- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਵਾਈਆਂ ਦੇ ਪ੍ਰਭਾਵਾਂ ਸਬੰਧੀ ਲੜੀਵਾਰ ਸੈਮੀਨਰ ਕਰਵਾਇਆ -

ਵਿਕਾਸ ਗਰਗ ਪੰਜਾਬੀ ਜਾਗਰਣ ਫਰੀਦਕੋਟ : ਇੰਡੀਅਨ ਫਾਰਮਾਕੋਪੀਆਂ ਕਮਿਸ਼ਨ, ਗਾਜ਼ੀਆਬਾਦ, ਦੇ ਸਹਿਯੋਗ ਨਾਲ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਦੇ ਵਾਈਸ ਚਾਂਸਲਰ ਡਾਂ ਰਜਿੰਦਰ ਬਾਂਸਲ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਦੇ ਫਾਰਮਾਕਾਲੋਜੀ ਦੇ ਵਿਭਾਗ ਵੱਲੋ ਯੂਨੀਵਰਸਿਟੀ ਕਾਲਜ਼ ਆਫ ਫਾਰਮੇਸੀ ਅਤੇ ਐਲਾਈਡ ਹੈਲਥ ਸਾਇੰਸਜ਼ ਕਾਲਜ ਫਰੀਦਕੋਟ ਵਿਖੇ ਦਵਾਈਆਂ ਦੇ ਪ੍ਰਭਾਵ ਅਤੇ ਬੁਰੇ ਪ੍ਰਭਾਵ ਸਬੰਧੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਕਰਵਾਇਆ ਗਿਆ। ਦਵਾਈਆਂ ਦੇ ਦੁਸ਼ ਪ੍ਰਭਾਵ ਬਾਰੇ ਐਮ.ਬੀ.ਬੀ.ਐਸ, ਫਾਰਮੇਸੀ ਅਤੇ ਨਰਸਿੰਗ ਵਿਦਿਆਰਥੀਆਂ ਦੇ ਲਈ ਲੜੀਵਾਰ ਵਰਕਸ਼ਾਪ ਪ੍ਰਿੰਸੀਪਲ ਡਾ. ਸੀਮਾ ਭੱਟੀ ਦੀ ਨਿਗਰਾਨੀ ਹੇਠ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਨੇ ਮੈਡੀਕਲ, ਫਾਰਮੇਸੀ, ਨਰਸਿੰਗ, ਡਿਪਲੋਮਾ ਕੋਰਸਾਂ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਵਾਸਤੇ ਸੂਚਨਾਂ ਪੱਤਰ ਜਾਰੀ ਕੀਤਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਹਸਪਤਾਲ ਵਿਖੇ ਇਸ ਹਫਤੇ ਇਸ ਤਰ੍ਹਾਂ ਦੇ ਲੜੀਵਾਰ ਸੈਮੀਨਰ ਕਰਵਾਏ ਜਾ ਰਹੇ ਹਨ। ਕਾਲਜ ਦੇ ਪ੍ਰਿੰਸੀਪਲ ਡਾ ਸੀਮਾ ਭੱਟੀ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਹਨਾਂ ਨੇ ਦਵਾਈਆਂ ਦੇ ਬੁਰੇ ਪ੍ਰਭਾਵ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆਂ ਕਿ ਦਵਾਈਆਂ ਦੇ ਬੁਰੇ ਪ੍ਰਭਾਵ ਦਾ ਰਿਕਾਰਡ ਰੱਖਣਾ ਜਰੂਰੀ ਹੈ । ਐਮ.ਬੀ.ਬੀ.ਐਸ, ਨਰਸਿੰਗ, ਫਾਰਮੇਸੀ ਅਤੇ ਐਲਾਇਡ ਹੈਲਥ ਸਾਇੰਸਜ਼ ਦੇ ਵਿਦਿਆਰਥੀਆਂ ਨੇ ਪੋਸਟਰ ਅਤੇ ਰੰਗੋਲੀ ਪ੍ਰਤੀਯੋਗਿਤਾ/ਕੰਪਲੀਈਸ਼ਨ ਵਿੱਚ ਹਿੱਸਾ ਲਿਆ। ਡਾਕਟਰ/ਪ੍ਰੋਫੈਸਰ ਰਾਜ ਕੁਮਾਰ ਕੁਆਰਡੀਨੇਟਰ ਫਾਰਮਾਕੋਵਿਜੀਲੈਂਸ ਗੁਰੂ ਗੋਬਿੰਦ ਸਿੰਘ ਹਸਪਤਾਲ ਅਤੇ ਮੈਡੀਕਲ ਕਾਲਜ਼ ਨੇ ਇਸ ਸਬੰਧ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਹੈ ਕਿ ਇੰਡੀਅਨ ਫ਼ਾਰਮਾਕੋਪੀਆਂ ਕਮਿਸ਼ਨ, ਗਾਜ਼ੀਆਬਾਦ ਦੀਆਂ ਹਦਾਇਤਾਂ ਅਨੁਸਾਰ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਦਵਾਈਆਂ ਦੇ ਜਿੱਥੇ ਲਾਭਦਾਇਕ ਅਸਰ ਹੁੰਦਾ ਹੈ ਉਸ ਦੇ ਨਾਲ ਹੀ ਇਨ੍ਹਾਂ ਦੇ ਬੁਰੇ ਪ੍ਰਭਾਵ ਵੀ ਹੁੰਦੇ ਹਨ । ਜਿਸ ਬਾਰੇ ਜਾਣਕਾਰੀ ਡਾਕਟਰਾਂ, ਨਰਸਿੰਗ ਸਟਾਫ,ਫਾਰਮਾਸਿਸਟਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਹੋਣੀ ਚਾਹੀਦੀ ਹੈ । ਇਸ ਦੌਰਾਨ ਲੜੀਵਾਰ ਸੈਮੀਨਾਰ ਨੂੰ ਨਿਪਰੇ ਚਾੜ੍ਹਨ ਲਈ ਡਾ ਸੁਮੀਰ ਕੁਮਾਰ,ਪ੍ਰੋਫੈਸਰ ਅਤੇ ਮੁੱਖੀ (ਚਮੜੀ ਵਿਭਾਗ), ਡਾ ਸੁਮੀਤ ਪ੍ਰੰਨਜਾਂ, ਪ੍ਰੋਫੈਸਰ ਅਤੇ ਮੁੱਖੀ(ਨੱਕ ਅਤੇ ਗਲਾ ਵਿਭਾਗ),ਡਾ ਸੁਮੀਤਪਾਲ ਸਿੰਘ ਚਾਵਲਾ (ਪ੍ਰੋਫੈਸਰ ਮੈਡੀਸਨ),ਡਾ ਹਨੀ ਗੋਇਲ (ਫਾਰਮੇਸੀ ਵਿਭਾਗ), ਡਾ ਸੰਦੀਪ ਗੋਇਲ (ਫਾਰਮੇਸੀ ਵਿਭਾਗ), ਡਾ ਅਰਚਨਾ ਸਾਹੀ ( ਅਲਾਈਡ ਹੈਲਥ ਸੈਂਟਰ) ਅਤੇ ਡਾ ਕਮਲਪ੍ਰੀਤ ਕੌਰ, ਡਾ ਅਮਿਤਾ ਜਿੰਦਲ, ਡਾ ਨਗਮਾ ਬਾਂਸਲ, ਡਾ ਰਿਤੂ ਬਾਲਾ, ਡਾ ਸਨਾ ਗਰੇਸ ਅਤੇ ਪੀ.ਜੀ ਵਿਦਿਆਰਥੀਆਂ, ਫਾਰਮਾਕਾਲੋਜੀ ਵਿਭਾਗ ਨੇ ਆਪਣਾ ਯੋਗਦਾਨ ਦਿੱਤਾ।