ਲਾਵਾਰਿਸ ਮ੍ਰਿਤਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ
ਸਹਾਰਾ ਸੋਸਾਇਟੀ ਨੇ 34 ਲਾਵਾਰਿਸ ਮ੍ਰਿਤਕਾਂ ਦੀਆਂ ਅਸਥੀਆਂ ਧਾਰਮਿਕ ਰੀਤੀ ਰਿਵਾਜਾਂ ਨਾਲ ਕੀਤੀਆਂ ਜਲ ਪ੍ਰਵਾਹ
Publish Date: Sun, 05 Apr 2026 03:34 PM (IST)
Updated Date: Mon, 06 Apr 2026 03:58 AM (IST)

ਵਿਕਾਸ ਗਰਗ ਪੰਜਾਬੀ ਜਾਗਰਣ, ਫ਼ਰੀਦਕੋਟ : ਸਹਾਰਾ ਸੋਸਾਇਟੀ ਵੱਲੋਂ ਸਾਲ 2025 ਦੌਰਾਨ, ਸੰਸਥਾ ਨੇ ਕੁੱਲ 34 ਲਾਵਾਰਿਸ ਅਤੇ ਅਣਪਛਾਤੇ ਵਿਅਕਤੀਆਂ ਦਾ ਅੰਤਿਮ ਸੰਸਕਾਰ ਪੂਰੇ ਸਤਿਕਾਰ ਅਤੇ ਧਾਰਮਿਕ ਰਸਮਾਂ ਨਾਲ ਕੀਤਾ। ਹੁਣ ਇਨ੍ਹਾਂ ਵਿਛੜੀਆਂ ਰੂਹਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਸ਼੍ਰੀ ਰਾਮ ਬਾਗ ਤੋਂ ਅਰੰਭ ਹੋ ਕੇ ਪੈਦਲ ਯਾਤਰਾ ਰਾਹੀਂ ਜੋੜੀਆਂ ਨਹਿਰਾਂ ਤੇ ਬਣੇ ਅਸਥੀਆਂ, ਜਲ ਪ੍ਰਵਾਹ ਕੇਂਦਰ ਫ਼ਰੀਦਕੋਟ ਵਿਖੇ ਅਸਥੀਆਂ ਨੂੰ ਧਾਰਮਿਕ ਰੀਤੀ ਰਿਵਾਜਾਂ ਨਾਲ ਜਲ ਪ੍ਰਵਾਹ ਕੀਤਾ ਗਿਆ। ਇਹ ਯਾਤਰਾ ਰਾਮ ਬਾਗ ਤੋਂ ਸ਼ੁਰੂ ਹੋ ਕੇ ਨਹਿਰੂ ਸ਼ਾਪਿੰਗ ਸੈਂਟਰ, ਭਾਈ ਕਨ੍ਹਈਆ ਚੌਕ, ਘੰਟਾ ਘਰ ਚੌਕ, ਹੁੱਕੀ ਵਾਲਾ ਚੌਕ, ਜੁਬਲੀ ਸਿਨੇਮਾ ਚੌਕ, ਸੇਠੀ ਡੇਅਰੀ ਚੌਕ ਅਤੇ ਕਾਲਜ ਰੋਡ ਤੋਂ ਚਾਹਲ ਰੋਡ ਜੋੜੀਆਂ ਨਹਿਰਾਂ ਤੇ ਬਣੇ ਜਲਪ੍ਰਵਾਹ ਅਸਥੀਆਂ ਕੇਂਦਰ ਵਿਖੇ ਪਹੁੰਚੀ। ਸਹਾਰਾ ਪਰਿਵਾਰ ਤੇ ਹੋਰ ਸਮਾਜਸੇਵੀ ਨੇ ਅਰਦਾਸ ਕਰਨ ਉਪਰੰਤ ਅਸਥੀਆਂ ਨੂੰ ਜਲ ਪ੍ਰਵਾਹ ਧਾਰਮਿਕ ਰੀਤੀ ਰਿਵਾਜਾਂ ਨਾਲ ਕੀਤਾ ਗਿਆ। ਇੰਨਾਂ ਪ੍ਰਾਣੀਆਂ ਦੀਆਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਸਹਾਰਾ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਨਜ਼ਦੀਕ ਘੰਟਾ ਘਰ ਵਿਖੇ ਕੀਰਤਨ ਹੋਵੇਗਾ ਅਤੇ ਅਰਦਾਸ ਕੀਤੀ ਜਾਵੇਗੀ । ਸਹਾਰਾ ਸੇਵਾਦਾਰਾਂ ਵੱਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨ। ਇਸ ਯਾਤਰਾ ਦੌਰਾਨ ਸਮਾਜ ਸੇਵੀ ਅਤੇ ਸਹਾਰਾ ਸੋਸਾਇਟੀ ਦੇ ਸਮੂਹ ਸੇਵਾਦਾਰ ਪ੍ਰਮਾਤਮਾ ਦਾ ਜਾਪ ਕਰਦੇ ਹੋਏ ਜਾਂ ਰਹੇ ਸਨ।