- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਿਲੇਅ ਦੌੜਾ ਕਰਵਾਈਆ

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ ਬੀਤੇ ਦਿਨੀਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਛੇਵੀਆਂ ਸਟੇਟ ਪੱਧਰੀ ਰਿਲੇਅ ਦੌੜਾਂ ਅਤੇ ਦੌੜਾਂ ਦਾ ਪ੍ਰਬੰਧ ਸਥਾਨਕ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ, ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਕੀਤਾ ਗਿਆ।ਇਸ ਮੌਕੇ ਕਲੱਬ ਪ੍ਰਧਾਨ ਖਰੈਤੀ ਲਾਲ ਸ਼ਰਮਾ ਸਟੇਟ ਐਵਾਰਡੀ ਅਤੇ ਜਨਰਲ ਸਕੱਤਰ ਜੁਗਰਾਜ ਸਿੰਘ ਧਾਲੀਵਾਲ ਨੇ ਸਾਂਝੇ ਤੌਰ ਤੇ ਦੱਸਿਆ ਪਰਮਜੀਤ ਸਿੰਘ ਢਿੱਲੋਂ ਅਤੇ ਗੁਪਾਲ ਵੋਹਰਾ ਦੀ ਸਰਪ੍ਰਸਤੀ ਹੇਠ ਖੇਡਾਂ ਦਾ ਪ੍ਰੋਗਰਾਮ ਬਹੁਤ ਹੀ ਸ਼ਾਨਦਾਰ ਰਿਹਾ, ਜਿਸ ਵਿੱਚ ਪੰਜਾਬ ਭਰ ਦੇ ਤਕਰੀਬਨ 250 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ ਰਿਲੇਅ ਦੌੜ (ਪਹਿਲਾ ਵਰਗ) 4 ਗੁਣਾ 400 ਮੀਟਰ ’ਚ ਪਹਿਲਾ ਸਥਾਨ ਥੋਮਸ ਮਸੀਹ, ਕਰਨਜੀਤ ਸਿੰਘ, ਧਰਮਪ੍ਰੀਤ ਸਿੰਘ, ਪਵਨਦੀਪ ਸਿੰਘ ਦੂਜਾ ਸਥਾਨ ਯਸਬੋਧ, ਗੁਰਬਖਸ਼ੀਸਦੀਪ, ਉਦੇਵੀਰ ਸਿੰਘ, ਰੁਪਿੰਦਰ ਸ਼ਰਮਾ ਅਤੇ ਤੀਜਾ ਸਥਾਨ ਅਜੇ ਸਿੰਘ, ਪਿ੍ਸਪਾਲ ਸਿੰਘ, ਨਰਿੰਦਰ ਸਿੰਘ, ਰਜਿੰਦਰ ਕੌਰ (ਦੂਜਾ ਵਰਗ) ਪਹਿਲਾ ਸਥਾਨ ਜਸਵੀਰ ਸਿੰਘ ਤੇ ਸਾਥੀ, ਦੂਜਾ ਸਥਾਨ ਅਵਤਾਰ ਸਿੰਘ ਸਾਥੀ, ਤੀਜਾ ਸਥਾਨ ਗੁਰਮੀਤ ਸਿੰਘ ਅਤੇ ਸਾਥੀ, 100 ਮੀਟਰ ਦੌੜ (ਲੜਕੀਆਂ) ਪਹਿਲਾ ਸਥਾਨ ਜਸ਼ਨ ਕੌਰ, ਦੂਜਾ ਸਥਾਨ ਗੁਰਸ਼ਰਨ ਕੌਰ, ਤੀਜਾ ਸਥਾਨ ਸਨੇਹਮੀਤ ਕੌਰ, 10 ਸਾਲ ਤੋਂ ਘੱਟ 100 ਮੀਟਰ ਦੌੜ (ਲੜਕੇ) ਵਿੱਚ ਅਭੀਜੀਤ ਸਿੰਘ, ਅਰਸ਼ਦੀਪ ਸਿੰਘ, ਤਰਨਪ੍ਰੀਤ ਸਿੰਘ, 10 ਸਾਲ ਤੋਂ 15 ਸਾਲ 100 ਮੀਟਰ ਦੌੜ (ਲੜਕੇ) ਵਿੱਚ ਅਮਰਿੰਦਰ ਸਿੰਘ, ਸੋਨੂੰ, ਨਵਨੀਤ ਸਿੰਘ, 10 ਸਾਲ ਤੋਂ 15 ਸਾਲ (ਲੜਕੀਆਂ) ਵਿੱਚ ਪ੍ਰਭਜੋਤ ਕੌਰ, ਜਸਨੀਤ ਕੌਰ, ਗੁਰਵੀਰ ਕੌਰ, 15 ਸਾਲ ਤੋਂ 30 ਸਾਲ 100 ਮੀਟਰ (ਲੜਕੇ) ਦੌੜ ਵਿੱਚ ਪਿ੍ਰੰਸਪਾਲ, ਪ੍ਰਕਾਸ਼ ਸਿੰਘ, ਸਾਜਨ ਸਿੰਘ, 200 ਮੀਟਰ ਦੌੜ ਵਿੱਚ 15 ਸਾਲ ਤੋਂ 30 ਸਾਲ ਤੱਕ (ਲੜਕੀਆਂ) ਰਜਿੰਦਰ ਕੌਰ, ਸਿਵਨੀਤ ਕੌਰ, ਹਰਵਿੰਦਰ ਕੌਰ, 400 ਮੀਟਰ ਦੌੜ 30 ਸਾਲ ਤੋਂ 45 ਸਾਲ ਤੱਕ (ਲੜਕੇ) ਥੋਮਸ ਮਸੀਹ, ਬਲਵਿੰਦਰ ਸਿੰਘ, ਰਮਨਦੀਪ ਸਿੰਘ, 400 ਮੀਟਰ ਦੌੜ 30 ਸਾਲ ਤੋਂ 45 ਸਾਲ ਤੱਕ (ਲੜਕੀਆਂ) ਦਰਸ਼ਨਪ੍ਰੀਤ ਕੌਰ, ਤੇਜਿੰਦਰ ਕੌਰ, ਅੰਜੂ ਬਾਲਾ, 400 ਮੀਟਰ ਦੌੜ 45 ਸਾਲ ਤੋਂ 60 ਸਾਲ (ਲੜਕੇ) ਜਸ਼ਨਵੀਰ ਸਿੰਘ ਸਿੱਧੂ, ਕਸ਼ਮੀਰ ਸਿੰਘ ਮੋਗਾ, ਬਲਜੀਤ ਗਰੋਵਰ, 400 ਮੀਟਰ ਦੌੜ 45 ਸਾਲ ਤੋਂ 60 ਸਾਲ (ਲੜਕੀਆਂ) ਬਖਸ਼ੀਸ਼ ਕੌਰ, ਵੀਰਪਾਲ ਕੌਰ, ਪਰਮਜੀਤ ਕੌਰ, ਚਾਟੀ ਦੌੜ (ਲੜਕੀਆਂ) ਵੀਰਪਾਲ ਕੌਰ, ਪਰਮਜੀਤ ਕੌਰ, ਹਰਜਿੰਦਰ ਕੌਰ 1200 ਮੀਟਰ ਵਾਕ ਰੇਸ ਸਿਕੰਦਰ ਸਿੰਘ ਜੈਤੋ, ਬਲਵਿੰਦਰ ਸਿੰਘ ਮੋਗਾ, ਰਛਪਾਲ ਸਿੰਘ ਫ਼ਰੀਦਕੋਟ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਾਰੇ ਹੀ ਖਿਡਾਰੀਆਂ ਨੂੰ ਕਲੱਬ ਵੱਲੋਂ ਨਕਦ ਇਨਾਮ ਅਤੇ ਮੈਡਲ ਪ੍ਰਦਾਨ ਕੀਤੇ ਗਏ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਵਿਸ਼ੇਸ ਮਹਿਮਾਨ ਅਜੇਪਾਲ ਸਿੰਘ ਸੰਧੂ ਅਤੇ ਕੁਲਤਾਰ ਸਿੰਘ ਬਰਾੜ ਨੇ ਆਏ ਹੋਏ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਕਲੱਬ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਗੁੱਡ ਮੌਰਨਿੰਗ ਕਲੱਬ ਅਤੇ ਹੀਰੇ ਕਲੱਬ ਕੋਟਕਪੂਰਾ ਦਾ ਭਰਪੂਰ ਯੋਗਦਾਨ ਰਿਹਾ। ਇਸ ਤੋਂ ਇਲਾਵਾ ਸ. ਮਨਜੀਤ ਸਿੰਘ ਢਿੱਲੋਂ, ਗੁਰਿੰਦਰ ਸਿੰਘ ਮਹਿੰਦੀਰੱਤਾ, ਗੁਰਚਰਨ ਸਿੰਘ ਨਾਇਬ ਤਹਿਸੀਲਦਾਰ, ਰਜਿੰਦਰ ਸਿੰਘ ਰਿਟਾ: ਨਾਇਬ ਤਹਿਸੀਲਦਾਰ, ਦਲਜਿੰਦਰ ਸਿੰਘ ਸੰਧੂ, ਬਿੱਟਾ ਨਰੂਲਾ, ਜਗਤਾਰ ਸਿੰਘ ਐਸ.ਈ., ਨਛੱਤਰ ਸਿੰਘ, ਜਰਨੈਲ ਸਿੰਘ ਕੈਪਟਨ, ਜਗਸੀਰ ਸਿੰਘ ਖਾਰਾ, ਸੁਭਾਸ਼ ਕੁਮਾਰ, ਕੇਵਲ ਸਿੰਘ ਸਰਪੰਚ ਪੰਜਗਰਾਈਂ ਕਲਾਂ, ਜਸਪਾਲ ਸਿੰਘ ਪੰਜਗਰਾਈਂ, ਕੋਮਲ ਸਿੰਘ, ਐਡਵੋਕੇਟ ਵਿਨੋਦ ਮੈਨੀ, ਜੈ ਪ੍ਰਕਾਸ਼ ਆਦਿ ਨੇ ਸ਼ਿਰਕਤ ਕੀਤੀ।
ਇਸ ਮੌਕੇ ਕਲੱਬ ਵੱਲੋਂ ਆਏ ਹੋਏ ਖਿਡਾਰੀਆਂ ਲਈ ਰਿਫਰੈਸਮੈਂਟ ਅਤੇ ਮਹਿਮਾਨਾਂ ਲਈ ਚਾਹ ਦੇ ਲੰਗਰਾਂ ਦਾ ਖਾਸ ਪ੍ਰਬੰਧ ਕੀਤਾ ਗਿਆ, ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਨੂੰ ਕਲੱਬ ਵੱਲੋਂ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਇਹਨਾਂ ਮੰਗਾਂ ਦੀ ਪੂਰਤੀ ਨਾਲ ਬੱਚਿਆਂ, ਨੌਜਵਾਨ ਬੱਚਿਆਂ ਅਤੇ ਬੱਚੀਆਂ ਨੂੰ ਨਸ਼ਾ ਰਹਿਤ ਜ਼ਿੰਦਗੀ ਜਿਉਣ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਮਨਦੀਪ ਸਿੰਘ ਅਤੇ ਉਦੇ ਰੰਦੇਵ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਕਲੱਬ ਵੱਲੋਂ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਣ ਵਾਲੇ ਥੋਮਸ ਮਸੀਹ ਅਤੇ ਗੁਰਸੇਵਕ ਸਿੰਘ ਰਿਟਾਇਰ ਲੈਕਚਰਾਰ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਅਤੇ ਜਰਨਲ ਸਕੱਤਰ ਵੱਲੋਂ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਬਲਜਿਦਰ ਸਿੰਘ ਸ਼ੰਟੀ, ਨੱਥੂ ਰਾਮ, ਵਜਿੰਦਰ ਸਿੰਘ, ਧਰਮਹਿੰਦਰ ਸਿੰਘ ਡੋਡ, ਗੁਰਬਿੰਦਰ ਸਿੰਘ, ਕੁਲਵੰਤ ਸਿੰਘ ਖਹਿਰਾ, ਪਰਮਿੰਦਰ ਸਿੰਘ, ਥੋਮਸ ਮਸੀਹ, ਗੁਰਸੇਵਕ ਸਿੰਘ ਨੇ ਆਪਣੀ ਜੰੁਮੇਵਾਰੀ ਬਾਖੂਬੀ ਨਿਭਾਈ ਅਤੇ ਧਨਵੰਤ ਖਹਿਰਾ, ਵਿੱਕੀ ਬਾਜਵਾ, ਗੋਰੀ ਮੱਤਾ, ਜਸਵਿੰਦਰ ਸਿੰਘ, ਮਾਸਟਰ ਜਸਵਿੰਦਰ ਸਿੰਘ, ਲਾਲੀ ਲਾਇਲਪੁਰੀ, ਮੇਜਰ ਸਿੰਘ, ਪਰਮਜੀਤ ਸਿੰਘ, ਬਲਜਿੰਦਰ ਸਿੰਘ ਢਿੱਲੋਂ, ਜਸਕੀਰਤਪਾਲ ਸਿੰਘ, ਮਾਸਟਰ ਮਨਜੀਤ ਸਿੰਘ, ਪਰਮ ਸਿੰਘ, ਮੱਖਣ ਸਿੰਘ ਔਲਖ ਸਟੂਡੀਉ, ਨਵਦੀਪ ਸਿੰਘ ਢਿੱਲੋਂ, ਬੇਅੰਤ ਮੱਤਾ, ਸਤਨਾਮ ਸਿੰਘ, ਜਸਵਿੰਦਰ ਸਿੰਘ ਕਾਕਾ, ਮੱਖਣ ਲਾਲ, ਰਾਜੂ ਥਾਪਰ, ਮਨਜੀਤ ਸਿੰਘ, ਅਜਮੇਰ ਸਿੰਘ, ਕੁਲਵੰਤ ਸਿੰਘ ਗਿੱਲ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।