ ਪਰਮਬੰਸ ਸਿੰਘ ਬੰਟੀ ਰੋਮਾਣਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਆਪ ਸਰਕਰ ਬੁਰੀ ਤਰਾਂ ਹਰ ਫਰੰਟ ਤੇ ਫੇਲ ਹੋਈ ਹੈ।ਕਿਸਾਨਾਂ ਨੂੰ ਦਿਨ ਸਮੇਂ ਖੇਤੀ ਲਈ 8 ਘੰਟੇ ਅਤੇ ਘਰੇਲੂ ਖੇਤਰ ਲਈ 24 ਘੰਟੇ ਬਿਜਲੀ ਸਪਲਾਈ ਦੇਣ ਦੇ ਵਾਅਦਿਆਂ ਦੀ ਫੂਕ ਨਿੱਕਲ ਚੁੱਕੀ ਹੈ ਤੇ ਬਿਜਲੀ ਸਪਲਾਈ ਨਾ ਆਉਣ ਕਾਰਨ ਕਿਸਾਨਾਂ ਦਾ ਹਰਾ ਚਾਰ ਤੇ ਝੋਨਾ ਖਰਾਬ ਹੋ ਗਿਆ ਹੈ ਤੇ ਅਗਰ ਸਮੇਂ ਸਿਰ ਬਿਜਲੀ ਨਾ ਮਿਲੀ ਤਾਂ ਝੋਨੇ ਦਾ ਝਾੜ ਵੀ ਪ੍ਰਭਾਵਿਤ ਹੋ ਸਕਦਾ ਹੈ।ਮੰਚ ਸੰਚਾਲਨ ਕਰਦਿਆਂ ਬਲਜਿੰਦਰ ਸਿੰਘ ਧਾਲੀਵਾਲ ਸੀਨੀ.ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੂੰ ਸਵਾਲ ਕਰਨ ਵਾਲਿਆਂ ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ, ਗੁਲਜ਼ਾਰ ਸਿੰਘ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਗਿਆ ਅਤੇ ਪ੍ਰੈਸ ਦਾ ਗਲਾ ਦਬਾਇਆ ਜਾ ਰਿਹਾ ਹੈ।ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਵਿੱਚ ਨਹੀਂ ਤੇ ਹਰ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।ਇਕੱਠ ਨੂੰ ਰਵਿੰਦਰ ਸਿੰਘ ਬਬਲ ਜਟਾਣਾ ਜ਼ਿਲਾ ਪ੍ਰਧਾਨ ਯੂਥ ਅਕਾਲੀਦਲ, ਰਾਕਟ ਸਿੰਘ ਡੋਡ, ਕਰਮਜੀਤ ਸਿੰਘ ਸੰਧੂ ਅਰਾਈਆਂਵਾਲਾ, ਸ਼ਾਮ ਲਾਲ ਬਜਾਜ, ਸ਼ਤੀਸ਼ ਗਰੋਵਰ ਜ਼ਿਲਾ ਪ੍ਰਧਾਨ ਸ਼ਹਿਰੀ, ਗੁਰਕੰਵਲ ਸਿੰਘ ਜਨ.ਸਕੱਤਰ ਅਨੁਸ਼ਾਸ਼ਨ ਵਿੰਗ ਪੰਜਾਬ ਤੇ ਦਵਿੰਦਰ ਭੋਲਾ ਸ਼ਰਮਾ ਨੇ ਵੀ ਸੰਬੋਧਨ ਹੁੰਦਿਆਂ ਕਿਹਾ ਕਿ ਅਕਾਲੀਦਲ ਦੀ ਸਰਕਾਰ ਹੀ ਸੀ ਜ਼ੋ ਜਿਸ ਨੇ ਪੂਰੀ ਬਿਜਲੀ ਦਿੱਤੀ, ਮੋਟਰਾਂ ਦੇ ਕੁਨੈਕਸ਼ਨ ਦਿੱਤੇ,ਸ਼ਗਨ ਸਕੀਮ, ਆਟਾ ਦਾਲ ਸਮੇਤ ਅਨੇਕਾਂ ਸਹੂਲਤਾਂ ਦਿੱਤੀਆਂ ਜਦੋਂ ਕਿ ਇਸ ਸਰਕਾਰ ਦੇ ਆਗੂ ਤੋਂ ਟਰਾਲੀਆਂ ਚੋਰੀ, ਮੋਟਰਾਂ ਚੋਰੀ ਤੇ ਫੰਡ ਚੋਰੀ ਕਰ ਰਹੇ ਹਨ।ਸਮੂਹ ਬੁਲਾਰਿਆਂ ਨੇ ਅਪੀਲ ਕੀਤੀ ਕਿ ਉਹ ਤਕੜੇ ਹੋ ਕੇ ਲੜਾਈ ਲੜਨ ਤੇ 2027 ਵਿੱਚ ਸ਼ੋ੍ਰਮਣੀ ਅਕਾਲੀਦਲ ਦੀ ਸਰਕਾਰ ਬਣਾਉਣ ਲਈ ਆਪਣਾ ਯੋਗਦਾਨ ਪਾਉਣ।ਧਰਨੇ ਦੌਰਾਨ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।ਇਸ ਮੌਕੇ ਬਬਲ ਜਟਾਣਾ ਝੋਟੀਵਾਲਾ, ਜਗਪ੍ਰੀਤ ਸਿੰਘ ਬਰਾੜ, ਬੋਹੜ ਸਿੰਘ ਥਿੰਦ, ਦਵਿੰਦਰ ਸਿੰਘ ਸੰਗਤਪੁਰਾ, ਪਾਇਲਟ, ਮੇਜਰ ਸਿੰਘ ਕਾਉਣੀ, ਲਖਵਿੰਦਰ ਸਿੰਘ ਢਿੱਲੋਂ ਬੀਹਲੇਵਾਲਾ, ਗੁਰਮੀਤ ਸਿੰਘ ਸੰਧੂ ਸਾਧੂਵਾਲਾ, ਜ਼ਸ਼ਨ ਸੰਧੂ ਭਾਗ ਸਿੰਘ ਵਾਲਾ, ਬਬਰੀਕ ਸਿੰਘ ਬੀਕਾ ਰੋਮਾਣਾ, ਬਲਰਾਜ ਸਿੰਘ ਧਾਲੀਵਾਲ ਰੁਪਈਆਂਵਾਲਾ, ਗੁਰਜੰਟ ਸਿੰਘ ਮਨਾਵਾਂ, ਫਤਿਹਜੰਗ ਸਿੰਘ ਸੰਗਰਾਹੂਰ, ਗੁਰਮਹੇਸ਼ ਸਿੰਘ ਬਰਾੜ, ਕਰਮਜੀਤ ਸਿੰਘ ਸਿ਼ਮਰੇਵਾਲਾ, ਸਿ਼ਵਰਾਜ ਸਿੰਘ ਸੰਧੂ, ਨਿਰਮਲ ਸਿੰਘ ਮਰਾੜ੍ਹ, ਹਰਪ੍ਰੀਤ ਸਿੰਘ ਸੰਧੂ ਨੰਬਰਦਾਰ, ਲਖਵਿੰਦਰ ਸਿੰਘ ਲੱਖਾ ਵੀ ਹਾਜਰ ਸਨ।