- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ਼ੰਦੇ ਪਾਣੀ ਤੋਂ ਹੋਏ ਪਰੇਸ਼ਾਨ ਹਰੀਨੌਂ ਸੜਕ ਦੇ ਵਾਸੀ

ਸਟਾਫ ਰਿਪੋਰਟਰ ਪੰਜਾਬੀ ਜਾਗਰਣ ਕੋਟਕਪੂਰਾ : ਸਥਾਨਕ ਹਰੀਨੌਂ ਸੜਕ ਦੇ ਵਸਨੀਕ ਮੁੱਖ ਸੜਕ ’ਤੇ ਲਗਤਾਰ ਹੋ ਰਹੇ ਗ਼ੰਦੇ ਪਾਣੀ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ ਅਤੇ ਸਥਾਨਕ ਪ੍ਰਸ਼ਾਸ਼ਨ ਨੂੰ ਪਾਣੀ ਪੀ ਪੀ ਕੋਸਣ ਲਈ ਮਜ਼ਬੂਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਛੇ ਮਹੀਨਿਆਂ ਤੋਂ ਇਹ ਪ੍ਰੇਸ਼ਾਨੀ ਲੋਕਾਂ ਦਾ ਖਹਿੜਾ ਨਹੀਂ ਛੱਡ ਰਹੀ। ਪਤਾ ਲੱਗਾ ਹੈ ਕਿ ਪਿਛਲੇ ਸਮੇਂ ਦੌਰਾਨ ਸੀਵਰੇਜ ਦੀ ਕੋਈ ਵੱਡੀ ਪਾਈਪ ਦਬ ਜਾਣ ਕਾਰਨ ਉਕਤ ਸਮੱਸਿਆ ਪੈਦਾ ਹੋਈ ਹੈ। ਸ਼ਹਿਰ ਦੀ ਇਹ ਇਕ ਅਜਿਹੀ ਸੜਕ ਹੈ, ਜਿਸ ਉਪਰ ਲਗਭਗ ਸਾਰਾ ਦਿਨ, ਸਾਰੀ ਰਾਤ ਭਰ ਤੱਕ ਆਵਾਜਾਈ ਚੱਲਦੀ ਰਹਿੰਦੀ ਹੈ। ਇਹ ਰਸਤਾ ਹਰੀਨੌਂ, ਰਾਮੇਆਣਾ ਹੁੰਦਾ ਹੋਇਆ ਅੱਗੇ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹੇ ਨੂੰ ਜਾਂਦਾ ਹੈ। ਦਰਜਨਾਂ ਪਿੰਡਾਂ ਦੇ ਲੋਕ ਇਸ ਸੜਕ ਉਪਰੋਂ ਆਵਾਜਾਈ ਕਰਦੇ ਹਨ। ਕਿਉਂਕਿ ਕੋਟਕਪੂਰਾ ਵੱਡੀ ਵਪਾਰਕ ਮੰਡੀ ਹੋਣ ਕਰਕੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਦੇ ਕਿਸਾਨ ਅਤੇ ਆਮ ਲੋਕ ਵੀ ਕੋਟਕਪੂਰਾ ਵਿਖੇ ਆਉਣ-ਜਾਣ ਨੂੰ ਵਧੇਰੇ ਤਰਜੀਹ ਦਿੰਦੇ ਹਨ। ਕੋਠੇ ਵੜਿੰਗ, ਹਰੀਨੌਂ ਰੋਡ ਅਤੇ ਬਾਹਮਣ ਵਾਲਾ ਰੋਡ ਦੇ ਦੋਹੀਂ ਪਾਸੀਂ ਰਿਹਾਇਸ਼ੀ ਆਬਾਦੀ ਹੈ ਅਤੇ ਲੋਕਾਂ ਦੇ ਬਹੁਤ ਜ਼ਿਆਦਾ ਘਰ ਅਤੇ ਦੁਕਾਨਾਂ ਹਨ। ਸ਼ਹਿਰੀ ਸੰਘਣੀ ਆਬਾਦੀ ਹੋਣ ਕਾਰਨ ਇਹ ਰਸਤਾ ਬਹੁਤ ਜ਼ਿਆਦਾ ਆਵਾਜਾਈ ਵਾਲਾ ਰਸਤਾ ਹੈ। ਇਸੇ ਰਸਤੇ ਨੂੰ ਪਾਰ ਕਰਕੇ ਡੀ.ਸੀ.ਐਮ ਸਕੂਲ ਜਾਣਾ ਹੈ, ਜਿੱਥੇ ਕਿ ਬਹੁਤ ਜ਼ਿਆਦਾ ਗਿਣਤੀ ’ਚ ਬੱਚੇ ਪੜਦੇ ਹਨ। ਅਧਿਆਪਕ ਅਤੇ ਵਿਦਿਆਰਥੀ ਇਸੇ ਰਸਤੇ ਰਾਹੀਂ ਹੀ ਆਵਾਜਾਈ ਕਰਦੇ ਹਨ। ਇਵੇਂ ਹੀ ਇਸ ਰਸਤੇ ਦੇ ਐਨ ਨੇੜੇ ਡੇਰਾ ਦੁੱਧਾਧਾਰੀ ਸਥਿਤ ਹੈ, ਜਿੱਥੇ ਕਿ ਬਹੁਤ ਜ਼ਿਆਦਾ ਸ਼ਰਧਾਲੂ ਸਵੇਰੇ -ਸ਼ਾਮ ਨਤਮਸਤਕ ਹੋਣ ਲਈ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਸੜਕ ਦੇ ਇਕ ਪਾਸੇ ਸੀਵਰੇਜ ਦੇ ਗ਼ੰਦੇ ਪਾਣੀ ਦੇ ਉਛਾਨ ਕਾਰਨ ਲਕਾਂ ਨੂੰ ਮਜ਼ਬੂਰਨ ਮੂੰਹ ਢਕ ਕੇ ਇੱਥੋਂ ਲੰਘਦਾ ਪੈਂਦਾ ਹੈ, ਕਿਉਂਕਿ ਏਥੇ ਬਹੁਤ ਜਿਆਦਾ ਬਦਬੂ ਮਾਰਦੀ ਹੈ, ਜਿਸ ਤੋਂ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਹੈ। ਇਸ ਸੜਕ ਦੇ ਨੇੜੇ ਰਹਿੰਦੇ ਸਮਾਜ ਸੇਵੀ ਜਸਬੀਰ ਸਿੰਘ ਢਿੱਲੋਂ,ਕੇਵਲ ਸਿੰਘ,ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਉਕਤ ਸਮੱਸਿਆ ਨੂੰ ਲੈ ਕੇ ਉਹ ਕਈ ਵਾਰ ਨਗਰ ਕੌਂਸਲ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰ ਉਕਤ ਸਮੱਸਿਆ ਹੱਲ ਨਾ ਹੋਣ ਕਾਰਨ ਮੁਹੱਲਾ ਨਿਵਾਸੀਆਂ, ਦੁਕਾਨਦਾਰਾਂ ਅਤੇ ਇੱਥੋਂ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ’ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਅੱਜ ਹੀ ਸਬੰਧਤ ਅਧਿਕਾਰੀ ਦੀ ਡਿਉਟੀ ਲਗਾਕੇ ਠੀਕ ਕਰਵਾਉਣਗੇ।