ਹੁਨਰ ਵਿਕਾਸ ਉੱਤਮਤਾ ਕੇਂਦਰ ’ਚ ਅੱਖਾਂ ਦਾ ਜਾਂਚ ਕੈਂਪ ਲਾਇਆ ਰੋਟਰੀ ਕਲੱਬ ਫਰੀਦਕੋਟ ਵੱਲੋ ਹੁਨਰ ਵਿਕਾਸ ਉੱਤਮਤਾ ਕੇਂਦਰ ਵਿਖੇ ਅੱਖਾਂ ਦਾ ਚੈਕਅੱਪ ਕੈਂਪ ਲਗਾਇਆ
Publish Date: Wed, 15 Jul 2026 03:37 PM (IST)
Updated Date: Wed, 15 Jul 2026 03:39 PM (IST)
ਰੋਟਰੀ ਕਲੱਬ ਫਰੀਦਕੋਟ ਨੇ ਕਰਵਾਇਆ ਸਮਾਗਮ, 95 ਵਿਦਿਆਰਥੀਆਂ ਦੀ ਕੀਤੀ ਜਾਂਚ ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਲੋਕ ਭਲਾਈ ਕੰਮਾਂ ਨੂੰ ਹਮੇਸ਼ਾ ਤਰਜੀਹ ਦੇਣ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਵੱਲੋ ਦਵਿੰਦਰ ਸਿੰਘ ਕਲੱਬ ਪ੍ਰਧਾਨ ਤੇ ਕੇ.ਪੀ.ਸਿੰਘ ਸਰਾਂ ਕਲੱਬ ਸੈਕਟਰੀ ਦੀ ਯੋਗ ਅਗਵਾਈ ’ਚ ਅੱਖਾਂ ਦਾ ਚੈੱਕਅਪ ਕੈਂਪ ਹੁਨਰ ਵਿਕਾਸ ਉੱਤਮਤਾ ਕੇਂਦਰ (ਸੈਂਟਰ ਆਫ ਐਕਸੀਲੈਂਸ) ਫਰੀਦਕੋਟ ਵਿਖੇ ਲਾਇਆ ਗਿਆ। ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਫ਼ਰੀਦਕੋਟ ਜ਼ਿਲੇ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਵਾਸਤੇ ਆਰੰਭੀ ਮੁਹਿੰਮ ਤਹਿਤ ਅੱਜ ਦਾ ਕੈਂਪ ਲਗਾਇਆ ਜਾ ਰਿਹਾ ਹੈ। ਭਵਿੱਖ ’ਚ ਇਹ ਕੈਂਪ ਜਾਰੀ ਰਹਿਣਗੇ। ਇਸ ਕੈਂਪ ’ਚ ਮੁੱਖ ਮਹਿਮਾਨ ਵਜੋਂ ਇਲਾਕੇ ਦੇ ਨਾਮਵਰ ਸਿੱਖਿਆ ਸ਼ਾਸ਼ਤਰੀ ਅਤੇ ਹੁਨਰ ਵਿਕਾਸ ਉੱਤਮਤਾ ਕੇਂਦਰ ਦੇ ਡਾਇਰੈਕਟਰ ਪ੍ਰੋਫੈਸਰ ਦਲਬੀਰ ਸਿੰਘ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ‘ਸਨ ਫਾਊਂਡੇਸ਼ਨ’ ਸੰਸਥਾ ਵੱਲੋ ਪੰਜਾਬ ਅੰਦਰ ਪੰਜ ਸੈਂਟਰ ਖੋਲੇ ਗਏ ਹਨ। ਇਹ ਸੈਂਟਰ ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਫਰੀਦਕੋਟ ਵਿਖੇ ਸਥਾਪਿਤ ਕੀਤੇ ਗਏ। ਇੱਕ ਸੈਂਟਰ ਨਵੀ ਦਿੱਲੀ ਰਾਜਧਾਨੀ ਵਿਖੇ ਖੋਲਿਆ ਗਿਆ ਹੈ। ਇਹ ਸੈਂਟਰ ਡਾ.ਵਿਕਰਮਜੀਤ ਸਿੰਘ ਸਾਹਨੀ ਪਦਮ ਸ੍ਰੀ, ਮੈਂਬਰ ਪਾਰਲੀਮੈਂਟ ਰਾਜ ਸਭਾ, ਚੇਅਰਮੈਨ ਸਨ ਫਾਊਂਡੇਸ਼ਨ ਵੱਲੋ ਖੋਲੇ ਗਏ ਹਨ। ਫ਼ਰੀਦਕੋਟ ਦੇ ਇਸ ਸੈਂਟਰ ਅੰਦਰ 100 ਵਿਦਿਆਰਥੀ ਵੱਖ-ਵੱਖ ਕੋਰਸਾਂ ਕਰ ਰਹੇ ਹਨ ਤੇ ਇਨ੍ਹਾਂ ਕੋਰਸਾਂ ਦੀ ਸਿਖਲਾਈ ਬਿਲਕੁਲ ਮੁਫ਼ਤ ਹੈ। ਉਨ੍ਹਾਂ ਦੱਸਿਆ ਇੱਥੇ ਵੇਅਰਹਾਊਸ ਪ੍ਰਬੰਧਨ, ਇਲੈਕਟ੍ਰੀਸ਼ਅਨ, ਗਾਹਕ ਦੇਖਭਾਲ ਕਾਰਜਕਾਰੀ, ਫੈਸ਼ਨ ਡਿਜ਼ਾਈਨਿੰਗ, ਡਿਜੀਟਲ ਮਿੱਤਰਾ ਅਤੇ ਸਹਾਇਕ ਸੁੰਦਰਤਾ ਥੈਰੇਪਿਸਟ ਆਦਿ ਦੇ ਕੋਰਸ ਕਰਵਾਏ ਜਾਂਦੇ ਹਨ। ਇਸ ਮੌਕੇ ਮਨੀਸ਼ ਕੁਮਾਰ ਸੈਂਟਰ ਹੈਂਡ ਨੇ ਦੱਸਿਆ ਇਹ ਕੋਰਸ ਤਿੰਨ ਤੋਂ ਚਾਰ ਮਹੀਨਿਆਂ ਦੇ ਹੁੰਦੇ ਹਨ ਇੱਕ ਦਿਨ ’ਚ ਦੋ ਬੈਚ ਲਗਾਏ ਜਾਂਦੇ ਹਨ। ਉਨ੍ਹਾਂ ਰੋਟਰੀ ਕਲੱਬ ਫਰੀਦਕੋਟ ਦਾ ਕੈਂਪ ਲਗਾਉਣ ਲਈ ਧੰਨਵਾਦ ਕੀਤਾ। ਇਹ ਕੈਂਪ ’ਚ ਡਾ.ਵਿਸ਼ੂ ਅਸੀਜਾ ਐੱਮ.ਐੱਸ.( ਨੇਤਰ ਰੋਗ ਵਿਗਿਆਨ ) ਮੈਡੀਕਲ ਅਫਸਰ ਸਿਵਲ ਹਸਪਤਾਲ ਕੋਟਕਪੂਰਾ ਨੇ ਆਪਣੀ ਟੀਮ ਨਾਲ 95 ਵਿਦਿਆਰਥੀਆਂ ਦੀ ਅੱਖਾਂ ਦੀ ਜਾਂਚ ਕੀਤੀ। ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆ ਗਈਆਂ। ਇਸ ਮੌਕੇ ਡਾ.ਵਿਸ਼ੂ ਅਸੀਜਾ ਨੇ ਅੱਖਾਂ ਦੀ ਸਾਂਭ ਸੰਭਾਲ ਵਾਸਤੇ ਅਹਿਮ ਨੁਕਤੇ ਵੀ ਦੱਸੇ। ਇਸ ਮੌਕੇ ਰੋਟੇਰੀਅਨ ਡਾ.ਬਿਮਲ ਗਰਗ ਗਰਗ ਮੈਨੇਜਿੰਗ ਡਾਇਰੈਕਟਰ ਮਲਟੀਪਰਪ ਹਸਪਤਾਲ ਫਰੀਦਕੋਟ, ਰੋਟੇਰੀਅਨ ਡਾ.ਸ਼ਸ਼ੀਕਾਂਤ ਧੀਰ ਮੁਖੀ ਬੱਚਾ ਵਿਭਾਗ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ, ਰੋਟੇਰੀਅਨ ਪਿ੍ਰਤਪਾਲ ਸਿੰਘ ਕੋਹਲੀ, ਰੋਟੇਰੀਅਨ ਗਿਰੀਸ਼ ਸੁਖੀਜਾ, ਰੋਟੇਰੀਅਨ ਕੁਨਾਲ ਆਸੀਜਾ, ਰੋਟੇਰੀਅਨ ਭਾਰਤ ਭੂਸ਼ਣ ਸਿੰਗਲਾ, ਰੋਟੇਰੀਅਨ ਅਸ਼ਵਨੀ ਬਾਂਸਲ ਚੇਅਰਮੈਨ ਨੇਕੀ ਦੀ ਦੀਵਾਰ, ਸੈਂਟਰ ਸਟਾਫ਼ ’ਚੋਂ ਜਸਵਿੰਦਰ ਸਿੰਘ, ਗੁਰਜੀਤ ਕੁਮਾਰ, ਕਿਰਨ ਸ਼ਰਮਾ ਮਨਦੀਪ ਕੌਰ, ਇਕਬਾਲ ਕੌਰ, ਜਗਦੀਪ ਸਿੰਘ, ਸਿਵਲ ਹਸਪਤਾਲ ਕੋਟਕਪੂਰਾ ਦੇ ਸ਼ੁੱਭਨੀਤ ਕੌਰ, ਕਮਲਪ੍ਰੀਤ ਕੌਰ ਅਤੇ ਭੂਮਿਕਾ ਮੌਜੂਦ ਸਨ। ਕੈਂਪ ਦੇ ਅਖੀਰ ’ਚ ਰੋਟਰੀ ਕਲੱਬ ਫਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ, ਕਲੱਬ ਸੈਕਟਰੀ ਕੇ.ਪੀ.ਸਿੰਘ ਸਰਾਂ ਅਤੇ ਰੋਟਰੀ ਕਲੱਬ ਦੇ ਮੈਬਰਾਂ ਵੱਲੋ ਡਾ.ਵਿਸ਼ੂ ਆਸੀਜਾ, ਪ੍ਰੋਫੈਸਰ ਦਲਬੀਰ ਸਿੰਘ ਡਾਇਰੈਕਟਰ ਹੁਨਰ ਵਿਕਾਸ ਉੱਤਮਤਾ ਕੇਂਦਰ ਫਰੀਦਕੋਟ ਅਤੇ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਕੁਨਾਲ ਆਸੀਜਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।