- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ’ ਦੀ ਸੀਨੀਅਰ ਆਗੂ ਬੀਬਾ ਅਮਨਦੀਪ ਕੌਰ ਦਾ ਪਿੰਡ ਡੱਗੋਰੋਮਾਣਾ ਵਿਖੇ ਕੀਤਾ ਗਿਆ ਵਿਸ਼ੇਸ਼ ਸਨਮਾਨ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸ਼ਰਧਾਲੂ ਸੇਵਾ ਲੜੀ ਅਧੀਨ ਨੇੜਲੇ ਪਿੰਡ ਡੱਗੋਰੋਮਾਣਾ ਦੀ ਸੰਗਤ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ-ਦੀਦਾਰ ਕਰਵਾਉਣ ਲਈ ਇੱਕ ਵਿਸ਼ੇਸ਼ ਬੱਸ ਰਵਾਨਾ ਕੀਤੀ ਗਈ ਸੀ। ਇਸ ਤੀਰਥ ਯਾਤਰਾ ਨੂੰ ਬੇਹੱਦ ਸੁਚੱਜੇ, ਸ਼ਾਨਦਾਰ ਅਤੇ ਪ੍ਰਬੰਧਕੀ ਢੰਗ ਨਾਲ ਨੇਪਰੇ ਚਾੜ੍ਹਨ ਬਦਲੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਬੀਬਾ ਅਮਨਦੀਪ ਕੌਰ ਦਾ ਪਿੰਡ ਡੱਗੋਰੋਮਾਣਾ ਵਿਖੇ ਉਚੇਚੇ ਤੌਰ *ਤੇ ਧੰਨਵਾਦ ਕੀਤਾ ਗਿਆ ਅਤੇ ਬੈਸਟ ਟੂਰ ਦੇ ਪ੍ਰਬੰਧਾਂ ਲਈ ਉਹਨਾਂ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ।ਇਸ ਸਨਮਾਨ ਸਮਾਰੋਹ ਵਿੱਚ ਪਿੰਡ ਡੱਗੋਰੋਮਾਣਾ ਦੇ ਸਰਪੰਚ ਅਮਰੀਕ ਸਿੰਘ ਡੱਗੋਰੋਮਾਣਾ ਸਮੇਤ ਪਿੰਡ ਦੀ ਸਮੂਹ ਸੰਗਤ ਨੇ ਵਿਸ਼ੇਸ਼ ਤੌਰ *ਤੇ ਸ਼ਿਰਕਤ ਕੀਤੀ। ਇਸ ਮੌਕੇ ਸਰਪੰਚ ਅਮਰੀਕ ਸਿੰਘ ਅਤੇ ਸੰਗਤ ਨੇ ਬੀਬਾ ਅਮਨਦੀਪ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਰਿਹਾਇਸ਼, ਖਾਣ-ਪੀਣ ਅਤੇ ਸੁਰੱਖਿਆ ਦਾ ਐਨਾ ਵਧੀਆ ਧਿਆਨ ਰੱਖਿਆ ਕਿ ਸਾਰੇ ਸ਼ਰਧਾਲੂਆਂ ਨੇ ਇਸ ਯਾਤਰਾ ਦਾ ਬਹੁਤ ਆਨੰਦ ਮਾਣਿਆ।ਜ਼ਿਕਰਯੋਗ ਹੈ ਕਿ ਬੀਬਾ ਅਮਨਦੀਪ ਕੌਰ ਆਪਣੀ ਅਣਥੱਕ ਮਿਹਨਤ, ਜਨ-ਸੇਵਾ ਅਤੇ ਮਿਲਾਪੜੇ ਸੁਭਾਅ ਕਰਕੇ ਇਲਾਕੇ ਵਿੱਚ ਵਿਸ਼ੇਸ਼ ਪਛਾਣ ਬਣਾ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਹਨਾਂ ਵਲੋਂ ਸਮਾਜਿਕ ਅਤੇ ਸਮਰਪਿਤ ਸੇਵਾਵਾਂ ਲਈ ਇਲਾਕੇ ਦੇ ਲਗਭਗ 6 ਤੋਂ 7 ਪਿੰਡਾਂ ਦੀਆਂ ਪੰਚਾਇਤਾਂ ਅਤੇ ਸੰਗਤਾਂ ਵਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਇਕੱਤਰ ਹੋਈ ਸਮੂਹ ਸੰਗਤ ਅਤੇ ਪਿੰਡ ਦੇ ਪਤਵੰਤਿਆਂ ਨੇ ਇੱਕਜੁੱਟ ਹੋ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੀਬਾ ਅਮਨਦੀਪ ਕੌਰ ਇੱਕ ਬਹੁਤ ਹੀ ਉਤਸ਼ਾਹੀ, ਮਿਹਨਤੀ, ਪੜ੍ਹੀ-ਲਿਖੀ ਅਤੇ ਸਮਾਜਸੇਵਾ ਲਈ ਤਤਪਰ ਰਹਿਣ ਵਾਲੀ ਧੀ ਹੈ। ਅਜਿਹੇ ਹੋਣਹਾਰ ਅਤੇ ਜਨ-ਸੇਵਾ ਨੂੰ ਸਮਰਪਿਤ ਨੌਜਵਾਨਾਂ ਦੀਆਂ ਯੋਗਤਾਵਾਂ ਦਾ ਲਾਭ ਸਮਾਜ ਨੂੰ ਮਿਲਣਾ ਚਾਹੀਦਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬੀਬਾ ਅਮਨਦੀਪ ਕੌਰ ਨੂੰ ਉਹਨਾਂ ਦੀਆਂ ਸੇਵਾਵਾਂ ਅਤੇ ਯੋਗਤਾ ਨੂੰ ਦੇਖਦੇ ਹੋਏ ਸਰਕਾਰੀ ਨੌਕਰੀ ਦਿੱਤੀ ਜਾਵੇ, ਤਾਂ ਜੋ ਉਹ ਹੋਰ ਵੀ ਉਤਸ਼ਾਹ ਨਾਲ ਇਲਾਕੇ ਅਤੇ ਸਮਾਜ ਦੀ ਸੇਵਾ ਕਰ ਸਕਣ।ਇਸ ਮੌਕੇ ਪਿੰਡ ਦੇ ਹੋਰ ਵੀ ਕਈ ਮੁੱਖ ਪਤਵੰਤੇ, ਆਮ ਆਦਮੀ ਪਾਰਟੀ ਦੇ ਵਰਕਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।