ਸਰਕਾਰੀ ਹਾਈ ਸਕੂਲ ਟਹਿਣਾ ਦਾ ਨਤੀਜਾ ਸਾਨਦਾਰ ਰਿਹਾ
ਸ਼ਹੀਦ ਲਾਂਸ ਹਵਲਦਾਰ ਪਰਮਿੰਦਰ ਸਿੰਘ ਪੀ.ਐੱਮ. ਸ੍ਰੀ ਸਰਕਾਰੀ ਹਾਈ ਸਕੂਲ ਟਹਿਣਾ ਦਾ ਨਤੀਜਾ ਸਾਨਦਾਰ ਰਿਹਾ
Publish Date: Sun, 29 Mar 2026 04:05 PM (IST)
Updated Date: Mon, 30 Mar 2026 04:00 AM (IST)

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ, -ਸਰਕਾਰੀ ਹਾਈ ਸਕੂਲ ਟਹਿਣਾ ਦਾ ਨਾਨ-ਬੋਰਡ ਜਮਾਤਾਂ ਦਾ ਨਤੀਜਾ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਅੰਜਨਾ ਕੌਂਸ਼ਲ ਦੀ ਯੋਗ ਸਰਪ੍ਰਸਤੀ ਅਤੇ ਸਕੂਲ ਦੀ ਮੁੱਖ ਅਧਿਆਪਿਕਾ ਸਰਬਜੀਤ ਕੌਰ ਦੀ ਯੋਗ ਅਗਵਾਈ ਹੇਠ ਘੋਸ਼ਿਤ ਕੀਤਾ ਗਿਆ। ਇਸ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ ਧੂੜਕੋਟ ਦੇ ਈ.ਟੀ.ਟੀ. ਅਧਿਆਪਕ ਸਵ. ਰਾਣੀ ਬਾਲਾ ਦੀ ਯਾਦ ’ਚ ਉਨ੍ਹਾਂ ਦੇ ਪਰਿਵਾਰ ਵੱਲੋਂ ਛੇਵੀਂ, ਸੱਤਵੀਂ ਅਤੇ ਨੌਵੀਂ ਜਮਾਤਾਂ ’ਚੋਂ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਲ 2025-26 ’ਚ ਵਧੀਆ ਕਾਰਗੁਜਾਰੀ ਅਤੇ ਸਿੱਖਿਆ ਵਿਭਾਗ ’ਚ ਬੇਹਤਰੀਨ ਸੇਵਾਵਾਂ ਦੇਣ ਵਾਲੇ ਅਧਿਆਪਕ ਲਖਵੀਰ ਸਿੰਘ ਡੀ.ਪੀ.ਈ., ਸੰਜੀਵ ਕੁਮਾਰ ਐਸ.ਐਸ.ਮਾਸਟਰ, ਸੀਮਾ ਰਾਣੀ ਹਿੰਦੀ ਮਿਸਟ੍ਰੈਸ, ਪਿ੍ਅੰਕਾ ਮੈਥ ਮਿਸਟ੍ਰੈਸ, ਨਵਲਦੀਪ ਕੌਰ ਕੰਪਿਊਟਰ ਫੈਕਲਟੀ, ਰੁਪਿੰਦਰ ਕੌਰ ਸਾਇੰਸ ਮਿਸਟ੍ਰੈਸ ਅਤੇ ਕਲਰਕ ਸਰਕਾਰੀ ਹਾਈ ਸਕੂਲ ਟਹਿਣਾ ਗੁਰਪ੍ਰੀਤ ਸਿੰਘ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪਿੰਡ ਦੇ ਸਰਪੰਚ ਰਣਜੀਤ ਸਿੰਘ, ਜਗਦੇਵ ਸਿੰਘ, ਐਸ.ਐਮ.ਸੀ. ਕਮੇਟੀ ਦੇ ਸਿੱਖਿਆ ਮਾਹਿਰ ਮਾਸਟਰ ਜਗਦੇਵ ਸਿੰਘ ਟਹਿਣਾ, ਸਮੂਹ ਗ੍ਰਾਮ ਪੰਚਾਇਤ ਮੈਂਬਰ, ਰਾਣੀ ਬਾਲਾ ਦੇ ਪਰਿਵਾਰ ’ਚੋਂ ਹਰਜੀਤ ਕੌਰ, ਪਰਿਵਾਰਿਕ ਮੈਂਬਰ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ। ਸਕੂਲ ਦੇ ਮੁੱਖ ਅਧਿਆਪਿਕਾ ਸਰਬਜੀਤ ਕੌਰ ਵੱਲੋਂ ਸਮੂਹ ਆਏ ਹੋਏ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਸਕੂਲ ਅੰਦਰ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵੱਡੀ ਗਿਣਤੀ ’ਚ ਪਹੁੰਚੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅੰਦਰ ਦਾਖਲ ਕਰਾਉਣ। ਉਨ੍ਹਾਂ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ, ਨਵੇਂ ਵਰ੍ਹੇ ਦੌਰਾਨ ਹੋਰ ਬੇਹਰਤਰੀਨ ਕਾਰਗੁਜ਼ਾਰੀ ਵਾਸਤੇ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।