- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਨੀਅਰ ਪੱਤਰਕਾਰ ਮੇਘਰਾਜ ਸ਼ਰਮਾ ਦਾ ਕਲੱਬਾ ਵੱਲੋਂ ਵਿਸ਼ੇਸ਼ ਸਨਮਾਨ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਕੋਟਕਪੂਰਾ ਵਿਸਵਾਸ਼ ਲਾਇਲਜ਼ ਕਲੱਬ ਅਤੇ ਹੀਰੇ ਵੈਲਫ਼ੇਅਰ ਕਲੱਬ ਕੋਟਕਪੂਰਾ ਵਲੋਂ ਸਾਂਝੇ ਤੌਰ ’ਤੇ ਸਥਾਨਕ ਲਾਲਾ ਲਾਜਪਤ ਰਾਏ ਮਿਊਂਸਪਲ ਪਾਰਕ ’ਚ ਇਕ ਵਿਸ਼ੇਸ਼ ਸਮਾਰੋਹ ਰੱਖਿਆ ਗਿਆ, ਜਿਸ ਵਿਚ ਸੀਨੀਅਰ ਪੱਤਰਕਾਰ ਮੇਘਰਾਜ ਸ਼ਰਮਾ ਹੁਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੱਥੋਂ ਦੇ ਡਾ.ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਤੋਂ ਅਧਿਆਪਕ ਵਜੋਂ ਸੇਵਾ ਮੁਕਤ ਹੋਣ ਉਪਰੰਤ ਮੇਘਰਾਜ ਸ਼ਰਮਾ ਦੋ ਦਹਾਕੇ ਕੋਟਕਪੂਰਾ ਤੋਂ ਹੀ ਪੱਤਰਕਾਰ ਰਹੇ ਹਨ ਅਤੇ ਸਵੈ ਇੱਛਾ ਨਾਲ ਪੱਤਰਕਾਰਤਾ ਤੋਂ ਸੇਵਾ ਮੁਕਤ ਹੋਏ ਹਨ। ਹੀਰੇ ਵੈਲਫੇਅਰ ਕਲੱਬ ਦੇ ਪ੍ਰਧਾਨ ਸੁਭਾਸ਼ ਕਟਾਰੀਆ, ਰਾਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ, ਮਨਤਾਰ ਸਿੰਘ ਮੱਕੜ, ਪ੍ਰੋ.ਦਰਸ਼ਨ ਸਿੰਘ ਸੰਧੂ, ਕਮਲ ਰਾਜਪੂਤ, ਨਰਜਿੰਦਰ ਸਿੰਘ ਖਾਰਾ ਅਤੇ ਹੋਰਨਾਂ ਬੁਲਾਰਿਆਂ ਨੇ ਉਨਾਂ ਨੂੰ ਮੁਬਾਰਕਬਾਦ ਆਖ਼ਦਿਆਂ ਕਿਹਾ ਕਿ ਦੋਹਾਂ ਕਲੱਬਾਂ ਵਲੋਂ ਉਨਾਂ ਦੀਆਂ ਸਿੱਖਿਆ ਅਤੇ ਪੱਤਰਕਾਰਤਾ ਦੇ ਖੇਤਰ ’ਚ ਨਿਰਪੱਖ ਸੇਵਾਵਾਂ ਨਿਭਾਉਣ ਬਦਲੇ ਵਿਸ਼ੇਸ਼ ਸਨਮਾਨ ਲਈ ਚੋਣ ਕੀਤੀ ਗਈ ਸੀ। ਬੁਲਾਰਿਆਂ ਨੇ ਉਨਾਂ ਦੀਆਂ ਦੋਹਾਂ ਖੇਤਰਾਂ ’ਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਲੰਬੀ ਉਮਰ ਤੇ ਸਿਹਤਯਾਬੀ ਲਈ ਕਾਮਨਾ ਕੀਤੀ। ਅੰਤ ’ਚ ਮੇਘਰਾਜ ਸ਼ਰਮਾ ਨੇ ਦੋਹਾਂ ਕਲੱਬਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਕੋਟਕਪੂਰਾ ਵਿਸਵਾਸ਼ ਲਾਇਲਜ਼ ਕਲੱਬ ਦੇੇ ਪ੍ਰਧਾਨ ਲਾਇਨ ਕੁਲਵੰਤ ਸਿੰਘ, ਵਿਕਰਾਂਤ ਧੀਂਗੜਾ, ਜਗਸੀਰ ਸਿੰਘ ਸਰਪੰਚ, ਸੁਰਿੰਦਰ ਸਿੰਘ ਛਿੰਦਾ, ਦਲਜਿੰਦਰ ਸਿੰਘ ਸੰਧੂ, ਬਲਵੀਰ ਸਿੰਘ ਤੱਗੜ, ਲਛਮਣ ਮਹਿਰਾ, ਸਚਿਨ ਪਸਰੀਚਾ, ਕੈਪਟਨ ਜਰਨੈਲ ਸਿੰਘ ਮਾਨ, ਅਮਨਦੀਪ ਸਿੰਘ ਮਾਨ ਮੌੜ, ਸਤਪਾਲ ਅਰੋੜਾ, ਜਨਰਲ ਸਕੱਤਰ ਗੋਪਾਲ ਕਿ੍ਸ਼ਨ ਵੋਹਰਾ, ਭੀਮ ਸੈਨ ਭੱਲਾ, ਚੰਦਰ ਅਰੋੜਾ, ਮਾਸਟਰ ਕੌਸਲ ਪ੍ਰਕਾਸ਼ ਬਾਂਸਲ ਅਤੇ ਹੋਰ ਹਾਜ਼ਰ ਸਨ।