ਸੁਲੱਖਣ ਸਿੰਘ ਸੈਹਮੀ ਦੀ ਪੁਸਤਕ ਸੁਰੀਲੇ ਬੋਲ ਲੋਕ ਅਰਪਣ
‘ਸੁਰੀਲੇ ਬੋਲ’ ਪੁਸਤਕ ਗੀਤ ਸੰਗ੍ਰਹਿ ਦਾ ਲੋਕ ਅਰਪਣ ਸਮਾਰੋਹ ਆਯੋਜਤ
Publish Date: Sun, 22 Feb 2026 05:03 PM (IST)
Updated Date: Mon, 23 Feb 2026 04:07 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਪੰਜਾਬੀ ਲੋਕ ਮੰਚ ਫ਼ਰੀਦਕੋਟ ਵੱਲੋਂ ਪ੍ਰਸਿੱਧ ਲੇਖਕ ਸੁਲੱਖਣ ਸਿੰਘ ਸੈਹਮੀ ਦੀ ਨਵੀਂ ਪੁਸਤਕ ਗੀਤ ਸੰਗ੍ਰਹਿ ‘ਸੁਰੀਲੇ ਬੋਲ’ ਦਾ ਲੋਕ ਅਰਪਣ ਸਮਾਰੋਹ ਸਥਾਨਕ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਅਤੇ ਐਜੂਕੇਸ਼ਨ ਵਿਖੇ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ, ਸਮਾਗਮ ਦੀ ਸ਼ੁਰੂਆਤ ਪ੍ਰਿਸੀਪਲ ਰਾਜੇਸ਼ ਮੋਹਟ, ਸ਼ਰਮਾ ਮੈਰਿਜ ਬਿਓੂਰੋ ਦੇ ਸੰਚਲਕ ਪਵਨ ਸ਼ਰਮਾ ਹਰੀ ਨੌ ਮਹਿਮਾਨਾਂ ਦੇ ਸਵਾਗਤ ਨਾਲ ਹੋਈ। ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਅਤਿਥੀਆਂ ਨੇ ਸਾਂਝੇ ਤੌਰ ’ਤੇ ਪੁਸਤਕ ਦਾ ਲੋਕ ਅਰਪਣ ਕਰਦੇ ਹੋਏ ਲੇਖਕ ਨੂੰ ਵਧਾਈ ਦਿੰਦਿਆਂ ਆਖਿਆ ਕਿ ‘ਸੁਰੀਲੇ ਬੋਲ’ ਸਿਰਫ਼ ਗੀਤਾਂ ਦਾ ਸੰਗ੍ਰਹਿ ਨਹੀਂ, ਸਗੋਂ ਪੰਜਾਬੀ ਸੱਭਿਆਚਾਰ, ਭਾਵਨਾਵਾਂ ਅਤੇ ਸਮਾਜਿਕ ਸੱਚਾਈਆਂ ਦੀ ਸੁੰਦਰ ਅਭਿਵਿਆਕਤੀ ਹੈ। ਵਕਤਾਵਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੁਲੱਖਣ ਸਿੰਘ ਸੈਹਮੀ ਦੀ ਰਚਨਾਵਾਂ ਵਿੱਚ ਪੰਜਾਬੀ ਮਿੱਟੀ ਦੀ ਖੁਸ਼ਬੂ ਅਤੇ ਲੋਕ-ਰੰਗ ਸਪੱਸ਼ਟ ਝਲਕਦਾ ਹੈ। ਇਸ ਮੌਕੇ ਕਈ ਕਲਾਕਾਰਾਂ ਵੱਲੋਂ ਪੁਸਤਕ ਵਿੱਚੋਂ ਚੁਣੇ ਗੀਤਾਂ ਦੀ ਸੁਰੀਲੀ ਪੇਸ਼ਕਾਰੀ ਵੀ ਕੀਤੀ ਗਈ, ਜਿਸ ਨਾਲ ਸਮਾਗਮ ਦਾ ਮਾਹੌਲ ਹੋਰ ਵੀ ਰੰਗੀਨ ਹੋ ਗਿਆ। ਸਾਹਿਤਕਾਰਾਂ ਅਤੇ ਹਾਜ਼ਰੀਨ ਨੇ ਲੇਖਕ ਦੀ ਕਲਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਪੁਸਤਕ ਪੰਜਾਬੀ ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਸਾਬਿਤ ਹੋਵੇਗੀ। ਅੰਤ ਵਿੱਚ ਪੰਜਾਬੀ ਲੋਕ ਮੰਚ ਵੱਲੋਂ ਸਭ ਮਹਿਮਾਨਾਂ, ਸਹਿਯੋਗੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ‘ਸੁਰੀਲੇ ਬੋਲ’ ਦਾ ਲੋਕ ਅਰਪਣ ਸਮਾਰੋਹ ਸ਼ਹਿਰ ਦੇ ਸਾਹਿਤਕ ਵਰਗਾਂ ਲਈ ਇੱਕ ਯਾਦਗਾਰ ਸਮਾਗਮ ਬਣ ਗਿਆ।