ਬਾਬਾ ਫ਼ਰੀਦ ਆਗਮਨ ਪੁਰਬ ਦੀ ਸਫ਼ਲਤਾ ਲਈ ਕਮੇਟੀਆਂ ਦਾ ਗਠਨ ਬਾਬਾ ਫ਼ਰੀਦ ਆਗਮਨ-ਪੁਰਬ ਦੀ ਸਫ਼ਲਤਾ ਲਈ ਬੁਲਾਈ ਗਈ ਪ੍ਰੈਸ ਕਾਨਫੰਰਸ
Publish Date: Wed, 02 Sep 2026 06:23 PM (IST)
Updated Date: Wed, 02 Sep 2026 06:25 PM (IST)
ਸਮਾਗਮ 19 ਤੋਂ 23 ਸਤੰਬਰ ਤਕ, ਸੰਗਤ ਨੂੰ ਸਫਾਈ ਪ੍ਰਬੰਧਾਂ ’ਚ ਸਹਿਯੋਗ ਦੇਣ ਦੀ ਅਪੀਲ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ: ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਫਰੀਦਕੋਟ ਵਿਖੇ ਬਾਬਾ ਸ਼ੇਖ ਫ਼ਰੀਦ ਜੀ ਨੂੰ ਸਮਰਪਿਤ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਏ ਜਾ ਰਹੇ 57ਵੇਂ ਬਾਬਾ ਫਰੀਦ ਆਗਮਨ-ਪੁਰਬ ਦੀ ਸਫ਼ਲਤਾ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਸੰਬਧੀ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋ ਜੀ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਉਹਨਾਂ ਨੇ ਇਹਨਾਂ ਕਮੇਟੀਆਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆਂ ਕਿ ਇਸ ਵਿੱਚ ਬੈਰੀ ਗੇਟ ਦੀ ਸੇਵਾ ਵਿੱਚ ਸ. ਆਤਮਾ ਸਿੰਘ (ਸਰਪੰਚ ਕੰਮੇਆਣਾ),ਗੁਰਲਾਭ ਸਿੰਘ, ਛੋਟੇ ਹਾਲ ਦੀ ਸੇਵਾ ਵਿੱਚ ਜਗਦੀਸ਼ ਸਿੰਘ(ਨੰਬਰਦਾਰ) ਜੀ ਅਤੇ ਉਹਨਾਂ ਦੀ ਟੀਮ, ਪ੍ਰਸ਼ਾਦਿਆ ਦੀ ਸੇਵਾ ਸੰਭਾਲ ਲਈ ਗੁਰਚਰਨ ਸਿੰਘ, ਗੁਰਜੀਤ ਸਿੰਘ ਚਮੇਲੀ, ਸਰਦਾਰਨੀ ਸਰਬਜੀਤ ਕੌਰ, ਰਮਿੰਦਰ ਕੌਰ ਅਤੇ ਕਿੰਨੂ ਕੌਰ, ਦੇਗ ਦੀ ਸੇਵਾ ਲਈ ਕਿਲ੍ਹਾਂ ਨੌ ਤੋਂ ਸਾਬ ਸਿੰਘ, ਪਰਮਜੀਤ ਸਿੰਘ,. ਸੁਖਮੰਦਰ ਸਿੰਘ, ਜੋੜਾ ਘਰ ਦੀ ਸੇਵਾ ਲਈ ਸ. ਜਰਨੈਲ ਸਿੰਘ, ਸ. ਜਗਤਾਰ ਸਿੰਘ, ਜਗਜੀਵਨ ਸਿੰਘ, ਸ. ਪ੍ਰਭਜੋਤ ਸਿੰਘ ਲੰਗਰ ਹਾਲ ਦੀ ਸੇਵਾ ਲਈ ਸ. ਇਕਬਾਲ ਸਿੰਘ, ਸ. ਹਰਪ੍ਰੀਤ ਸਿੰਘ, ਸ੍ਰੀ ਵਿਨਾਇਕ ਜੀ, ਸ. ਦਵਿੰਦਰ ਸਿੰਘ , ਸ੍ਰੀ ਅਸ਼ੋਕ ਸੱਚਰ ਅਤੇ ਸ੍ਰੀ ਅਸ਼ਵਨੀ ਬਾਂਸਲ ਜੀ ਅਤੇ ਰਸਦ ਖਰੀਦਣ ਲਈ ਸ. ਕੁਲਜੀਤ ਸਿੰਘ ਮੋਂਗੀਆ, ਸ. ਨਰਿੰਦਰ ਪਾਲ ਸਿੰਘ ਬਰਾੜ, ਸ. ਇਕਬਾਲ ਸਿੰਘ, ਸ. ਹਰਪ੍ਰੀਤ ਸਿੰਘ, ਸਫਾਈ ਦੀ ਸੇਵਾ ਲਈ, ਸ. ਰਾਜੂ ਸਿੰਘ ਅਤੇ ਉਹਨਾਂ ਦੀ ਟੀਮ, ਸ. ਜਸ਼ਨ ਸਿੰਘ, ਸ. ਨਵ ਸਿੰਘ ਤੇ ਸ. ਗੁਰਪਿਆਰ ਸਿੰਘ , ਸ. ਅਮਿੰਤਪਾਲ ਸਿੰਘ, ਸ. ਮੱਖਣ ਸਿੰਘ, ਲੰਗਰ ਵਰਤਾਉਣ ਲਈ ਲਾਅ ਕਾਲਜ ਦੇ ਪ੍ਰੋ. ਮੋਹਨ ਸਿੰਘ ਸੱਗੂ ਜੀ, ਪ੍ਰੋ. ਪਰਮਿੰਦਰ ਸਿੰਘ ਬੁੱਟਰ ਤੇ ਇਸੇ ਤਰ੍ਹਾਂ ਜਲ ਸੇਵਾ ਲਈ ਡਾ. ਗੁਰਇੰਦਰ ਮੋਹਨ ਸਿੰਘ ਜੀ, ਕੈਪਟਨ ਧਰਮ ਸਿੰਘ ਜੀ, ਫਾਇਨੈਂਸ ਕਮੇਟੀ ਦੀ ਸੇਵਾ ਲਈ ਸ. ਗੁਰਜਾਪ ਸਿੰਘ ਸੇਖੋਂ, ਸ. ਸੁਰਿੰਦਰ ਸਿੰਘ ਰੋਮਾਣਾ ਜੀ ਅਤੇ ਡਾ. ਗੁਰਇੰਦਰ ਮੋਹਨ ਸਿੰਘ ਜੀ ਅਤੇ ਸ਼ਕਾਇਤ ਕਮੇਟੀ ਵਿੱਚ ਵੀ ਇਹਨਾਂ ਦੇ ਨਾਲ – ਨਾਲ ਸ. ਦੀਪਇੰਦਰ ਸਿੰਘ ਸੇਖੋਂ ਜੀ ਅਤੇ ਸ. ਨਰਿੰਦਰ ਪਾਲ ਸਿੰਘ ਬਰਾੜ ਜੀ ਵੀ ਇਹਨਾਂ ਨੂੰ ਆਪਣਾ ਪੂਰਾ ਸਹਿਯੋਗ ਦੇਣਗੇ। ਸੇਖੋਂ ਸਾਹਿਬ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲ ਪੰਜਾਬ ਵਿੱਚ ਆਏ ਭਾਰੀ ਹੜ੍ਹ ਦੇ ਹਾਲਾਤਾਂ ਕਾਰਨ ਬਾਬਾ ਫਰੀਦ ਆਗਮਨ ਪੁਰਬ ਜਿਆਦਾ ਵੱਡੇ ਪੱਧਰ ਤੇ ਨਹੀ ਮਨਾਇਆ ਗਿਆ ਸੀ। ਪਰ ਸੁਸਾਇਟੀ ਵੱਲੋਂ 51 ਲੱਖ ਦੀ ਰਾਸ਼ੀ ਚੀਫ ਮਨਿਸਟਰ ਰਲੀਫ ਫੰਡ ਨੂੰ ਦਿੱਤੀ ਗਈ ਸੀ ਅਤੇ 2 ਲੱਖ ਦੀ ਰਾਸ਼ੀ ਰੈੱਡ ਕਰਾਸ ਸੁਸਾਇਟੀ ਨੂੰ ਮੁਨੱਖਤਾ ਦੀ ਸੇਵਾ ਲਈ ਦਿੱਤੀ ਗਈ ਸੀ। ਸੇਖੋਂ ਸਾਹਿਬ ਨੇ ਇਹ ਵੀ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਉਹਨਾਂ ਨੇ ਸੰਗਤਾਂ ਅੱਗੇ ਅਪੀਲ ਕੀਤੀ ਕਿ ਮੇਲੇ ਦੌਰਾਨ ਸਫ਼ਾਈ ਦਾ ਖ਼ਾਸ ਤੋਰ ਤੇ ਧਿਆਨ ਰੱਖਣ ਤੇ ਪਲਾਸਟਿਕ ਦਾ ਪ੍ਰਯੋਗ ਨਾ ਕਰਨ ਤੇ ਨਾ ਹੀ ਲਿਫ਼ਾਫ਼ੇ ਅਤੇ ਹੋਰ ਗੰਦਗੀ ਸੜਕਾ ਤੇ ਸੁੱਟਣ। ਉਹਨਾਂ ਨੇ ਕਿਹਾ ਕਿ ਨਗਰ ਕੀਰਤਨ ਦੌਰਾਨ ਸ਼ਰਧਾਲੂਆਂ ਨੂੰ ਟ੍ਰੈਫਿਕ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਉਹਨਾਂ ਨੇ ਸਰਕਾਰ ਨੂੰ ਵੀ ਪੁਖਤਾ ਪ੍ਰਬੰਧ ਕਰਨ ਲਈ ਗੁਜ਼ਾਰਿਸ਼ ਕੀਤੀ ਤੇ ਕਿਹਾ ਕਿ ਐਬੂਲੈਂਸ ਲਈ ਵੀ ਖ਼ਾਸ ਰੂਟ ਬਣਾਏ ਜਾਣ ਤਾ ਜੋ ਕਿਸੇ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੇ ਸੰਗਤਾਂ ਅੱਗੇ ਬੇਨਤੀ ਕੀਤੀ ਕਿ ਮੇਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਣ ਲਈ ਉਹ ਆਪਣਾ ਪੂਰਾ ਸਹਿਯੋਗ ਦੇਣ ਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਸੰਗਤਾਂ ਦੀ ਸੁਰੱਖਿਆ ਲਈ ਪੂਰਨ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਤੇ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਅਹੁਦੇਦਾਰ ਸ. ਚਰਨਜੀਤ ਸਿੰਘ ਸੇਖੋਂ, ਸ. ਦੀਪਇੰਦਰ ਸਿੰਘ ਸੇਖੋਂ, ਸ. ਗੁਰਜਾਪ ਸਿੰਘ ਸੇਖੋਂ, ਸ. ਸੁਰਿੰਦਰ ਸਿੰਘ ਰੋਮਾਣਾ, ਸ. ਕੁਲਜੀਤ ਸਿੰਘ ਮੌਗੀਆਂ ਅਤੇ ਸ. ਨਰਿੰਦਰ ਪਾਲ ਸਿੰਘ ਬਰਾੜ ਵੀ ਹਾਜ਼ਰ ਸਨ। 02 ਐਫਡੀਕੇ : ਮੀਟਿੰਗ ਦੌਰਾਨ ਸਬੋਧਨ ਕਰਦੇ ਹੋਏ ਗੁਰਜਾਪ ਸਿੰਘ ਸੇਖੋ।