ਗੁੱਡ ਮੌਰਨਿੰਗ ਕਲੱਬ ਨੂੰ ਭੇਟ ਕੀਤੀ ਸਹਾਇਤਾ ਰਾਸ਼ੀ
ਕਲੱਬ ਦੇ ਚੇਅਰਮੈਨ ਪੱਪੂ ਲਹੋਰੀਆ ਵੱਲੋਂ ਸੇਵਾ ਕਾਰਜਾਂ ਲਈ 2100 ਰੁਪਏ ਦੀ ਰਾਸ਼ੀ ਭੇਂਟ
Publish Date: Wed, 18 Feb 2026 03:44 PM (IST)
Updated Date: Thu, 19 Feb 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ :‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੇ ਚੇਅਰਮੈਨ ਵਿਨੋਦ ਕੁਮਾਰ ਬਾਂਸਲ (ਪੱਪੂ ਲਹੋਰੀਆ) ਨੇ ਆਪਣੇ ਵਿਆਹ ਦੀ ਵਰੇਗੰਢ ਦੀ ਖੁਸ਼ੀ ਵਿੱਚ ਕਲੱਬ ਦੇ ਸੇਵਾ ਕਾਰਜਾਂ ਵਿੱਚ 2100 ਰੁਪਏ ਦਾ ਯੋਗਦਾਨ ਪਾਉਂਦਿਆਂ ਆਖਿਆ ਕਿ ਕਲੱਬ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਪ੍ਰਸੰਸਾਯੋਗ ਹਨ। ਕਲੱਬ ਦੇ ਸਥਾਨਕ ਮਿਉਸਪਲ ਪਾਰਕ ਵਿੱਚ ਬਣੇ ਮੰਚ ਉਪਰ ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ ਅਤੇ ਮੀਤ ਪ੍ਰਧਾਨ ਡਾ ਰਵਿੰਦਰਪਾਲ ਕੋਛੜ ਵਲੋਂ ਰੱਖੀ ਚਾਹ ਪਾਰਟੀ ਵਿੱਚ ਉਚੇਚੇ ਤੌਰ ’ਤੇ ਸ਼ਾਮਲ ਹੋਣ ਲਈ ਆਏ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਪੱਪੂ ਲਹੋਰੀਆ ਦੇ ਸਮੁੱਚੇ ਪਰਿਵਾਰ ਵੱਲੋਂ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਭਰਨੀਆਂ, ਪੀੜਤ ਪਰਿਵਾਰਾਂ ਦੇ ਮੈਂਬਰਾਂ ਦਾ ਇਲਾਜ ਕਰਵਾਉਣ ਅਤੇ ਭੁੱਖਿਆਂ ਨੂੰ ਖਾਣਾ ਮੁਹੱਈਆ ਕਰਵਾਉਣ ਦੇ ਉਪਰਾਲਿਆਂ ਨਾਲ ਹੋਰਨਾ ਨੂੰ ਪੇ੍ਰਰਨਾ ਮਿਲਣੀ ਸੁਭਾਵਿਕ ਹੈ। ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਪੱਪੂ ਲਹੋਰੀਆ ਵਲੋਂ ਪਹਿਲਾਂ ਵੀ ਕਲੱਬ ਦੇ ਕੰਮਾਂ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ। ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਅਤੇ ਸਹਾਇਕ ਖਜਾਨਚੀ ਓਮ ਪ੍ਰਕਾਸ਼ ਗੁਪਤਾ ਨੇ ਪੱਪੂ ਲਹੋਰੀਆ ਦਾ 2100 ਰੁਪਿਆ ਪ੍ਰਾਪਤ ਕਰਦਿਆਂ ਆਖਿਆ ਕਿ ਕਲੱਬ ਦੇ ਸੇਵਾ ਕਾਰਜਾਂ ਵਿੱਚ ਖੁਸ਼ੀ ਮੌਕੇ ਯੋਗਦਾਨ ਪਾਉਣ ਵਾਲੀ ਪਿਰਤ ਦੀ ਵੀ ਪ੍ਰਸੰਸਾ ਹੋ ਰਹੀ ਹੈ। ਡਾ. ਦੇਵ ਰਾਜ ਅਤੇ ਗੁਰਚਰਨ ਸਿੰਘ ਬੱਬੂ ਨੇ ਸ਼ੇਅਰਾਂ ਅਤੇ ਚੁਟਕਲਿਆਂ ਨਾਲ ਰੋਣਕ ਵਿੱਚ ਹੋਰ ਵਾਧਾ ਕਰ ਦਿੱਤਾ।