ਰਾਜਨ ਨਾਰੰਗ ਨੂੰ ਮਿਲੀ ਸੇਵਾ ਸੰਕਲਪ ਅਭਿਆਨ ਦੀ ਜ਼ਿੰਮੇਵਾਰੀ ਸੀਨੀਅਰ ਭਾਜਪਾ ਆਗੂ ਰਾਜਨ ਨਾਰੰਗ ਨੂੰ ਮਿਲੀ 'ਸੇਵਾ ਸੰਕਲਪ ਅਭਿਆਨ' ਦੀ ਵੱਡੀ ਜ਼ਿੰਮੇਵਾਰੀ
Publish Date: Wed, 16 Sep 2026 04:48 PM (IST)
Updated Date: Wed, 16 Sep 2026 04:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੋਟਕਪੂਰਾ ਤੋਂ ਸਰਗਰਮ ਆਗੂ ਰਾਜਨ ਕੁਮਾਰ ਨਾਰੰਗ ਜੀ ਨੂੰ ਜ਼ਿਲ੍ਹਾ ਉਪ ਪ੍ਰਧਾਨ ਦਾ ਅਹੁਦਾ ਮਿਲਣ ਤੋਂ ਬਾਅਦ ਹੁਣ ਸੇਵਾ ਸੰਕਲਪ ਅਭਿਆਨ ਤਹਿਤ ਇਕ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਅਭਿਆਨ ਤਹਿਤ ਜ਼ਿਲ੍ਹੇ ਦੇ ਸਾਰੇ ਭਾਜਪਾ ਸਾਥੀ ਮਿਲ ਕੇ ਦੇਸ਼ ਦੇ ਹਰਮਨਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਸਬੰਧ ਵਿੱਚ ਵੱਖ-ਵੱਖ ਪ੍ਰੋਗਰਾਮ ਉਲੀਕਣਗੇ। ਜਿਸਨੇ ਜੀਵਨ ਸਵਾਰਾ, ਉਸੇ ਆਸ਼ੀਰਵਾਦ ਹਮਾਰਾ ਦੇ ਸੁਨੇਹੇ ਨਾਲ 17 ਸਤੰਬਰ ਤੋਂ 17 ਅਕਤੂਬਰ ਤੱਕ ਚੱਲਣ ਵਾਲੇ ਇਸ ਇੱਕ ਮਹੀਨੇ ਦੇ ਪ੍ਰੋਗਰਾਮ ਵਿੱਚ ਲੋਕ ਸੇਵਾ ਅਤੇ ਲੋਕ ਹਿੱਤ ਨਾਲ ਜੁੜੇ ਕੰਮ ਕੀਤੇ ਜਾਣਗੇ, ਜਿਨ੍ਹਾਂ ਦੀ ਅਗਵਾਈ ਵੱਖ-ਵੱਖ ਸਰਕਲ ਪ੍ਰਧਾਨ ਅਤੇ ਮੋਰਚਿਆਂ ਦੇ ਪ੍ਰਧਾਨ ਸਾਹਿਬਾਨ ਕਰਨਗੇ। ਇਸ ਨਿਯੁਕਤੀ ਲਈ ਰਾਜਨ ਕੁਮਾਰ ਨਾਰੰਗ ਨੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਦਾ ਤਹਿ ਦਿਲੋਂ ਧੰਨਵਾਦ। ਰਾਜਨ ਨਾਰੰਗ ਨੇ ਦੱਸਿਆ ਕਿ ਇਸ ਅਭਿਆਨ ਦੀ ਤਿਆਰੀ ਵਜੋਂ ਪੂਰੇ ਜ਼ਿਲ੍ਹੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸੇ ਲੜੀ ਤਹਿਤ ਸਰਕਲ ਕੋਟਕਪੂਰਾ ਵਿਖੇ ਇੱਕ ਅਹਿਮ ਬੈਠਕ ਕੀਤੀ ਗਈ। ਇਹ ਬੈਠਕ ਸਰਕਲ ਦਿਹਾਤੀ ਪ੍ਰਧਾਨ ਅੰਮ੍ਰਿਤ ਲਾਲ ਸ਼ਰਮਾ (ਸਾਬਕਾ ਸਰਪੰਚ, ਕੋਠੇ ਬਾਹਮਣ ਵਾਲਾ), ਸਰਕਲ 1 ਦੇ ਪ੍ਰਧਾਨ ਮਨਜੀਤ ਸਿੰਘ ਨੇਗੀ ਅਤੇ ਸਰਕਲ 2 ਦੇ ਪ੍ਰਧਾਨ ਸ਼੍ਰੀ ਵਨੀਤ ਮਿੱਤਲ ਨਾਲ ਹੋਈ। ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਹਰਦੀਪ ਸ਼ਰਮਾ, ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਧਰਮਵੀਰ ਸ਼ਰਮਾ ਤੋਂ ਇਲਾਵਾ ਜ਼ਿਲ੍ਹੇ ਅਤੇ ਸਰਕਲ ਦੇ ਹੋਰ ਸੀਨੀਅਰ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।