- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ ਆਮਦ ਨੂੰ ਲੈਕੇ ਬੀਬੀ ਸੰਧਵਾਂ ਤੇ ਚੈਅਰਮੈਨ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀਆਂ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਅੱਜ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਬਲਾਕ ਪ੍ਰਧਾਨਾਂ ਅਤੇ ਕਿਸਾਨ ਵਿੰਗ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਬੀਬੀ ਗੁਰਪ੍ਰੀਤ ਕੌਰ ਸੰਧਵਾਂ ਅਤੇ ਚੈਅਰਮੈਨ ਗੁਰਮੀਤ ਸਿੰਘ ਆਰੇਵਾਲ ਨੇ ਕਿਹਾ ਕਿ ਝੋਨੇ ਦੀ ਆਮਦ ਨੂੰ ਲੈਕੇ ਦਾਣਾ ਮੰਡੀਆਂ ਦਾ ਹੁਣ ਤੋਂ ਪ੍ਰਬੰਧ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਅਧੀਨ ਆਉਂਦੀਆਂ ਸੜਕਾਂ ਦਾ ਨਿਰਮਾਣ ਜੋ ਰਹਿੰਦੀਆਂ ਹਨ ਉਹਨਾਂ ਨੂੰ ਚੋਣਾਂ ਤੋਂ ਪਹਿਲਾਂ ਹੀ ਜਲਦ ਹੀ ਕੀਤਾ ਜਾਵੇਗਾ। ਬੀਬੀ ਗੁਰਪ੍ਰੀਤ ਕੌਰ ਸੰਧਵਾਂ ਨੇ ਕਿਹਾ ਕਿ ਪਿੰਡਾਂ ਵਿਚ 11 ਮੈਂਬਰੀਆਂ ਕਮੇਟੀਆਂ ਬਣ ਕੇ ਲੋਕਾਂ ਦੀਆਂ ਘਰ ਘਰ ਜਾ ਕੇ ਸਮੱਸਿਆਵਾਂ ਨੂੰ ਸੁਣ ਕੇ ਪਹਿਲ ਦੇ ਅਧਾਰ ਕੰਮ ਕਰੋ ਜੇਕਰ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਕੋਈ ਕੰਮ ਕਾਰਜਾਂ ਵਿਚ ਸੱਮਸਿਆਵਾਂ ਆਉਂਦੀ ਤਾਂ ਸਾਨੂੰ ਦੱਸੋ ਅਸੀਂ ਹਰ ਸੱਮਸਿਆਵਾਂ ਨੂੰ ਹੱਲ ਕਰਾਂਗੇ । ਇਸ ਮੌਕੇ ਸੇਵਕ ਸਿੰਘ ਗਿੱਲ ਮੀਤ ਪ੍ਰਧਾਨ, ਚੈਅਰਮੈਨ ਅਰਣ ਚਾਵਲਾ, ਜਗਸੀਰ ਸਿੰਘ ਸੰਧਵਾਂ, ਜਗਤਾਰ ਸਿੰਘ ਨੰਗਲ, ਭਜਨ ਸਿੰਘ ਭਾਣਾ, ਗੁਰਸੇਵਕ ਸਿੰਘ ਸਰਪੰਚ ਬੁੱਟਰ, ਦਵਿੰਦਰ ਸਿੰਘ ਹਰੀਨੋ, ਅਮਨ ਸਿੰਘ ਰੰਧਾਵਾ, ਗੁਰਸੇਵਕ ਸਿੰਘ ਧੂੜਕੋਟ, ਨਿਰਮਲ ਸਿੰਘ ਭਾਣਾ, ਸੁਖਮੰਦਰ ਸਿੰਘ ਸਰਪੰਚ ਨਾਨਕਸਰ, ਰਵਿੰਦਰ ਸਿੰਘ ਕੰਮੇਆਣਾ, ਮਹਿੰਦਰਪਾਲ ਸ਼ਰਮਾ, ਜਸਪ੍ਰੀਤ ਸਿੰਘ ਮਿਸ਼ਨਰੀਵਾਲਾ, ਮਹਿੰਦਰ ਸਿੰਘ ਹਰੀਵਾਲਾ, ਅਰਸ਼ਦੀਪ ਸਿੰਘ ,ਬਾਬਾ ਨਿਰਮਲ ਦਾਸ ਢੈਪਈ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।