- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਵਿਸ਼ਾਲ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਕਾਫਲਾ ਰਵਾਨਾ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਛਪਾਰ ਦੇ ਇਤਿਹਾਸਕ ਮੇਲੇ ਮੌਕੇ ਕਰਵਾਈ ਜਾ ਰਹੀ ਵਿਸ਼ਾਲ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਵੱਡਾ ਕਾਫਲਾ ਭਾਈ ਦਲੇਰ ਸਿੰਘ ਡੋਡ, ਉਮੀਦਵਾਰ ਵਿਧਾਨ ਸਭਾ ਹਲਕਾ ਫਰੀਦਕੋਟ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਨੌਜਵਾਨਾਂ, ਬੀਬੀਆਂ ਅਤੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਭਾਈ ਦਲੇਰ ਸਿੰਘ ਡੋਡ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਵਿਚਾਰਧਾਰਾ ਨੂੰ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਪੰਜਾਬ ਦੇ ਹਰ ਵਰਗ ਦੇ ਲੋਕ ਇਸ ਕਾਰਵਾਂ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਛਪਾਰ ਦੀ ਕਾਨਫਰੰਸ ਪੰਜਾਬ ਦੇ ਭਵਿੱਖ ਅਤੇ ਨੌਜਵਾਨੀ ਨਾਲ ਜੁੜੇ ਮੁੱਦਿਆਂ ਨੂੰ ਉਭਾਰਨ ਲਈ ਇੱਕ ਅਹਿਮ ਮੰਚ ਸਾਬਤ ਹੋਵੇਗੀ। ਫਰੀਦਕੋਟ ਤੋਂ ਰਵਾਨਾ ਹੋਏ ਇਸ ਵੱਡੇ ਕਾਫਲੇ ਨੇ ਪਾਰਟੀ ਪ੍ਰਤੀ ਲੋਕਾਂ ਦੇ ਵਧ ਰਹੇ ਵਿਸ਼ਵਾਸ ਅਤੇ ਜੋਸ਼ ਨੂੰ ਦਰਸਾਇਆ। ਵਰਕਰਾਂ ਨੇ ਨਾਅਰਿਆਂ ਅਤੇ ਜੈਕਾਰਿਆਂ ਨਾਲ ਕਾਫਲੇ ਨੂੰ ਰਵਾਨਾ ਕੀਤਾ। ਇਸ ਮੌਕੇ ਬਾਬੂ ਸਿੰਘ ਸਿੰਘ ਬਰਾੜ ਮਨਪ੍ਰੀਤ ਸਿੰਘ ਭੋਲੂਵਾਲਾ ਰਘਬੀਰ ਸਿੰਘ ਹਸਨ ਭੱਟੀ ਰਾਜਵੀਰ ਸਿੰਘ ਗੋਲੇਵਾਲਾ ਸੂਬੇਦਾਰ ਹਰਬੰਸ ਸਿੰਘ ਮਾਨੀ ਸਿੰਘ ਵਾਲਾ ਜਸਵਿੰਦਰ ਸਿੰਘ ਸੋਨੂ ਸਾਦਿਕ ਗੁਰਮੇਲ ਸਿੰਘ ਸੰਗਰਾਹੂਰ ਸੁੱਖੀ ਭਲਵਾਨ ਜਸਵੀਰ ਸਿੰਘ ਜੱਸੀ ਗੁਰਜੰਟ ਸਿੰਘ ਪੱਖੀ ਅਮਰੀਕ ਸਿੰਘ ਭੋਲੂਵਾਲ ਵਿਸ਼ਵਦੀਪ ਸਿੰਘ ਸ਼ਿਮਰੇ ਵਾਲਾ ਸ਼ਿੰਦਾ ਸਿੰਘ ਸ਼ਵਿੰਦਰ ਸਿੰਘ ਝੋਕ ਸਰਕਾਰੀ ਰਾਜਾ ਸਿੰਘ ਸੰਧੂ ਜਸਵੰਤ ਸਿੰਘ ਟੀਚਰ ਕਲੋਨੀ ਬੂਟਾ ਸਿੰਘ ਗੋਲੇਵਾਲਾ ਸੁੱਖੀ ਪਿੰਡੀ ਬਲੋਚਾ ਆਗੂ ਹਾਜ਼ਰ ਸਨ