ਗੁਰੂ ਨਾਨਕ ਵੈੱਲਫੇਅਰ ਸੇਵਾ ਸੁਸਾਇਟੀ ਨੇ ਜੇਤੂਆਂ ਨੂੰ ਵੰਡੇ ਇਨਾਮ ਗੁਰੂ ਨਾਨਕ ਵੈੱਲਫੇਅਰ ਸੇਵਾ ਸੁਸਾਇਟੀ ਵੱਲੋਂ ‘‘20 ਸਵਾਲ-20 ਇਨਾਮ’’ ਦੇ ਜੇਤੂਆਂ ਨੂੰ ਵੰਡੇੇ ਇਨਾਮ
Publish Date: Mon, 14 Sep 2026 03:34 PM (IST)
Updated Date: Mon, 14 Sep 2026 03:35 PM (IST)
ਹਰਸੀਰਤ, ਸੱਭਿਆ ਤੇ ਬੌਬੀ ਦਾ ਪਹਿਲਾ, ਦੂਜਾ ਤੇ ਤੀਜਾ ਡਰਾਅ ਨਿਕਲਿਆ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਗੁਰੂ ਨਾਨਕ ਵੈੱਲਫੈਅਰ ਸੇਵਾ ਸੁਸਾਇਟੀ ਕੋਟਕਪੂਰਾ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 422ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘‘20 ਸਵਾਲ-20 ਇਨਾਮ’’ ਦਾ ਲੱਕੀ ਡਰਾਅ ਦਾ ਇਨਾਮ ਵੰਡ ਸਮਾਗਮ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੀ ਆਰੰਭਤਾ ਤਵਨੀਸ਼ ਕੌਰ ਦੁਆਰਾ ਸ਼ਬਦ ਕੀਰਤਨ ਨਾਲ ਹੋਈ। ਭੁਪਿੰਦਰ ਕੌਰ, ਸੁਖਵਿੰਦਰ ਕੌਰ, ਚੰਦਨਪ੍ਰੀਤ ਕੌਰ, ਕਰਮਜੀਤ ਕੌਰ ਅਤੇ ਜਗਜੀਤ ਕੌਰ ਨੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਨਵਾਂ ਨਗਰ ਗੁਰ ਕਾ ਚੱਕ ਭਾਵ ਅੰਮ੍ਰਿਤਸਰ ਸਾਹਿਬ ਵਸਾਇਆ ਅਤੇ ਉਨ੍ਹਾਂ ਨੇ ਇਥੇ ਸਰਵੋਰ ਦੀ ਖੁਦਾਈ ਕਰਵਾਈ ਸੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਤੇ ਉਸਾਰੀ ਕਰਵਾਈ। ਉਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਇਸ ਵਾਰ ਮੌਜੂਦ ਸੰਗਤ ਤੋਂ ਸਵਾਲ ਪੁੱਛੇ ਗਏ ਅਤੇ ਮੌਕੇ ਤੇ ਇਨਾਮ ਦਿੱਤੇ ਗਏ। ਇਸ ਵਾਰ ਸੰਗਤ ਨੂੰ ‘‘ਸ੍ਰੀ ਗੁਰੂ ਰਾਮਦਾਸ ਜੀ ਸੰਖੇਪ ਜੀਵਨ ਦਰਸ਼ਨ’’ ਦਾ ਕਿਤਾਬਚਾ ਵਿੱਚੋ ਪਾਏ ਗਏ 20 ਸਵਾਲਾਂ ਦਾ ਡਰਾਅ ਕੱਢਿਆ ਗਿਆ। ਜਿਨ੍ਹਾਂ ਵਿੱਚ ਪਹਿਲਾ ਡਰਾਅ ਹਰਸੀਰਤ ਕੌਰ, ਦੂਜਾ ਸੱਭਿਆ ਕਟਾਰੀਆ ਅਤੇ ਤੀਜਾ ਬੌਬੀ ਤੋਂ ਬਾਅਦ ਵਿੱਚ ਹਰਪ੍ਰੀਤ ਕੌਰ, ਹੇਮਰਾਜ, ਸੰਦੀਪ ਕੌਰ, ਨਵਦੀਪ ਕੌਰ, ਵਰਸੀਰਤ ਕੌਰ, ਬਲਵਿੰਦਰ ਕੌਰ, ਫਤਿਹੇ ਸਿੰਘ, ਕਰਨਦੀਪ ਸਿੰਘ, ਨਿਸ਼ਾਨ ਸਿੰਘ, ਸੁਖਵਿੰਦਰ ਕੌਰ, ਭੁਪਿੰਦਰ ਕੌਰ , ਚੰਦਨਪ੍ਰੀਤ ਕੌਰ, ਦਿਵਰੀਤ ਕੌਰ, ਸ਼ਿਵਜੀਤ ਸਿੰਘ , ਏਕਮਪ੍ਰੀਤ ਕੌਰ, ਅਭੀਜੋਤ ਸਿੰਘ ਅਤੇ ਜਸੀਵਰ ਕੌਰ ਸਮੇਤ ਵੀਹ ਦੇ ਡਰਾਅ ਰਾਹੀ ਨਾਂਅ ਨਿਕਲੇ। ਬਲਕਾਰ ਸਿੰਘ ਹੈਪੀ ਨੇ ਲੱਕੀ ਡਰਾਅ ਦੀ ਪਰਚੀਆਂ ਚੁੱਕੀਆਂ। ‘‘20 ਸਵਾਲ –20 ਇਨਾਮ’’ ਦੇ ਡਰਾਅ ਦੀ ਜੱਜਮੈਟ ਗੁਰਵਿੰਦਰ ਸਿੰਘ ਸਿਵੀਆਂ, ਮਾ: ਅਮਰਜੀਤ ਸਿੰਘ ਮੱਕੜ ਅਤੇ ਸਿਮਰਨਜੀਤ ਕੌਰ ਨੇ ਕੀਤੀ। ਉਕਤ ਵੀਹ ਡਰਾਅ ਵਾਲੇ ਜੇਤੂਆਂ ਨੂੰ ਇਨਾਮ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਸਿੱਧ ਧਾਰਮਿਕ ਸਖਸ਼ੀਅਤ ਭਾਈ ਜਤਿੰਦਰਪਾਲ ਸਿੰਘ ਖਾਲਸਾ, ਸੁਸਾਇਟੀ ਦੇ ਪ੍ਰਮੁੱਖ ਸੇਵਾਦਰ ਲੈਕ: ਬਲਵਿੰਦਰ ਸਿੰਘ ਕੋਟਕਪੂਰਾ, ਜਸਮੇਲ ਸਿੰਘ ਪੰਜਾਬ ਪੱਗੜੀ, ਸਟੱਡੀ ਸਰਕਲ ਦੇ ਪ੍ਰਚਾਰਕ ਗੁਰਵਿੰਦਰ ਸਿੰਘ ਸਿਵੀਆ, ਗੁਰਪ੍ਰੀਤ ਸਿੰਘ, ਮਾ: ਅਮਰਜੀਤ ਸਿੰਘ ਮੱਕੜ, ਬਲਕਾਰ ਸਿੰਘ ਅਤੇ ਸਿਮਰਨਜੀਤ ਕੌਰ ਨੇ ਇਨਾਮ ਤਕਸੀਮ ਕੀਤੇ। ਭਾਈ ਜਤਿੰਦਰਪਾਲ ਸਿੰਘ ਖਾਲਸਾ ਨੇ ਜਿਨ੍ਹਾਂ ਦੇ ਡਰਾਅ ਨਿਕਲੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਹੋਰ ਕਿਹਾ ਕਿ ਇਹੋ ਜਿਹੇ ਉਪਰਾਲੇ ਨਿਰੰਤਰ ਚਲਦੇ ਰਹਿਣੇ ਚਾਹੀਦੇ ਹਨ ਅਤੇ ਸੰਗਤ ਨੂੰ ਪੂਰਨ ਸਹਿਯੋਗ ਦੇਣ ਲਈ ਬੇਨਤੀ ਕੀਤੀ । ਇਸ ਸਮੇਂ ਜਸਵਿੰਦਰ ਸਿੰਘ ਖਾਲਸਾ , ਸੁਖਸਿਮਰਨ ਸਿੰਘ , ਮਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਸੇਵਾਦਾਰ ਵੀ ਮੌਜੂਦ ਸਨ। ਅੰਤ ਗੁਰਵਿੰਦਰ ਸਿੰਘ ਸਿਵੀਆਂ ਨੇ ਚੜ੍ਹਦੀਕਲਾ ਵਾਲੇ ਨਾਅਰੇ ਲਗਵਾਏ ਅਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ। 14 ਐਫਡੀਕੇ : ਗੁਰੂ ਨਾਨਕ ਵੈੱਲਫੈਅਰ ਸੇਵਾ ਸੁਸਾਇਟੀ ਦੇ ਪ੍ਰਬੰਧਕ ਬਲਵਿੰਦਰ ਸਿੰਘ ਬੱਚਿਆਂ ਦਾ ਹੌਸਲਾ ਅਫਜਾਈ ਕਰਦੇ ਹੋਏ।