- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਦੇ ਵਿਦਿਆਰਥੀਆਂ ਦੀ ਪੰਜਾਬ ਪੱਧਰ ਤੇ ਚੋਣ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਪੰਜਾਬ ਪੱਧਰ ਤੇ ਹੋਈ ਚੋਣ ਵਿੱਚ ਸਫਲਤਾ ਹਾਸਲ ਕੀਤੀ ਹੈ। ਵਿਦਿਆਰਥੀਆਂ ਦੀ ਵੱਖ ਵੱਖ ਖੇਡਾਂ ਵਿੱਚ ਹੋਈ ਚੋਣ ਜਿਸ ਵਿੱਚ ਲੜਕਿਆਂ ਵਿੱਚ ਰਾਈਫਲ ਸ਼ੂਟਿੰਗ ਅੰਡਰ-17 ਵਿੱਚ ਗਿਆਰਵੀਂ ਸਾਇੰਸ ਕਲਾਸ ਦੇ ਗੁਰਨੂਰਪਾਲ ਸਿੰਘ, ਵਾਲੀਬਾਲ ਅੰਡਰ-19 ਵਿੱਚ ਬਾਰਵੀਂ ਸਾਇੰਸ ਕਲਾਸ ਦੇ ਚੰਦਨ ਕਟਾਰੀਆ ਅਤੇ ਬਾਰਵੀਂ ਆਰਟਸ ਕਲਾਸ ਦੇ ਅੰਮ੍ਰਿਤਪਾਲ ਸਿੰਘ, ਵਾਲੀਬਾਲ ਅੰਡਰ-14 ਵਿੱਚ ਸੱਤਵੀਂ ਕਲਾਸ ਦੇ ਹੈਵਨਜੋਤ ਸਿੰਘ ਅਤੇ ਹਰਜੋਤ ਸਿੰਘ, ਰੈਸਲਿੰਗ ਅੰਡਰ-19 ਵਿੱਚ ਬਾਰਵੀਂ ਕਮਰਸ ਕਲਾਸ ਦੇ ਹਰਜਿੰਦਰ ਸਿੰਘ, ਕਬੱਡੀ ਅੰਡਰ-19 ਵਿੱਚ ਬਾਰਵੀਂ ਆਰਟਸ ਕਲਾਸ ਦੇ ਜਸਪ੍ਰੀਤ ਸਿੰਘ, ਗੁਰਜੋਤ ਸਿੰਘ ਅਤੇ ਬਾਰਵੀਂ ਕਮਰਸ ਕਲਾਸ ਦੇ ਹਰਜਿੰਦਰ ਸਿੰਘ, ਰੱਸਾ ਕਸ਼ੀ ਅੰਡਰ-17 ਵਿੱਚ ਦਸਵੀਂ ਕਲਾਸ ਦੇ ਵੰਸ਼ਪ੍ਰੀਤ ਸਿੰਘ ਅਤੇ ਲੜਕੀਆਂ ਵਿੱਚ ਵਾਲੀਬਾਲ ਅੰਡਰ-19 ਵਿੱਚ ਗਿਆਰਵੀਂ ਸਾਇੰਸ ਕਲਾਸ ਦੀ ਰਾਜਪ੍ਰੀਤ ਕੌਰ, ਰੱਸਾ ਕਸ਼ੀ ਅੰਡਰ-19 ਵਿੱਚ ਬਾਰਵੀਂ ਸਾਇੰਸ ਕਲਾਸ ਦੀ ਮਨਜੋਤ ਕੌਰ ਅਤੇ ਆਰਦੀਪ ਕੌਰ ਨੇ ਰਾਜ ਪੱਧਰੀ ਚੋਣ ਵਿੱਚ ਨਾਮ ਦਰਜ ਕਰਵਾਇਆ। ਸੰਸਥਾ ਦੀ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਅਤੇ ਡਾਇਰੈਕਟਰ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਸਕੂਲ ਪ੍ਰਿੰਸੀਪਲ ਸੋਮਾ ਦੇਵੀ ਜੀ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅਜਿਹੀਆਂ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਹ ਸੀ ਸਫਲਤਾ ਦਾ ਸਿਹਰਾ ਸਕੂਲ ਦੇ ਡੀ ਪੀ ਈ ਜਸਕਰਨ ਸਿੰਘ ਗਿੱਲ ਅਤੇ ਜਸ਼ਨਪ੍ਰੀਤ ਸਿੰਘ ਨੂੰ ਜਾਂਦਾ ਹੈ।