ਰੇਲਵੇ ਪੁਲਿਸ ਨੇ ਗੁੰਮ ਹੋਇਆ ਬੈਗ ਵਾਪਸ ਕੀਤਾ
ਰੇਲਵੇ ਪੁਲਿਸ ਵੱਲੋਂ ਮੁਸਾਫਿਰ ਦਾ ਗੁੰਮ ਹੋਇਆ ਬੈਗ ਵਾਪਸ ਕੀਤਾ
Publish Date: Mon, 16 Feb 2026 04:21 PM (IST)
Updated Date: Tue, 17 Feb 2026 04:03 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸਥਾਨਕ ਰੇਲਵੇ ਸਟੇਸ਼ਨ ਕੋਟਕਪੂਰਾ ਵਿਖੇ ਜੀਆਰਪੀ ਪੁਲਿਸ ਵੱਲੋਂ ਮੁਸਾਫ਼ਰਾਂ ਤੇ ਸਮਾਨ ਦੀ ਚੈਕਿੰਗ ਕੀਤੀ ਗਈ ।ਇਸ ਮੌਕੇ ਜੀਆਰਪੀ ਪੁਲਿਸ ਚੌਕੀ ਦੇ ਇੰਚਾਰਜ ਰਜਿੱਦਰ ਸਿੰਘ ਬਰਾੜ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਲੇਟਫਾਰਮ, ਨੰਬਰ 2 ਤੇ ਇਕ ਨੀਲੇ ਰੰਗ ਬੈਂਗ ਮਿਲਿਆ ਜਿਸ ਵਿੱਚ ਇੱਕ ਆਧਾਰ ਕਾਰਡ 2 ਪਾਸਪੋਰਟ ਅਤੇ ਇਕ ਮੋਬਾਇਲ ਐਪਲ ਸੀ । ਉਨ੍ਹਾਂ ਦੱਸਿਆ ਕਿ ਬੈਗ ਨੂੰ ਅਸਲ ਮਾਲਕ ਹਰਵਿੰਦਰ ਪਾਲ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਚੱਕ ਪਾਲੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਰਜਿੱਦਰ ਸਿੰਘ ਬਰਾੜ,ਐਸਆਈ ਜਸਵੀਰ ਕੌਰ ਸਮੇਤ ਟੀਮ ਦਾ ਐਸਐਚਓ ਜਸਵੀਰ ਸਿੰਘ ਇੰਚਾਰਜ ਫਰੀਦਕੋਟ ਵੱਲੋਂ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਰਜਿੱਦਰ ਸਿੰਘ ਬਰਾੜ,ਅਤੇ ਜਸਵੀਰ ਕੌਰ ਨੇ ਮੁਸਾਫਿਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਰੇਲ ਗੱਡੀ ’ਚ ਸਫਰ ਦੌਰਾਨ ਕਿਸੇ ਅਜਨਬੀ ਮੁਸਾਫਿਰ ਤੋਂ ਕੁਝ ਵੀ ਖਾਣ,ਪੀਣ ਲਈ ਨਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਜਾਂ ਰੇਲ ਗੱਡੀ ’ਚ ਸ਼ੱਕੀ ਚੀਜ ਜਾਂ ਕੋਈ ਸ਼ੱਕੀ ਵਿਅਕਤੀ ਦੇਖਣ ਤੇ ਤਾਰੰਤ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਨੇਸ਼ ਦਾ ਸੇਵਨ ਕਰਕੇ ਰੇਲਵੇ ਖੇਤਰ ਵਿਖੇ ਨਾ ਆਵੇ।