ਰਾਜਿੰਦਰ ਅਰੋੜਾ ਸੀਨੀਅਰ ਫਾਰਮੇਸੀ ਅਫਸਰ ਬਣੇ
ਰਾਜਿੰਦਰ ਅਰੋੜਾ ਸੀਨੀਅਰ ਫਾਰਮੇਸੀ ਅਫਸਰ ਬਣੇ
Publish Date: Mon, 30 Mar 2026 04:44 PM (IST)
Updated Date: Tue, 31 Mar 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਾਦਿਕ : ਸੀ.ਐਚ.ਸੀ ਸਾਦਿਕ ਵਿਖ਼ੇ ਪਿਛਲੇ ਲੰਬੇ ਸਮੇ ਤੋਂ ਬਤੌਰ ਫਾਰਮੇਸੀ ਅਫਸਰ ਡਿਊਟੀ ਨਿਭਾ ਰਹੇ ਰਾਜਿੰਦਰ ਅਰੋੜਾ ਨੇ ਪਦ ਉਨਤੀ ਉਪਰੰਤ ਬਤੌਰ ਸੀਨੀਅਰ ਫਾਰਮੇਸੀ ਅਫਸਰ ਪੀ.ਐਚ.ਸੀ ਜੰਡ ਸਾਹਿਬ ਵਿਖ਼ੇ ਆਪਣਾ ਅਹੁਦਾ ਸੰਭਾਲ ਲਿਆ ਹੈ। ਆਪਣੇ ਜੱਦੀ ਪਿੰਡ ਦੀਪ ਸਿੰਘ ਵਾਲ਼ਾ ਤੋਂ ਨੌਕਰੀ ਦੀ ਸ਼ੁਰੂਆਤ ਕਰਨ ਵਾਲੇ ਰਾਜਿੰਦਰ ਅਰੋੜਾ ਨੇ ਦੱਸਿਆ ਬੇਸ਼ੱਕ ਉਹਨਾਂ ਦੀ ਰਿਹਾਇਸ਼ ਸ੍ਰੀ ਮੁਕਤਸਰ ਸਾਹਿਬ ਵਿਖ਼ੇ ਹੈ, ਪਰ ਉਹਨਾਂ ਦੀ ਸਾਰੀ ਸਰਵਿਸ ਜ਼ਿਲ੍ਹਾ ਫਰੀਦਕੋਟ ਤੇ ਖ਼ਾਸ ਕਰ ਬਲਾਕ ਜੰਡ ਸਾਹਿਬ ਅਧੀਨ ਹੀ ਰਹੀ ਹੈ।ਇਸ ਸਮੇਂ ਦੌਰਾਨ ਉਹਨਾਂ ਦੀਪ ਸਿੰਘ ਵਾਲ਼ਾ, ਸਾਦਿਕ, ਜੰਡ ਸਾਹਿਬ ਅਤੇ ਜੇਲ੍ਹ ਹਸਪਤਾਲ, ਫਰੀਦਕੋਟ ਵਿਖ਼ੇ ਡਿਊਟੀ ਕੀਤੀ।ਇਸ ਮੌਕੇ ਡਾ. ਪ੍ਰੀਤੀ ਗੋਇਲ, ਡਾ.ਜਗਵੀਰ ਸਿੰਘ, ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਫਰੀਦਕੋਟ ਦੇ ਪ੍ਰਧਾਨ ਕੁਲਦੀਪ ਸਿੰਘ ਚਹਿਲ, ਨਰੇਸ਼ ਸ਼ਰਮਾ, ਸੁਖਦੀਪ ਸ਼ਰਮਾ, ਸੀਨੀਅਰ ਸਹਾਇਕ ਮਣਧੀਰ ਸਿੰਘ, ਜੂਨੀਅਰ ਸਹਾਇਕ ਪਰਮਜੀਤ ਸਿੰਘ, ਦਵਿੰਦਰ ਸਿੰਘ, ਇਕਬਾਲ ਸਿੰਘ, ਲਵਜੀਤ ਸਿੰਘ, ਰਣਜੀਤ ਸਿੰਘ ਅਤੇ ਰਘਵੀਰ ਸਿੰਘ ਫਾਰਮੇਸੀ ਅਫਸਰ ਵੀ ਹਾਜ਼ਰ ਸਨ।