
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਬਾ ਫਰੀਦ ਫੋਟੋਗ੍ਰਾਫੀ ਯੂਨੀਅਨ ਦਾ ਰੋਟਰੀ ਕਲੱਬ ਵੱਲੋਂ ਸਨਮਾਨ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਡੌਲਫਿਨ ਚੌਕ ਮਾਰਕੀਟ ਅਤੇ ਬਾਬਾ ਫਰੀਦ ਫੋਟੋਗ੍ਰਾਫੀ ਯੂਨੀਅਨ ਵੱਲੋਂ ਸਾਂਝੇ ਉੱਦਮ ਤਹਿਤ ਬਾਬਾ ਫਰੀਦ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ’ਤੇ ਪਏ ਗੰਦਗੀ ਦੇ ਢੇਰ ਨੂੰ ਹਟਾ ਕੇ ਉਥੇ ਸੁੰਦਰ ਪਾਰਕ ਦਾ ਨਿਰਮਾਣ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਗਿਆ। ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਰੋਟਰੀ ਕਲੱਬ ਫਰੀਦਕੋਟ ਵੱਲੋਂ ਡੌਲਫਿਨ ਚੌਕ ਮਾਰਕੀਟ ਅਤੇ ਬਾਬਾ ਫਰੀਦ ਫੋਟੋਗ੍ਰਾਫੀ ਯੂਨੀਅਨ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਫਰੀਦ ਫੋਟੋਗ੍ਰਾਫੀ ਯੂਨੀਅਨ ਦੇ ਜਨਰਲ ਸਕੱਤਰ ਜਗਜੀਵਨ ਸਿੰਘ ਰੋਮਾਣਾ ਨੇ ਦੱਸਿਆ ਕਿ ਪਿਛਲੇ ਦਿਨੀਂ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਫਰੀਦਕੋਟ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਗੰਦਗੀ ਦੇ ਢੇਰ ਲੱਗ ਗਏ ਸਨ। ਇਸ ਕਾਰਨ ਸ਼ਹਿਰ ਤੋਂ ਬਾਹਰੋਂ ਆਉਣ ਵਾਲੇ ਯਾਤਰੀਆਂ ਅਤੇ ਸਥਾਨਕ ਲੋਕਾਂ ਨੂੰ ਬਾਬਾ ਫਰੀਦ ਗੁਰਦੁਆਰਾ ਸਾਹਿਬ ਵੱਲ ਜਾਣ ਸਮੇਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਬਾਬਾ ਫਰੀਦ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਤਹਿਤ ਡੌਲਫਿਨ ਚੌਕ ਮਾਰਕੀਟ ਅਤੇ ਬਾਬਾ ਫਰੀਦ ਫੋਟੋਗ੍ਰਾਫੀ ਯੂਨੀਅਨ ਨੇ ਪਹਿਲਕਦਮੀ ਕਰਦਿਆਂ ਗੰਦਗੀ ਦੇ ਢੇਰ ਨੂੰ ਹਟਾਇਆ ਅਤੇ ਉਥੇ ਸੁੰਦਰ ਪਾਰਕ ਦਾ ਨਿਰਮਾਣ ਕੀਤਾ। ਇਸ ਸ਼ਲਾਘਾਯੋਗ ਕਾਰਜ ਨੂੰ ਦੇਖਦਿਆਂ ਰੋਟਰੀ ਕਲੱਬ ਫਰੀਦਕੋਟ ਵੱਲੋਂ ਡੌਲਫਿਨ ਚੌਕ ਮਾਰਕੀਟ ਅਤੇ ਬਾਬਾ ਫਰੀਦ ਫੋਟੋਗ੍ਰਾਫੀ ਯੂਨੀਅਨ ਦੇ ਮੈਂਬਰਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ। ਬੀਤੇ ਦਿਨ ਰੋਟਰੀ ਕਲੱਬ ਫਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਅਤੇ ਕੇ.ਪੀ. ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਜਗਜੀਵਨ ਸਿੰਘ ਰੋਮਾਣਾ ਅਤੇ ਉਨ੍ਹਾਂ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ (ਮੋਮੈਂਟੋ) ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ। ਇਸ ਮੌਕੇ ਰੋਟਰੀ ਕਲੱਬ ਵੱਲੋਂ ਇੰਜ. ਜੀਤ ਸਿੰਘ, ਪ੍ਰਿਤਪਾਲ ਸਿੰਘ ਕੋਹਲੀ, ਡਾ. ਪਰਮਿੰਦਰ ਸਿੰਘ, ਪ੍ਰੋ. ਐਨ.ਕੇ. ਗੁਪਤਾ, ਕਲੱਬ ਜੁਆਇੰਟ ਕੈਸ਼ੀਅਰ ਅਤੇ ਕੁਲਜੀਤ ਸਿੰਘ ਵਾਲੀਆ, ਫਾਊਂਡਰ ਮੈਂਬਰ ਰੋਟਰੀ ਕਲੱਬ ਸਮੇਤ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਡੌਲਫਿਨ ਚੌਕ ਮਾਰਕੀਟ ਅਤੇ ਬਾਬਾ ਫਰੀਦ ਫੋਟੋਗ੍ਰਾਫੀ ਯੂਨੀਅਨ ਵੱਲੋਂ ਰੋਸ਼ਨ ਬਜਾਜ, ਕਾਲਾ ਦੇਵ ਸਕੂਟਰ ਮਕੈਨਿਕ, ਡਿੰਪਲ, ਕਾਲਾ ਗਾਰਮੈਂਟਸ, ਜੀ.ਐੱਸ. ਇਲੈਕਟ੍ਰਾਨਿਕਸ, ਪਟਵਾਰੀ ਟੇਲਰਜ਼, ਚਰਨਜੀਤ ਏ ਟੂ ਜੈੱਡ ਕੋਰੀਅਰ, ਸ਼ਰਮਾ ਡਾਇਰੀ, ਸ਼ਿੰਦਰਪਾਲ ਸਿੰਘ, ਨੂਰ ਫਰਨੀਚਰ, ਸਾਗਰ ਗਰਗ, ਬਲਜੀਤ, ਬੰਸੀ ਲਾਲ, ਪੰਕਜ ਅਰੋੜਾ, ਲਖਵਿੰਦਰ ਰਾਮ ਲੱਖਾ, ਡਾ. ਨਿੱਕਾ, ਰਵੀ ਕੁਮਾਰ ਪ੍ਰਧਾਨ, ਲੱਕੀ ਮੂਵੀਜ਼ ਵਾਈਸ ਪ੍ਰਧਾਨ, ਬਲਰਾਜ ਮੱਤਾ ਪੀ.ਆਰ.ਓ, ਜਗਰਾਜ ਸਿੰਘ ਸੀਨੀਅਰ ਪ੍ਰਧਾਨ, ਵਿੱਕੀ ਮੌਂਗਾ ਸਲਾਹਕਾਰ, ਸ਼ੰਤੋਸ਼ ਕੁਮਾਰ, ਸਰਿੰਦਰ ਮਾਹਲਾ, ਜਸਵਿੰਦਰ ਸੰਧੂ ਜਨਰਲ ਸਕੱਤਰ ਪੰਜਾਬ ਪੀ.ਪੀ.ਏ., ਨਵਦੀਪ (ਸੀਰ ਸੋਸਾਇਟੀ), ਗੋਲਡੀ, ਜਨਕ ਰਾਜ ਸ਼ਰਮਾ (ਏ.ਐੱਸ.ਆਈ.), ਵੀ.ਕੇ. ਫੋਟੋਗ੍ਰਾਫਰ, ਬਾਬਾ ਫਰੀਦ ਲੈਪਟਾਪ, ਧਰਮਪਾਲ ਸੁਨਿਆਰਾ, ਰਵਿੰਦਰ ਸਿੰਘ, ਸੰਕੇਤ ਸਿੰਘ ਅਤੇ ਪ੍ਰਕਾਸ਼ ਆਦਿ ਹਾਜ਼ਰ ਸਨ। ਰੋਟਰੀ ਕਲੱਬ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਲਈ ਸਮਾਜਿਕ ਸੰਸਥਾਵਾਂ ਅਤੇ ਵਪਾਰਕ ਜਥੇਬੰਦੀਆਂ ਵੱਲੋਂ ਕੀਤੇ ਜਾਂਦੇ ਅਜਿਹੇ ਉਪਰਾਲੇ ਹੋਰਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਹਨ। ਅਜਿਹੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੁੰਦਾ ਹੈ, ਸਗੋਂ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ। ਇਸ ਮੌਕੇ ਰੋਟਰੀ ਕਲੱਬ ਫਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਤੇ ਕਲੱਬ ਸਕੱਤਰ ਕੇ.ਪੀ.ਸਿੰਘ ਸਰਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।