- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰਵਿੰਦ ਨਗਰ ਵਿਖੇ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੀਤਾ ਓਪਨ ਜ਼ਿੰਮ ਦਾ ਉਦਘਾਟਨ

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਸਥਾਨਕ ਬਠਿੰਡਾ ਰੋਡ ਤੇ ਸਥਿਤ ਅਰਵਿੰਦ ਨਗਰ ਕਲੋਨੀ ਵਿੱਚ ਓਪਨ ਜ਼ਿੰਮ ਦਾ ਰੀਬਨ ਕੱਟ ਕੇ ਅਤੇ ਆਪ ਖੁਦ ਕੁੱਝ ਕਸਰਤਾਂ ਕਰਕੇ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ। ਅਰਵਿੰਦ ਨਗਰ ਵਿਕਾਸ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਅਰਵਿੰਦ ਨਗਰ ਵਿਕਾਸ ਕਮੇਟੀ ਦੇ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਆਪਣੇ ਸੰਬੋਧਨ ਵਿੱਚ ਕਲੋਨੀ ਵਸਨੀਕਾਂ ਦੀ ਕੁੱਝ ਮੁਸ਼ਕਲਾਂ ਸਪੀਕਰ ਸਾਹਿਬ ਦੇ ਧਿਆਨ ਵਿੱਚ ਲਿਆਂਦੀਆਂ ਅਤੇ ਮੰਗ ਕੀਤੀ ਕਿ ਵਸਨੀਕਾਂ ਦੀ ਸਹੂਲਤ ਵਾਸਤੇ ਅਤੇ ਛੋਟੇ ਮੋਟੇ ਸਮਾਜਿਕ ਸਮਾਗਮ ਕਰਨ ਲਈ ਕਲੋਨੀ ਵਿੱਚ ਖਾਲੀ ਪਈ ਕਿਸੇ ਜਗ੍ਹਾ ਤੇ ਕਮਿਊਨਟੀ ਹਾਲ ਦੀ ਸਥਾਪਨਾ ਕਰਨ ਵਾਸਤੇ ਪੰਜਾਬ ਸਰਕਾਰ ਅਤੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਵਸਨੀਕਾਂ ਦੀ ਫੰਡ ਦੇ ਤੌਰ ਤੇ ਮਦਦ ਕੀਤੀ ਜਾਵੇ। ਸਮਾਗਮ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਸਾਰਿਆਂ ਦੀ ਤੰਦਰੁਸਤੀ ਲਈ ਸਰੀਰਕ ਕਸਰਤ ਵਿਸ਼ੇਸ਼ ਤੌਰ ਤੇ ਜ਼ਿੰਮ ਦਾ ਬਹੁਤ ਮਹੱਤਵਪੂਰਨ ਰੋਲ ਹੈ । ਉਹਨਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਦੇ ਯੋਗਦਾਨ ਸਦਕਾ ਅਰਵਿੰਦ ਨਗਰ ਦੇ ਵਸਨੀਕਾਂ ਵਾਸਤੇ ਓਪਨ ਜ਼ਿੰਮ ਪ੍ਰਦਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਹਨਾਂ ਵਸਨੀਕਾਂ ਦੀ ਮੰਗ ਮੁਤਾਬਿਕ ਕਲੋਨੀ ਵਿੱਚ ਕਮਿਊਨਟੀ ਹਾਲ ਦੀ ਸਥਾਪਨਾ ਕਰਨ ਵਿੱਚ ਪੰਜਾਬ ਸਰਕਾਰ ਵੱਲੋਂ ਵਿੱਤੀ ਤੌਰ ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਅਰਵਿੰਦ ਨਗਰ ਵਿਕਾਸ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਚਾਨਾ ਨੇ ਮੁੱਖ ਮਹਿਮਾਨ ਅਤੇ ਸਮੂਹ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੌਰਾਨ ਵਸਨੀਕਾਂ ਵੱਲੋਂ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ, ਇੰਜਨੀਅਰ ਸੁਖਜੀਤ ਸਿੰਘ ਢਿੱਲਵਾਂ ਵਾਈਸ ਚੇਅਰਮੈਨ ਪੰਜਾਬ ਊਰਜਾ ਵਿਕਾਸ ਏਜੰਸੀ, ਸਵਰਨ ਸਿੰਘ ਮੋਂਗਾ ਅਤੇ ਮਨਦੀਪ ਕੁਮਾਰ ਮੋਂਗਾ ਪਰਿਵਾਰਕ ਮੈਂਬਰ ਨਗਰ ਕੌਂਸਲਰ ਵਾਰਡ ਨੰਬਰ 9 ਅਤੇ ਸਵਰਨ ਸਿੰਘ ਵਿਰਦੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਿਕਾਸ ਕਮੇਟੀ ਦੇ ਮੁੱਖ ਆਹੁਦੇਦਾਰ ਨਾਜ਼ਰ ਸਿੰਘ ਸਿੱਧੂ ਮੈਨੇਜਰ, ਸੁਖਰਾਜ ਸਿੰਘ ਚਾਨਾ, ਅਜਮੇਰ ਸਿੰਘ ਬਰਾੜ, ਰਜਿੰਦਰ ਸਿੰਘ ਬਰਾੜ ਮਰਾੜ ਕਲਾਂ , ਮਨਦੀਪ ਸਿੰਘ ਸਰਾਂ, ਰਜਿੰਦਰ ਥਾਪਰ, ਹਰਵਿੰਦਰ ਸਿੰਘ ਵੈਨਸੀ, ਪ੍ਰੋਫੈਸਰ ਮਨਵਿੰਦਰ ਸਿੰਘ, ਮਾਸਟਰ ਲਖਵਿੰਦਰ ਸਿੰਘ ਸਿੱਧੂ, ਅਸ਼ੋਕ ਦਾਬੜਾ, ਅੰਗਰੇਜ਼ ਸਿੰਘ ਮਾਨ ਆਰਕੀਟੈਕਟ, ਕ੍ਰਿਸ਼ਨ ਕੁਮਾਰ ਗੋਇਲ ਆਗੂ ਆੜ੍ਹਤੀ ਐਸੋਸੀਏਸ਼ਨ, ਭੋਲਾ ਸਿੰਘ ਸਰਪੰਚ ਘਣੀਏ ਵਾਲਾ, ਭੁਪਿੰਦਰ ਸਿੰਘ ਸੋਥਾ ,ਅਨਿਲ ਦਾਬੜਾ, ਗੁਰਿੰਦਰ ਸਿੰਘ ਚਾਨਾ, ਬਲਜਿੰਦਰ ਸਿੰਘ ਬੱਲੀ ਮੈਨੇਜਰ , ਤਨੁਜ ਗੋਇਲ , ਰਮਨ ਬਾਂਸਲ, ਡਾਕਟਰ ਰਣਜੀਤ ਸਿੰਘ ਪ੍ਰਧਾਨ ਦਸ਼ਮੇਸ਼ ਮਾਰਕੀਟ , ਗੁਰਮੀਤ ਸਿੰਘ ਚਾਨਾ ਸੇਵਾ ਮੁਕਤ ਬੈਂਕ ਮੈਨੇਜਰ,ਪਰਵਿੰਦਰ ਸਿੰਘ ਐਸ ਡੀ ਓ , ਦਵਿੰਦਰ ਸਿੰਘ ਆਹੂਜਾ, ਹਰਭਜਨ ਸਿੰਘ ਸੂਰਘੂਰੀ , ਮਨਪ੍ਰੀਤ ਸਿੰਘ ਚਾਨਾ, ਮਨਜੀਤ ਕੁਮਾਰ ਲੈਕਚਰਾਰ, ਖੁਸ਼ਦੀਪ ਸਿੰਘ ਮੱਤਾ ਐਡਵੋਕੇਟ,,ਸੋਨੂੰ ਬਤਰਾ,ਰਾਜੇਸ਼ ਮਿਤੱਲ, ਸੁਰਿੰਦਰ ਸਿੰਘ ਮੱਕੜ, ਲਵਲੀ ਸਦਿਓੜਾ ,ਸਵਰਨ ਕੰਵਲ ਮਾਨ , ਮਾਸਟਰ ਹਰਨੇਕ ਸਿੰਘ ਸਰਾਂ, ਮਨਪ੍ਰੀਤ ਸਿੰਘ ਮਨੂ ਚਾਨਾ ਅਤੇ ਗੁਰਤੇਜ ਸਿੰਘ ਫੌਜੀ ਆਦਿ ਹਾਜ਼ਰ ਸਨ।