ਸ਼ਤਰੰਜ ਤੇ ਫੁੱਟਬਾਲ ’ਚ ਲਹਿਰਾਇਆ ਜਿੱਤ ਦਾ ਝੰਡਾ ਤਾਜ ਪਬਲਿਕ ਸਕੂਲ ਜੰਡ ਸਾਹਿਬ ਨੇ ਸ਼ਤਰੰਜ ਅਤੇ ਫੁੱਟਬਾਲ ਵਿੱਚ ਲਹਿਰਾਇਆ ਜਿੱਤ ਦਾ ਝੰਡਾ
Publish Date: Tue, 28 Jul 2026 05:05 PM (IST)
Updated Date: Wed, 29 Jul 2026 04:04 AM (IST)
ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਵਿੱਦਿਆ ਤੇ ਖੇਡਾਂ ਦੇ ਖੇਤਰ ਵਿੱਚ ਮੋਹਰੀ ਤਾਜ ਪਬਲਿਕ ਸਕੂਲ ਜੰਡ ਸਾਹਿਬ (ਫਰੀਦਕੋਟ) ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਜਿੱਤ ਦਰਜ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਗਿਆ।ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਚੱਲ ਰਹੀਆਂ ਜ਼ੋਨ ਪੱਧਰੀ ਸਕੂਲੀ ਖੇਡਾਂ ਦੇ ਦੂਜੇ ਦਿਨ ਦੀ ਸ਼ੁਰੂਆਤ ਬਹੁਤ ਹੀ ਸੁਚੱਜੇ ਢੰਗ ਨਾਲ ਹੋਈ। ਇਹ ਜ਼ੋਨ ਪੱਧਰੀ ਸਕੂਲੀ ਖੇਡਾਂ ਸਲਾਨਾ ਕਰਵਾਈਆਂ ਜਾਂਦੀਆਂ ਹਨ। ਜਿਸ ਵਿੱਚ ਵੱਖਵੱਖ ਸਕੂਲਾਂ ਦੀਆਂ ਟੀਮਾਂ ਵਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ। ਜਿਸ ਵਿੱਚ ਫੁੱਟਬਾਲ (ਅੰਡਰ 14 ਲੜਕੇ) ਤਾਜ ਪਬਲਿਕ ਸਕੂਲ, ਜੰਡ ਸਾਹਿਬ ਅਤੇ ਅਕਾਲ ਅਕੈਡਮੀ, ਜੰਡ ਸਾਹਿਬ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਤਾਜ ਪਬਲਿਕ ਸਕੂਲ ਨੇ ਪਹਿਲੇ ਹਾਫ ਵਿੱਚ 2 ਸਕੋਰ ਅਤੇ ਦੂਜੇ ਹਾਫ ਵਿੱਚ 4 ਸਕੋਰਾਂ ਨਾਲ ਮੈਚ ਨੂੰ ਆਪਣੇ ਹੱਕ ਵਿੱਚ ਕਰ ਲਿਆ। ਇਸ ਮੈਚ ਨੂੰ ਤਾਜ ਪਬਲਿਕ ਸਕੂਲ, ਜੰਡ ਸਾਹਿਬ ਦੀ ਟੀਮ ਨੇ ਜਿੱਤ ਕੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ। ਇਸ ਦੇ ਨਾਲ ਹੀ ਤਾਜ ਪਬਲਿਕ ਸਕੂਲ ਦੀ ਸ਼ਤਰੰਜ਼ (ਅੰਡਰ 14) ਦੀ ਟੀਮ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਾਦਿਕ ਵਿੱਚਕਾਰ ਹੋਇਆ। ਇਸ ਮੈਚ ਵਿੱਚ ਤਾਜ ਪਬਲਿਕ ਸਕੂਲ ਦੀ ਟੀਮ ਨੇ 4 ਪੁਆਇੰਟ ਵਿੱਚੋਂ 4 ਅੰਕ ਹਾਸਿਲ ਕਰਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਟੀਮ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਆਪਣਾ ਸਥਾਨ ਪੱਕਾ ਕੀਤਾ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਨੇ ਕਿਹਾ ਕਿ ਹੁਣ ਬੱਚੇ ਜ਼ੋਨ ਪੱਧਰੀ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਹਨ। ਇਸ ਮੌਕੇ ਤੇ ਸਕੂਲ ਦੀ ਮੈਨੇਜਮੈਂਟ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਚੰਗੇ ਕੀਤੇ ਖੇਡ ਪ੍ਰਦਰਸ਼ਨ ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸਾਡੇ ਸਕੂਲ ਦੇ ਬੱਚੇ ਅੱਗੇ ਵੀ ਇਸੇ ਤਰਾਂ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਰਹਿਣਗੇ। ਇਸ ਸਮੇਂ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ, ਚੇਅਰਪਰਨ ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਸ਼ਮਨਪ੍ਰੀਤ ਕੌਰ ਸੰਧੂ, ਸਤਰੰਜ਼ ਕੋਚ ਜੈ ਅਵੀਨਾਸ਼ ਸਿੰਘ, ਫੁੱਟਬਾਲ ਕੋਚ ਰਾਕੇਸ਼ ਸ਼ਰਮਾ, ਫੁੱਟਬਾਲ ਕੋਚ ਕਰਨਵੀਰ ਸਿੰਘ, ਕ੍ਰਿਕਟ ਕੋਚ ਪ੍ਰਦੀਪ ਟੰਡਨ, ਅਥਲੈਟਿਕਸ ਕੋਚ ਰਵਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।